Skip to content
Independent perspectives. Global stories.
BREAKING

ਰਸੋਈ ਗੈਸ ਦੀ ਸਬਸਿਡੀ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ : ਸਰਕਾਰ

Share this story

Page-1_03 ਨਵੀਂ ਦਿ¤ਲੀ, 15 ਦਸੰਬਰ (ਪੀ. ਟੀ.)- ਸਰਕਾਰ ਨੇ ਅ¤ਜ ਸਪਸ਼ਟ ਕੀਤਾ ਕਿ ਰਸੋਈ ਗੈਸ ਸਿਲੰਡਰ ਦੀ ਸਬਸਿਡੀ ਰਕਮ ਨੂੰ ਬੈਂਕ ‘ਚ ਭੇਜਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਅਤੇ ਰਸੋਈ ਗੈਸ ਦੇ ਡਾਇਰੈਕਟ ਬੈਨੇਫਿਟ ਟਰਾਂਸਫਰ (ਡੀ. ਬੀ. ਟੀ. ਐਲ.) ਤਹਿਤ ਬੈਂਕ ਖਾਤੇ ਮੁਹ¤ਈਆ ਕਰਨ ਦਾ ਬਦਲ ਉਪਲਬਧ ਕਰਵਾਇਆ ਗਿਆ ਹੈ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਅ¤ਜ ਲੋਕ ਸਭਾ ‘ਚ ਦ¤ਸਿਆ ਕਿ ਡੀ. ਬੀ. ਟੀ. ਐਲ. ਤਹਿਤ ਇਸ ਯੋਜਨਾ ‘ਚ ਸ਼ਾਮਿਲ ਹੋਣ ਵਾਲੇ ਰਸੋਈ ਗੈਸ ਖਪਤਕਾਰ ਸਾਰੇ ਘਰੇਲੂ ਸਿਲੰਡਰ (ਸਬਸਿਡੀ ਅਤੇ ਗੈਰਸਬਸਿਡੀ ਸਿਲੰਡਰ) ਬਾਜ਼ਾਰ ਕੀਮਤ ‘ਤੇ ਪ੍ਰਾਪਤ ਕਰ ਸਕਣਗੇ ਅਤੇ ਹਰੇਕ ਘਰੇਲੂ ਸਬਸਿਡੀ ਵਾਲੇ ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ ਰਕਮ

ਖਪਤਕਾਰਾਂ ਦੇ ਬੈਂਕ ਖਾਤਿਆਂ ਵਿਚ ਭੇਜ ਦਿ¤ਤੀ ਜਾਵੇਗੀ। ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਨੇ ਕਿਹਾ ਕਿ ਖਪਤਕਾਰਾਂ ਕੋਲ ਸਬਸਿਡੀ ਲੈਣ ਦੇ ਦੋ ਬਦਲ ਹਨ। ਜਿ¤ਥੇ ਕਿਤੇ ਆਧਾਰ ਨੰਬਰ ਉਪਲਬਧ ਹੈ ਉ¤ਥੇ ਇਹ ਨਕਦੀ ਟਰਾਂਸਫਰ ਦਾ ਮਾਧਿਅਮ ਬਣਿਆਂ ਰਹੇਗਾ। ਇਸ ਤਰ੍ਹਾਂ ਰਸੋਈ ਗੈਸ ਖਪਤਕਾਰ ਜਿਸ ਕੋਲ ਆਧਾਰ ਨੰਬਰ ਹੈ ਨੂੰ ਆਪਣਾ ਬੈਂਕ ਖਾਤਾ, ਆਧਾਰ ਨੰਬਰ ਨਾਲ ਲਿੰਕ ਕਰਵਾਉਣਾ ਪਵੇਗਾ।

WRITTEN BY