Skip to content
Independent perspectives. Global stories.
BREAKING

ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀ ਤਰੱਕੀ ਲਈ 30 ਕਰੋੜ ਰੁਪਏ ਦਾ ਲਾਭ

Share this story

ਚੰਡੀਗੜ੍ਹ, 18 ਦਸੰਬਰ (ਪੀ. ਟੀ.)- ਖੇਤੀ ਉਪਜ ਵਿਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਰਾਜ ਸਰਕਾਰ ਵਲੋਂ ਕਿਸਾਨਾਂ ਨੂੰ ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਕਰਣ ਸਬਸਿਡੀ ਰੇਟਾਂ ਤੇ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਕਿ  ਰਾਜ ਦੇ ਕਿਸਾਨਾਂ ਨੂੰ ਵੱਖ ਵੱਖ ਸਕੀਮਾਂ ਤਹਿਤ  ਲਾਭ ਮਿਲ ਸਕੇ। ਚਾਲੂ ਵਿੱਤੀ ਸਾਲ ਦੌਰਾਨ ਕਿਸਾਨਾਂ ਨੂੰ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾਂ ਤਹਿਤ 30.25 ਕਰੋੜ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਤਾਂ ਕਿ ਕਿਸਾਨ ਫਸਲੀ ਵਿਭਿੰਨਤਾ ਪਰੋਗਰਾਮ ਤਹਿਤ ਹੋਰ ਲਾਭ ਲੈ ਸਕਣ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਸਲਾਂ ਦੀ ਕਟਾਈ ਅਤੇ ਵਾਢੀ ਦੇ ਮੌਕੇ ਮਜ਼ਦੂਰਾਂ ਦੀ ਪੇਸ਼ ਆ ਰਹੀ ਘਾਟ ਦੇ ਮੱਦੇ ਨਜ਼ਰ ਸਰਕਾਰ ਵਲੋਂ ਕਿਸਾਨਾਂ ਨੂੰ ਲੋੜੀਂਦੇ ਖੇਤੀਬਾੜੀ ਸੰਦ ਅਤੇ ਮਸ਼ੀਨਾਂ ਉਪਲੱਭਦ ਕਰਵਾਏ ਗਏ ਤਾਂ ਕਿ ਰਾਜ ਦੇ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਮੱਦਦ ਨਾਲ ਆਪਣੀ ਖੇਤੀਬਾੜੀ ਉਪਜ ਨੂੰ ਹੋਰ ਵਧਾ ਸਕਣ। ਕਿਸਾਨਾਂ ਨੂੰ ਕਾਟਨਸੀਡ ਡਰਿੱਲਜ਼, ਪਲਾਂਟਰਜ਼, ਵਰਟੀਕਲ ਕਨਵੇਅਰ ਰਿਪਰ, ਸ਼ੁਗਰਕੇਨ ਰਿਜ਼ਰ, ਪੈਡੀ ਟਰਾਂਸਪਲਾਂਟਰ(ਵਾਕ ਬਿਹਾਇੰਡ), ਪੈਡੀ ਟਰਾਂਸਪਲਾਟਰ(ਸੈਲਫ ਪ੍ਰੋਪੈਲਡ) ਨਰਸਰੀ ਟਰੇਅ, ਨਰਸਰੀ ਸੀਡਰ, ਹਾਈਡਰੌਲਿਕ ਐਮ.ਬੀ.ਪਲੋਅ 50ਪ੍ਰਤੀਸ਼ਤ ਸਬਸਿਡੀ ਤੇ ਦਿੱਤੇ ਗਏ। ਉਸਨੇ ਅੱਗੇ

ਦੱਸਿਆ ਕਿ ਲੇਜ਼ਰ ਲੈਂਡ ਲੈਵਲਰਜ਼ ਰੋਟਾਵੇਟਰ, ਨਿਯੂ ਮੈਟਿਕ ਪਲਾਂਟਰਜ਼, ਸਬ ਸੁਆਇਲਰਜ਼ ਰੋਟਰੀਪਲੋਅ, ਪਾਵਰ ਵੀਡਰ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਟਰੈਕਟਰ ਉਪਰੇਟਿਡ ਹਾਈਡਰੌਲਿਕ ਸਪਰੇਅਰਜ਼, ਮੈਜ਼ ਕੰਬਾਇਨ ਹਾਰਵੈਸਟਰ, ਮੇਜ਼ ਥਰੈਸ਼ਰ ਅਤੇ ਸੈਲਫ ਪ੍ਰੋਪੈਲਡ ਰੀਪਰ ਬਾਈਂਡਰ ਵੀ 50 ਪ੍ਰਤੀਸ਼ਤ ਸਬਸਿਡੀ ਤੇ ਦਿੱਤੇ ਗਏ। ਉਸਨੇ ਅੱਗੇ ਦੱਸਿਆ ਕਿ ਮਸ਼ੀਨ ਨਿਰਮਾਤਾਵਾਂ ਵਲੋਂ ਤਿਆਰ ਮਸ਼ੀਨਾਂ, ਉਪਕਰਣ ਤਕਨੀਕੀ ਪੱਧਰ ਦੀਆਂ ਸਰਕਾਰੀ ਮਾਨਤਾ ਪ੍ਰਾਪਤ ਏਜੰਸੀਆਂ ਤੋਂ ਟੈਸਟ ਕਰਵਾ ਕੇ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾਂ ਤਹਿਤ 21.62 ਕਰੋੜ ਦੀ ਸਬਸਿਡੀ ਨਾਲ ਰਾਜ ਦੇ 3235 ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

WRITTEN BY