Skip to content
Independent perspectives. Global stories.
BREAKING

ਐਲ.ਪੀ.ਜੀ. ਡੀਲਰ ’ਤੇ ਕਾਨੂੰਨੀ ਕਾਰਵਾਈ ਕਰਨ ਲਈ ਹਾਈ ਕੋਰਟ ਵੱਲੋਂ ਤੇਲ ਕੰਪਨੀ ਨੂੰ ਹਦਾਇਤਾਂ ਜਾਰੀ

Share this story

Page-1_20 ਖੰਨਾ, 15 ਦਸਬੰਰ (ਸੁਖਵਿੰਦਰ ਸਿੰਘ ਸਲੋਦੀ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਨੇ ਸਥਾਨਕ ਸਮਾਜ ਸੇਵੀ ਸੰਸਥਾ ਵੱਲੋਂ ਦਾਇਰ ਕੀਤੀ ਗਈ ਜਨ-ਹਿੱਤ ਪਟੀਸ਼ਨ ਦੀ ਸੁਣਵਾਈ ਉਪਰੰਤ ਸਥਾਨਕ ਸ਼ਹਿਰ ਦੇ ਇੱਕ ਐਲ.ਪੀ.ਜੀ. ਡਿਸਟ੍ਰੀਬਿਊਟਰ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਤੇਲ ਕੰਪਨੀ ਦੇ ਉਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਅਦਾਲਤ ਵੱਲੋਂ ਕੀਤੇ ਗਏ ਹੁਕਮਾਂ ਅਨੁਸਾਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ (ਆਈ.ਓ.ਸੀ.ਐਲ.) ਪੰਜਾਬ, ਚੰਡੀਗੜ੍ਹ ਦੇ ਸੀਨੀਅਰ ਏਰੀਆ ਮੈਨੇਜਰ (ਐਲ.ਪੀ.ਜੀ.) ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਸੰਸਥਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਤਹਿਤ ਢੁਕਵੀਂ ਕਾਰਵਾਈ ਅਮਲ ਵਿੱਚ

