Skip to content
Independent perspectives. Global stories.
BREAKING

ਅਰਥਚਾਰੇ ਦੀ ਮਜ਼ਬੂਤੀ ਲਈ ਵਪਾਰ ਤੇ ਸਨਅਤ ਬਾਰੇ ਪ੍ਰਧਾਨ ਮੰਤਰੀ ਕੌਂਸਲ ਦੀ ਬੈਠਕ

Share this story

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਦੀ ਪ੍ਰਧਾਨਗੀ  ਹੇਠ ਹੋਈ ਸਨਅਤ ਤੇ ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਦੀ ਮੀਟਿੰਗ ਵਿੱਚ ਮੁੱਖ ਤੌਰ ‘ਤੇ  ਸਾਕਾਰਾਤਮਿਕ ਮਾਹੌਲ ਬਣਾਉਣ, ਫੈਸਲਿਆਂ ਉਤੇ ਅਮਲ ਕਰਨ ਅਤੇ ਦੇਸ਼ ਦੀ ਵਿਕਾਸ ਦਰ ਮੁੜ ਤੋਂ 8 ਫੀਸਦ ਜਾਂ ਉਸ ਤੋਂ ਵੱਧ ਤੱਕ ਲਿਜਾਣ ਉਤੇ ਜ਼ੋਰ ਦਿੱਤਾ ਗਿਆ। ਡਾ. ਮਨਮੋਹਨ ਸਿੰਘ ਨੇ ਅਰਥਚਾਰੇ ਵਿੱਚ ਸੁਧਾਰ ਲਿਆਉਣ ਵਪਾਰ ਅਤੇ ਸਨਅਤ ਜਗਤ ਦੇ ਇੱਕ ਹਿੱਸੇ ਵਿੱਚ ਬੇਲੋੜੀਂ ਨਿਰਾਸ਼ਾ ਦਾ ਵਾਤਾਵਰਣ ਖਤਮ ਕਰਨ ਲਈ ਉਨਾਂ੍ਹ ਨੂੰ  ਸੁਝਾਅ ਦੇਣ ਲਈ ਆਖਿਆ। ਮੀਟਿੰਗ ਵਿੱਚ ਵਿੱਤ ਅਤੇ ਵਪਾਰ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵਪਾਰ ਤੇ ਸਨਅਤ ਬਾਰੇ ਪ੍ਰਧਾਨ ਮੰਤਰੀ ਕੌਂਸਿਲ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਭਾਰਤੀ ਅਰਥਚਾਰੇ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਉਪਰ ਵਿਚਾਰ ਕੀਤਾ ਗਿਆ। ਮੁੱਖ ਤੌਰ ‘ਤੇ ਚਾਲੂ ਖਾਤੇ ਦੇ ਘਾਟੇ ਵਿੱਚ ਸੁਧਾਰ ਲਿਆਉਣ ਤੇ ਸਨਅਤੀ ਮੰਦੀ ਤੋਂ ਉਪਰ ਉਠਣ ਲਈ ਉਪਰਾਲਿਆਂ ਤੇ ਚਰਚਾ ਕੀਤੀ ਗਈ। ਬੈਠਕ ਵਿੱਚ ਰੁਪਏ ਦੇ ਮੁੱਲ ਵਿੱਚ ਆ ਰਹੀ ਗਿਰਾਵਟ ਤੇ ਵਪਾਰ ਤੇ ਸਨਅਤ ਉਪਰ ਇਸ ਦੇ ਪੈ ਰਹੇ ਅਸਰ, ਕੁਸ਼ਲ ਵਿਕਾਸ ਤੇ ਸਨਅਤੀ ਗਲਿਆਰਿਆਂ ਦੇ ਵਿਕਾਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ.ਮਨਮੋਹਨ ਸਿੰਘ ਨੇ ਯਕੀਨ ਦੁਆਇਆ ਕਿ ਬੈਠਕ ਵਿੱਚ ਕੀਤੇ ਗਏ ਵਿਚਾਰਾਂ ਤੇ ਦਿੱਤੇ ਗਏ ਸੁਝਾਵਾਂ ਉਪਰ ਪੂਰਾ ਧਿਆਨ ਦਿੱਤਾ ਜਾਵੇਗਾ। ਉਨਾਂ੍ਹ ਨੇ ਕਿਹਾ ਕਿ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ,ਕੌਂਸਿਲ ਨੂੰ  ਇਸ ਦੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਤਿਆਰ ਕਰਨ ਲਈ ਕਿਹਾ। ਮੀਟਿੰਗ ਵਿੱਚ ਵਿੱਤ ਮੰਤਰੀ ਸ਼੍ਰੀ ਪੀ ਚਿਦੰਬਰਮ, ਵਪਾਰ ਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ, ਵਿਓਂਤਬੰਦੀ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਮੋਨਟੇਕ ਸਿੰਘ ਆਹਲੂਵਾਲੀਆਂ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਕੌਂਸਿਲ ਦੇ ਚੇਅਰਮੈਨ  ਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਨਅਤਕਾਰ ਸ਼੍ਰ੍ਰੀ ਰਾਹੁਲ ਬਜ਼ਾਜ ਡਾ. ਅਸੋਕ ਗੰਗੋਲੀ, ਮੁਕੇਸ਼ ਅੰਬਾਨੀ, ਨਰਾਇਣ ਮੂਰਤੀ, ਅਜੀਮ ਪ੍ਰੇਮ ਜੀ, ਦੀਪਕ ਪਾਰਖ, ਜਮਸ਼ਾਦ ਗੋਦਰੇਜ, ਵੇਨੂੰ ਸ਼੍ਰੀਨਿਵਾਸਨ, ਸੁਨੀਲ ਕਾਂਤ ਮੁਝਾਲ, ਐਸ. ਗ਼ੋਪਾਲਾ ਕ੍ਰਿਸ਼ਨਨ, ਡਾ. ਰਾਣਾ ਕਪੂਰ, ਸ਼੍ਰੀਮਤੀ ਨੈਣਾ ਲਾਲ ਕਿਦਵਾਈ, ਚੰਦਾ ਕੋਛਰ ਤੇ ਸਵਾਤੀ ਹੀਰਾਮੱਲ ਸ਼ਾਮਿਲ ਹੋਏ।

WRITTEN BY