Skip to content
Independent perspectives. Global stories.
BREAKING

ਮੁਸ਼ੱਰਫ ਬੇਨਜ਼ੀਰ ਕਤਲ ਦਾ ਦੋਸ਼ੀ ਕਰਾਰ!

Share this story

ਰਾਵਲਪਿੰਡੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸਥਾਨਕ ਅੱਤਵਾਦ ਰੋਕੂ ਅਦਾਲਤ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ‘ਚ 6 ਅਗਸਤ ਨੂੰ ਦੋਸ਼ੀ ਕਰਾਰ ਦੇਵੇਗੀ। ਅਦਾਲਤ ਨੇ ਮੰਗਲਵਾਰ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ। ਮੁਸ਼ੱਰਫ ਨੂੰ ਏ.ਟੀ.ਸੀ. ਜੱਜ ਹਬੀਵੁਰ ਰਹਿਮਾਨ ਦੀ ਅਦਾਲਤ ‘ਚ ਸਖਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਮਾਮਲੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਸਾਬਕਾ ਜਨਰਲ ਨੂੰ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਜ਼ਰੂਰੀ ਦਸਤਾਵੇਜ਼ ‘ਤੇ ਹਸਤਾਖਰ ਕਰਨ ਤੋਂ ਬਾਅਦ ਇਕ ਸੈੱਟ ਆਪਣੇ ਕੋਲ ਰੱਖ ਲਿਆ।
musharaf
ਬੇਨਜ਼ੀਰ ਭੁੱਟੋ ਦਾ ਕਤਲ 27 ਦਸੰਬਰ 2007 ਨੂੰ ਹੋਇਆ ਸੀ। ਉਸ ਸਮੇਂ ਸ਼ਹਿਰ ਦੇ ਪੁਲਸ ਅਧਿਕਾਰੀ ਸਇਅਦ ਅਜੀਜ਼ ਅਤੇ ਮੌਜੂਦਾ ਐਸ. ਪੀ. ਖੁਰਮ ਸ਼ਹਿਜ਼ਾਦ ਵੀ ਅਦਾਲਤ ‘ਚ ਪੇਸ਼ ਹੋਏ ਸਨ। ਅਦਾਲਤ ਨੇ ਮੁਸ਼ੱਰਫ ਨੂੰ ਅਗਲੀ ਸੁਣਵਾਈ ‘ਚ ਪੇਸ਼ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਸੇ ਦਿਨ ਦੋਸ਼ੀ ਕਰਾਰ ਦਿੱਤਾ ਜਾਵੇਗਾ।

WRITTEN BY