ਲਿਆਂਦੀ ਜਾਵੇ। ਇਹ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਲੋਕ ਸੇਵਾ ਕਲੱਬ ਦੇ ਪ੍ਰਧਾਨ ਸ੍ਰੀ ਪੀ.ਡੀ. ਬਾਂਸਲ ਨੇ ਦੱਸਿਆ ਕਿ ਗੈਸ ਏਜੰਸੀ ਦੇ ਡਿਸਟ੍ਰੀਬਿਊਟਰ ਵੱਲੋਂ ਆਪਣੇ ਘਰ ਦੇ ਪਤੇ ਤੇ ਗੈਸ ਸਿਲੰਡਰਾਂ ਦੀ ਕੀਤੀ ਗਈ ਗੈਰ-ਵਾਜਿਬ ਸਪਲਾਈ ਦੇ ਸਬੰਧ ਵਿੱਚ ਲਿਖਤੀ ਸ਼ਕਾਇਤ ਦੇਣ ਦੇ ਬਾਵਜੂਦ ਤੇਲ ਕੰਪਨੀ ਦੇ ਅਧਿਕਾਰੀਆਂ ਵੱਲੋ‘ ਗੈਸ ਏਜੰਸੀ ਤੇ ਕੋਈ ਕਾਰਵਾਈ ਨਾ ਕਰਨ ਤੇ ਮਾਮਲਾ ਜਨ-ਹਿੱਤ ਪਟੀਸ਼ਨ ਰਾਹੀ‘ ਉਚ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।
ਇਹ ਸੀ ਮਾਮਲਾ : ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ (ਐਲ.ਪੀ.ਜੀ) ਦੇ ਟਰਾਂਸਪੇਰੈ‘ਸੀ ਪੋਰਟਲ ਤੇ ਦਰਸਾਏ ਅੰਕੜਿਆਂ ਤੋ‘ ਲੋਕ ਸੇਵਾ ਲਕੱਬ ਨੇ ਫਰਬਰੀ 2013 ਵਿੱਚ ਖੁਲਾਸਾ ਕੀਤਾ ਸੀ ਕਿ ਸਥਾਨਕ ਜੀ.ਟੀ.ਬੀ. ਮਾਰਕਿਟ ਵਿਖੇ ਸਥਿੱਤ ਲਖਵੀਰ ਐਂਟਰਪ੍ਰਾਇਜਿਜ ਗੈਸ ਏਜੰਸੀ (ਇੰਡੇਨ) ਦੇ ਡਿਸਟ੍ਰੀਬਿਊਟਰ ਨੇ ਆਪਣੇ ਘਰ ਦੇ ਪਤੇ ਤੇ ਕੰਯੂਮਰ ਨੰਬਰ: 000346 ਅਧੀਨ 18-09-12 ਤੋ‘ 28-01-13 ਤੱਕ (132 ਦਿਨ) ਵਿੱਚ 41 ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਹੈ। ਇਨ੍ਹਾਂ ਵਿੱਚੋ‘ 9 ਗੈਸ ਸਿਲੰਡਰ ਮਿਤੀ: 05-11-12 ਨੂੰ, ਇੱਕ ਹੀ ਕੰਯੂਮਰ ਨੰਬਰ ਅਤੇ ਇੱਕ ਹੀ ਘਰ ਦੇ ਪਤੇ ਤੇ ਡਿਲਿਵਰ ਕੀਤੇ ਗਏ ਸਨ ਜੋ ਤਕਨੀਕੀ ਤੌਰ ਤੇ ਕਿਸੇ ਵੀ ਤਰਾਂ ਸੰਭਵ ਨਹੀ‘ ਹੈ ਕਿਉ‘ਕਿ ਕਿਸੇ ਵੀ ਡੀ.ਬੀ.ਸੀ. ਖੱਪਤਕਾਰ ਕੋਲ ਦੋ ਤੋ‘ ਵੱਧ ਖਾਲੀ ਗੈਸ ਸਿਲੰਡਰ ਨਹੀ‘ ਹੋ ਸਕਦੇ।
ਬਾਂਸਲ ਅਨੁਸਾਰ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਸਪਲਾਈ ਦਾ ਉਕਤ ਸਾਰਾ ਮਾਮਲਾ ਕਲੱਬ ਵੱਲੋ‘ ਮਿਤੀ: 12-02-13 ਨੂੰ ਨਿੱਜੀ ਤੋਰ ਤੇ ਪੇਸ਼ ਹੋ ਕਿ ਤੇਲ ਕੰਪਨੀ ਦੇ ਸੀਨੀਅਰ ਏਰੀਆ ਮੈਨੇਜਰ, ਪੰਜਾਬ, ਸੈਕਟਰ 19-ਬੀ ਚੰਡੀਗੜ੍ਹ ਦੇ ਧਿਆਨ ਵਿੱਚ ਲਿਆਂਦਾ ਗਿਆ ਪ੍ਰੰਤੂ ਤੇਲ ਕੰਪਨੀ ਦੇ ਇਸ ਦਫਤਰ ਵੱਲੋ‘ ਮਾਮਲੇ ਦੀ ਕੋਈ ਜਾਂਚ-ਪੜਤਾਲ ਨਹੀ‘ ਕੀਤੀ ਗਈ। ਕਲੱਬ ਦੇ ਵਫਦ ਨੇ ਮਿਤੀ: 07-05-13 ਨੂੰ ਤੇਲ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ, ਪੰਜਾਬ ਸਟੇਟ ਆਫਿਸ (ਇੰਡੇਨ) ਸੈਕਟਰ 19-ਏ ਚੰਡੀਗੜ੍ਹ ਨੂੰ ਮਿਲਕੇ ਲਿਖਤੀ ਸ਼ਕਾਇਤ ਰਾਹੀ‘ ਐਲ.ਪੀ.ਜੀ. ਡਿਸਟ੍ਰੀਬਿਊਟਰ ਤੇ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਜਿਸ ਤੇ ਪੰਜਾਬ ਸਟੇਟ ਦਫਤਰ (ਐਲ.ਪੀ.ਜੀ.) ਦੇ ਦਫਤਰੀ ਪੱਤਰ ਨੰਬਰ: ਪੀ.ਐਸ.ਓ./ਐਲ.ਪੀ.ਜੀ./01, ਮਿਤੀ: 09-05-14 ਰਾਹੀ‘ ਸੀਨੀਅਰ ਏਰੀਆ ਮੈਨੇਜਰ ਨੂੰ ਮਾਮਲੇ ਦੀ ਜਾਂਚ ਤੇ ਕਾਰਵਾਈ ਕਰਨ ਲਈ ਲਿਖਿਆ ਗਿਆ ਪ੍ਰੰਤੂ ਸੀਨੀਅਰ ਏਰੀਆ ਮੈਨੇਜਰ ਨੇ ਕੋਈ ਕਾਰਵਾਈ ਨਹੀ‘ ਕੀਤੀ।
ਉਨ੍ਹਾਂ ਦੱਸਿਆ ਕਿ ਮਿਤੀ: 07-06-2014 ਨੂੰ ਤੇਲ ਕੰਪਨੀ ਦੇ ਸਬੰਧਤ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਨ ਉਪਰੰਤ ਉਚ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਜਿਸ ਤੇ ਮਾਨਯੋਗ ਹਾਈ ਕੋਰਟ ਨੇ ਮਿਤੀ: 19-11-14 ਨੂੰ ਤੇਲ ਕੰਪਨੀ ਦੇ ਸੀਨੀਅਰ ਏਰੀਆ ਮੈਨੇਜਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਕਲੱਬ ਵੱਲੋ‘ ਭੇਜੇ ਗਏ ਕਾਨੂੰਨੀ ਨੋਟਿਸ ਤੇ ਉਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਕਲੱਬ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਅਗਰ ਅਜੇ ਵੀ ਉਕਤ ਦਫਤਰ ਨੇ ਗੈਸ ਏਜੰਸੀ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਨਾ ਕੀਤੀ ਤਾਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਮਾਮਲਾ (ਕੰਟੈਪਟ ਆਫ ਕੋਰਟ) ਫਿਰ ਤੋ‘ ਉਚ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਇਸ ਸਮੇ‘ ਸ੍ਰੀ ਬਾਂਸਲ ਦੇ ਨਾਲ ਕਲੱਬ ਦੇ ਅਹੁਦੇਦਾਰ ਦਿਲਪ੍ਰੀਤ ਸਿੰਘ-ਕੈਸ਼ੀਅਰ, ਗੁਰਸੇਵਕ ਸਿੰਘ ਸੈਦਪੁਰਾ-ਮੀਤ ਪ੍ਰਧਾਨ ਅਤੇ ਮੈਂਬਰ ਬੁੱਧ ਪ੍ਰਕਾਸ਼, ਹਾਜ਼ਰ ਸਨ।

WRITTEN BY