Skip to content
Independent perspectives. Global stories.
BREAKING

14 ਕਰੋੜ ਦੀਆਂ ਟਾਇਲਾਂ ਤਾਸ਼ ਦੇ ਪੱਤਿਆਂ ਵਾਂਗ ਖਿਲਰੀਆਂ

Share this story

ਥਾਂ-ਥਾਂ ਤੋਂ ਟਾਇਲਾਂ ਧੱਸੀਆਂ, ਲੋਕਾਂ ਦੇ ਘਰਾਂ ਵਿਚ ਵੜਿਆ ਪਾਣੀ
ਸ਼ਹਿਰ ਵਾਸੀਆਂ ਕੀਤੀ ਪੜਤਾਲ ਦੀ ਮੰਗ

Page-1_26 ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਦਵਿੰਦਰ ਪਾਲ ਸਿੰਘ, ਅੰਕੁਸ਼ ਕੁਮਾਰ)-ਕੇਂਦਰ ਸਰਕਾਰ ਨੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਪੇਵਰ (ਟਾਇਲਾਂ) ਲਗਾ ਕੇ ਖੂਬਸੂਰਤ ਬਣਾਉਣ ਲਈ 14 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਪਰ ਥੋੜੇ ਸਮੇਂ ਬਾਅਦ ਹੀ ਪਈ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਆ ਗਿਆ ਤੇ ਕਈ ਥਾਂਵਾਂ ਤੇ ਲੋਕਾਂ ਨੂੰ ਆਪਣੇ ਘਰਾਂ ਤੋ ਬਾਹਰ ਆਉਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀ ਮੇਨ ਬਜਾਰ, ਤਖਤ ਸ਼੍ਰੀ ਕੇਸਗੜ ਸਾਹਿਬ ਵਾਲੀ ਗਲੀ, ਸ਼੍ਰੀ ਗੁਰੂ ਤੇਗ ਬਹਾਦਰ ਮਿਊਜਮ ਵਾਲੀ ਗਲੀ, ਮੁਹੱਲਾ ਗੁਰਦੁਆਰਾ ਸੀਸ ਗੰਜ ਸਾਹਿਬ, ਮੁਹੱਲਾ ਕੁਰਾਲੀ ਵਾਲਾ, ਮੁਹੱਲਾ ਗੁ:ਭੋਰਾ ਸਾਹਿਬ ਸਮੇਤ ਹੋਰ ਕਈ ਥਾਵਾਂ ਤੇ ਲੱਗੀਆਂ ਟਾਇਲਾਂ ਬੁਰੀ ਤਰਾਂ ਧੱਸ ਗਈਆਂ ਹਨ ਜਿਸ ਕਰਕੇ

ਕਈ ਥਾਂ ਸਕੁੂਟਰਾਂ ਮੋਟਰਸਾਈਕਲਾਂ ਵਾਲੇ ਡਿੱਗ ਕੇ ਸੱਟਾਂ ਵੀ ਲੁਆ ਬੈਠੇ ਹਨ। ਕਈ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਏਨਾ ਜਿਆਦਾ ਖੜਾ ਹੋ ਗਿਆ ਕਿ ਆਪਣੇ ਹੀ ਘਰਾਂ ਚੋ ਬਾਹਰ ਨਿਕਲਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਕਈ ਜਗ੍ਹਾ ’ਤੇ ਸੀਵਰੇਜ ਦੇ ਮੇਨ ਹੋਲ ਭਰ ਗਏ ਤੇ ਸੀਵਰੇਜ ਦਾ ਗੰਦਾ ਪਾਣੀ ਬਾਹਰ ਆ ਗਿਆ। ਇੰਝ ਲੱਗ ਰਿਹਾ ਸੀ ਜਿਵੇ ਸਾਰਾ ਸ਼ਹਿਰ ਪਾਣੀ ਦੀ ਲਪੇਟ ਵਿਚ ਆ ਗਿਆ ਹੈ ਤੇ ਲੋਕ ਬੇਬਸ ਹੋ ਕੇ ਰਹਿ ਗਏ ਹਨ। ਅੱਜ ਮੁਹੱਲਾ ਧਰੇਲਪੁਰਾ ਦੇ ਵਾਸੀ ਭਾਈ ਦਵਿੰਦਰ ਸਿੰਘ, ਪਰਮਜੀਤ ਸਿੰਘ, ਪੁਸ਼ਵਿੰਦਰ ਕੌਰ, ਬੀਬੀ ਜਸਵੀਰ ਕੌਰ ਖਾਲਸਾ, ਪਰਮਿੰਦਰ ਸਿੰਘ, ਤੇਜਿੰਦਰ ਸਿੰਘ ਆਦਿ ਸ਼ਹਿਰ ਵਾਸੀਆਂ ਨੇ ਆਪਣੀ ਗਲੀ ਵਿਚ ਟੁੱਟੀਆਂ ਟਾਇਲਾਂ ਦਿਖਾਊਦਿਆਂ ਮੰਗ ਕੀਤੀ ਕਿ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਇਸ ਰਕਮ ਦੀ ਸਹੀ ਵਰਤੋਂ ਨਹੀ ਕੀਤੀ ਗਈ ਜਿਸ ਕਰਕੇ ਇਸ ਦੀ ਸਮੁੱਚੀ ਪੜਤਾਲ ਕਰਾਉਣੀ ਚਾਹੀਦੀ ਹੈ ਤੇ ਇਸ ਲਈ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਟਾਇਲਾਂ ਲਾਊਣੀਆਂ ਹੀ ਵਿਕਾਸ ਹੇੈ ਤਾਂ ਅਸੀਂ ਇਨ੍ਹਾਂ ਟਾਇਲਾਂ ਤੋ ਬਗੈਰ ਹੀ ਚੰਗੇ ਸੀ। ਪਰ ਹੁਣ ਇਨ੍ਹਾਂ ਟੁੱਟੀਆਂ ਟਾਇਲਾਂ ਨੇ ਸਾਡੇ ਲਈ ¦ਘਣਾ ਵੀ ਔਖਾ ਕੀਤਾ ਹੋਇਆ ਹੈ।
ਬੀ ਐਂਡ ਆਰ ਦੇ ਐਸ ਡੀ ਉ ਨੇ ਵੀ ਮੰਨਿਆ ਕਿ ਟਾਇਲਾਂ ਧੱਸ ਗਈਆਂ
ਇਸ ਸਬੰਧੀ ਜਦੋਂ ਬੀ ਐਂਡ ਆਰ ਦੇ ਐਸ ਡੀ ਉ ਅਸ਼ੋਕ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਈ ਥਾਵਾਂ ਤੋਂ ਟਾਇਲਾਂ ਦੇ ਧੱਸ ਜਾਣ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕਈ ਜਗ੍ਹਾ ਪਰਨਾਲੇ ਦੇ ਪਾਣੀ ਨਾਲ ਟਾਇਲਾਂ ਖਰਾਬ ਹੋਈਆਂ ਹਨ। ਇਨ੍ਹਾਂ ਦੀ ਮੁਰੰਮਤ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਕ ਸਾਲ ਲਈ ਇਹ ਸਾਡੇ ਅਧੀਨ ਸੀ ਪਰ ਹੁਣ ਅਸੀਂ ਇਹ ਨਗਰ ਕੌਂਸਲ ਦੇ ਹਵਾਲੇ ਕਰ ਦਿਤੀਆਂ ਹਨ। ਹੁਣ ਨਗਰ ਕੌਂਸਲ ਦੇ ਅਧਿਕਾਰੀ ਫੰਡ ਮੰਗਾਉਣਗੇ ਤਾਂ ਹੀ ਇਸ ਦੀ ਮੁਰੰਮਤ ਹੋ ਸਕੇਗੀ।
ਇਸ ਦੀ ਮੁਰੰਮਤ ਅਸੀਂ ਨਹੀ ਸਗੋਂ ਬੀ ਐਂਡ ਆਰ ਮਹਿਕਮਾ ਹੀ ਕਰਵਾਏਗਾ : ਕਾਰਜ ਸਾਧਕ ਅਫਸਰ
