ਲੰਡਨ, 30 ਜੁਲਾਈ (ਪੀ.ਟੀ.)-ਫਰਾਂਸ ‘ਚ ਹੁਣ ਤੱਕ ਹੋਈ ਸਭ ਤੋਂ ਵੱਡੀ ਡਕੈਤੀਆਂ ‘ਚੋਂ ਇੱਕ ਐਤਵਾਰ ਨੂੰ ਕਾਂਸ ਦੇ ਕਾਰਲਟਨ ਹੋਟਲ ‘ਚ ਹੋਈ, ਜਦੋਂ ਇੱਕ ਬੰਦੂਕਧਾਰੀ ਉੱਥੇ ਲਗਭਗ ਚਾਰ ਕਰੋੜ ਯੂਰੋ (5.3 ਕਰੋੜ ਡਾਲਰ) ਮੁੱਲ ਦੇ ਹੀਰੇ ਲੁੱਟ ਕੇ ਫ਼ਰਾਰ ਹੋ ਗਿਆ। ਜੇਕਰ ਚੋਰੀ ਹੋਏ ਹੀਰਿਆਂ ਦੀ ਕੀਮਤ ਸਹੀ ਹੈ ਤਾਂ ਇਹ ਫ਼ਰਾਂਸ ਦੇ ਇਤਿਹਾਸ ‘ਚ ਦੂਜੀ ਸਭ ਤੋਂ ਵੱਡੀ ਡਕੈਤੀ ਹੈ। 2008 ‘ਚ ਪੈਰਿਸ ਦੇ ਹੈਰੀ ਵਿੰਸਟਨ ਜਵੇਲਰੀ ਸ਼ਾਪ ‘ਚ ਹੋਈ ਡਕੈਤੀ ‘ਚ ਅੱਠ ਕਰੋੜ ਯੂਰੋ ਮੁੱਲ ਦੇ ਹੀਰੇ, ਘੜੀਆਂ ਤੇ ਹੋਰ ਸਮਾਨ ਚੋਰੀ ਹੋਇਆ ਸੀ। ਆਰੰਭਿਕ ਖਬਰਾਂ ਦੇ ਅਨੁਸਾਰ ਇੱਕ ਹਥਿਆਰਬੰਦ ਮੋਟਰਸਾਇਕਲ ਸਵਾਰ ਨੇ ਜਵਾਹਰਾਤਾਂ ਦੀ ਇੱਕ ਨੁਮਾਇਸ਼ ‘ਚ ਦਾਖਲ ਹੋ ਕੇ ਦਿਨ-ਦਿਹਾੜੇ ਇਸ ਲੁੱਟ ਨੂੰ ਅੰਜਾਮ ਦਿੱਤਾ। ਚੋਰੀ ਕਰਨ ਵਾਲੇ ਵਿਅਕਤੀ ਨੇ ਘਟਨਾ ਨੂੰ ਇਕੱਲੇ ਹੀ ਅੰਜਾਮ ਦਿੱਤਾ।ਇਸ ਘਟਨਾ ‘ਚ ਕੋਈ ਹਿੰਸਾ ਨਹੀਂ ਹੋਈ।
ਫਰਾਂਸ ਵਿੱਚ ਹੀਰਿਆਂ ਦੀ ਦੂਜੀ ਸਭ ਤੋਂ ਵੱਡੀ ਡਕੈਤੀ ਹੋਈ