ਇਸ ਸਬੰਧੀ ਕਾਰਜ ਸਾਧਕ ਅਫਸਰ ਦਿਪੇਸ਼ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਸਾਨੂੰ ਮਹਿਕਮੇ ਨੇ ਅਜੇ ਤੱਕ ਇਹ ਕੰਮ ਨਹੀ ਸੌਂਪਿਆ ਤੇ ਜਦੋ ਤੱਕ ਸਾਨੂੰ ਕੰਮ ਨਹੀ ਸੌਂਪਿਆ ਗਿਆ ਉਦੋ ਤੱਕ ਇਨ੍ਹਾਂ ਟਾਇਲਾਂ ਦੀ ਮੁਰੰਮਤ ਦਾ ਜਿੰਮਾ ਵੀ ਬੀ ਐਂਡ ਆਰ ਮਹਿਕਮੇ ਕੋਲ ਹੀ ਹੈ।ਕੇਂਦਰ ਸਰਕਾਰ ਨੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਪੇਵਰ (ਟਾਇਲਾਂ) ਲਗਾ ਕੇ ਖੂਬਸੂਰਤ ਬਨਾਉਣ ਲਈ 14 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਪਰ ਥੋੜੇ ਸਮੇਂ ਬਾਅਦ ਹੀ ਪਈ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਆ ਗਿਆ ਤੇ ਕਈ ਥਾਂਵਾਂ ਤੇ ਲੋਕਾਂ ਨੂੰ ਆਪਣੇ ਘਰਾਂ ਤੋ ਬਾਹਰ ਆਉਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀ ਮੇਨ ਬਜਾਰ, ਤਖਤ ਸ਼੍ਰੀ ਕੇਸਗੜ ਸਾਹਿਬ ਵਾਲੀ ਗਲੀ, ਸ਼੍ਰੀ ਗੁਰੂ ਤੇਗ ਬਹਾਦਰ ਮਿਊਜਮ ਵਾਲੀ ਗਲੀ, ਮੁਹੱਲਾ ਗੁ:ਸੀਸ ਗੰਜ ਸਾਹਿਬ, ਮੁਹੱਲਾ ਕੁਰਾਲੀ ਵਾਲਾ, ਮੁਹੱਲਾ ਗੁ:ਭੋਰਾ ਸਾਹਿਬ ਸਮੇਤ ਹੋਰ ਕਈ ਥਾਵਾਂ ਤੇ ਲੱਗੀਆਂ ਟਾਇਲਾਂ ਬੁਰੀ ਤਰਾਂ ਧੱਸ ਗਈਆਂ ਹਨ ਜਿਸ ਕਰਕੇ ਕਈ ਥਾਂ ਸਕੁੂਟਰਾਂ ਮੋਟਰਸਾਈਕਲਾਂ ਵਾਲੇ ਡਿੱਗ ਕੇ ਸੱਟਾਂ ਵੀ ਲੁਆ ਬੈਠੇ ਹਨ। ਕਈ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਏਨਾ ਜਿਆਦਾ ਖੜਾ ਹੋ ਗਿਆ ਕਿ ਆਪਣੇ ਹੀ ਘਰਾਂ ਚੋ ਬਾਹਰ ਨਿਕਲਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਕਈ ਜਗਾ ਤੇ ਸੀਵਰੇਜ ਦੇ ਮੇਨ ਹੋਲ ਭਰ ਗਏ ਤੇ ਸੀਵਰੇਜ ਦਾ ਗੰਦਾ ਪਾਣੀ ਬਾਹਰ ਆ ਗਿਆ। ਇੰਝ ਲੱਗ ਰਿਹਾ ਸੀ ਜਿਵੇ ਸਾਰਾ ਸ਼ਹਿਰ ਪਾਣੀ ਦੀ ਲਪੇਟ ਵਿਚ ਆ ਗਿਆ ਹੈ ਤੇ ਲੋਕ ਬੇਬਸ ਹੋ ਕੇ ਰਹਿ ਗਏ ਹਨ। ਅੱਜ ਮੁਹੱਲਾ ਧਰੇਲਪੁਰਾ ਦੇ ਵਾਸੀ ਭਾਈ ਦਵਿੰਦਰ ਸਿੰਘ, ਪਰਮਜੀਤ ਸਿੰਘ, ਪੁਸ਼ਵਿੰਦਰ ਕੌਰ, ਬੀਬੀ ਜਸਵੀਰ ਕੌਰ ਖਾਲਸਾ, ਪਰਮਿੰਦਰ ਸਿੰਘ, ਤੇਜਿੰਦਰ ਸਿੰਘ ਆਦਿ ਸ਼ਹਿਰ ਵਾਸੀਆਂ ਨੇ ਆਪਣੀ ਗਲੀ ਵਿਚ ਟੁੱਟੀਆਂ ਟਾਇਲਾਂ ਦਿਖਾਊਦਿਆਂ ਮੰਗ ਕੀਤੀ ਕਿ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਇਸ ਰਕਮ ਦੀ ਸਹੀ ਵਰਤੋਂ ਨਹੀ ਕੀਤੀ ਗਈ ਜਿਸ ਕਰਕੇ ਇਸ ਦੀ ਸਮੁੱਚੀ ਪੜਤਾਲ ਕਰਾਉਣੀ ਚਾਹੀਦੀ ਹੈ ਤੇ ਇਸ ਲਈ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਟਾਇਲਾਂ ਲਾਊਣੀਆਂ ਹੀ ਵਿਕਾਸ ਹੇੈ ਤਾਂ ਅਸੀਂ ਇਨ੍ਹਾਂ ਟਾਇਲਾਂ ਤੋ ਬਗੈਰ ਹੀ ਚੰਗੇ ਸੀ। ਪਰ ਹੁਣ ਇਨ੍ਹਾਂ ਟੁੱਟੀਆਂ ਟਾਇਲਾਂ ਨੇ ਸਾਡੇ ਲਈ ¦ਘਣਾ ਵੀ ਔਖਾ ਕੀਤਾ ਹੋਇਆ ਹੈ।
ਬੀ ਐਂਡ ਆਰ ਦੇ ਐਸ ਡੀ ਉ ਨੇ ਵੀ ਮੰਨਿਆ ਕਿ ਟਾਇਲਾਂ ਧੱਸ ਗਈਆਂ
ਇਸ ਸਬੰਧੀ ਜਦੋਂ ਬੀ ਐਂਡ ਆਰ ਦੇ ਐਸ ਡੀ ਉ ਅਸ਼ੋਕ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਈ ਥਾਵਾਂ ਤੋਂ ਟਾਇਲਾਂ ਦੇ ਧੱਸ ਜਾਣ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕਈ ਜਗ੍ਹਾ ਪਰਨਾਲੇ ਦੇ ਪਾਣੀ ਨਾਲ ਟਾਇਲਾਂ ਖਰਾਬ ਹੋਈਆਂ ਹਨ। ਇਨ੍ਹਾਂ ਦੀ ਮੁਰੰਮਤ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਕ ਸਾਲ ਲਈ ਇਹ ਸਾਡੇ ਅਧੀਨ ਸੀ ਪਰ ਹੁਣ ਅਸੀਂ ਇਹ ਨਗਰ ਕੌਂਸਲ ਦੇ ਹਵਾਲੇ ਕਰ ਦਿਤੀਆਂ ਹਨ। ਹੁਣ ਨਗਰ ਕੌਂਸਲ ਦੇ ਅਧਿਕਾਰੀ ਫੰਡ ਮੰਗਾਉਣਗੇ ਤਾਂ ਹੀ ਇਸ ਦੀ ਮੁਰੰਮਤ ਹੋ ਸਕੇਗੀ। ਇਸ ਦੀ ਮੁਰੰਮਤ ਅਸੀਂ ਨਹੀ ਸਗੋਂ ਬੀ ਐਂਡ ਆਰ ਮਹਿਕਮਾ ਹੀ ਕਰਵਾਏਗਾ : ਕਾਰਜ ਸਾਧਕ ਅਫਸਰ
ਇਸ ਸਬੰਧੀ ਕਾਰਜ ਸਾਧਕ ਅਫਸਰ ਦਿਪੇਸ਼ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਸਾਨੂੰ ਮਹਿਕਮੇ ਨੇ ਅਜੇ ਤੱਕ ਇਹ ਕੰਮ ਨਹੀ ਸੌਂਪਿਆ ਤੇ ਜਦੋ ਤੱਕ ਸਾਨੂੰ ਕੰਮ ਨਹੀ ਸੌਂਪਿਆ ਗਿਆ ਉਦੋ ਤੱਕ ਇਨ੍ਹਾਂ ਟਾਇਲਾਂ ਦੀ ਮੁਰੰਮਤ ਦਾ ਜਿੰਮਾ ਵੀ ਬੀ ਐਂਡ ਆਰ ਮਹਿਕਮੇ ਕੋਲ ਹੀ ਹੈ।

WRITTEN BY