Skip to content
Independent perspectives. Global stories.
BREAKING

ਇੰਟਰਨੈ¤ਟ ਤੋਂ ਜਾਣਕਾਰੀ ਲੈ ਕੇ ਏ.ਟੀ.ਐਮ. ਮਸ਼ੀਨਾਂ ਤੋੜਨ ਵਾਲੇ ਗਿਰੋਹ ਦਾ ਪਰਦਾਫਾਸ਼

Share this story

Page-1_10 ਫਿਰੋਜ਼ਪੁਰ, 15 ਦਸੰਬਰ (ਵਿਜੇ ਕੱਕੜ, ਮਨੋਹਰ ਲਾਲ)- ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਅੱਜ ਇੱਥੇ ਇਕ ਪ੍ਰੱੈਸ ਮਿਲਣੀ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕੇਵਲ ਸੰਧੂ ਉਰਫ ਲੱਕੀ ਪੁੱਤਰ ਰਾਮ ਬਹਾਦਰ ਉਰਫ ਸਾਦਕ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਹਾਲ ਵਾਸੀ ਬਸਤੀ ਬਲੋਚਾਂ ਵੱਲੋਂ ਇੰਟਰਨੈ¤ਟ ਰਾਹੀਂ ਵੀਡੀਓ ਅਤੇ ਹੋਰ ਫੋਟੋਆਂ ਡਾਊਨਲੋਡ ਕਰਕੇ ਏ.ਟੀ.ਐਮ. ਮਸ਼ੀਨ ਤੋੜਨ ਦੀ ਜਾਣਕਾਰੀ ਹਾਸਲ ਕਰਕੇ ਆਪਣੇ ਸਾਥੀਆਂ ਰਾਜਾ ਪੁੱਤਰ ਕਿਸ਼ਨ ਲਾਲ ਵਾਸੀ ਦੁਲਚੀ ਕੇ ਰੋਡ ਗੋਲਬਾਗ ਫਿਰੋਜ਼ਪੁਰ ਸ਼ਹਿਰ ਅਤੇ ਮੰਨੂ ਪੁਤਰ ਮੋਹਨ ਲਾਲ ਵਾਸੀ ਬੈਕ ਸਾਇਡ ਆਰ ਐਸ ਡੀ ਕਾਲਜ ਨੂੰ ਟਰੇਨਿਗ ਦਿੱਤੀ ਸੀ ਜਿਨਾਂ ਨੇ 6,7 ਦੰਸਬਰ ਦੀ ਰਾਤ ਸੈਟਰਲ ਬੈਂਕ ਆਫ ਇੰਡੀਆ ਕਾਸੂਰੀ ਗੇਟ ਦਾ ਏ.ਟੀ.ਐਮ ਗੈਸ ਕਟਰ ਅਤੇ ਸਿੰਲਡਰ ਆਕਸਿਜ਼ਨ ਨਾਲ ਕੱਟਣ ਦੀ ਕੋਸ਼ਿਸ ਕੀਤੀ ਸੀ। ਜਿਨ੍ਹਾਂ ਨੂੰ ਫਿਰੋਜ਼ਪੁਰ ਪੁਲਿਸ ਨੇ ਕਾਬੂ ਕਰ ਲਿਆ। ਉਹਨਾਂ ਨੇ ਅੱਗੇ ਦੱਸਿਆ ਕੀ 10

ਦਸੰਬਰ ਨੂੰ ਡੀ.ਐਸ.ਪੀ ਵਿਭੋਰ ਸ਼ਰਮਾ ਦੀ ਨਿਗਰਾਨੀ ਹੇਠ ਐਸ.ਆਈ ਜਤਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨੇ ਕੇਵਲ ਸੰਧੂ ਉਰਫ ਲੱਕੀ ਪੁੱਤਰ ਰਾਮ ਬਹਾਦਰ ਉਰਫ ਸਾਦਕ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਹਾਲ ਵਾਸੀ ਬਸਤੀ ਬਲੋਚਾਂ ਨੂੰ ਮੁਕੱਦਮਾ ਨਬੰਰ 332 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਪਾਸੋਂ ਆਕਸੀਜਨ ਸਿੰਲਡਰ, ਗੈਸ ਕਟਰ, ਤਿੰਨ ਗੈਸ ਸਿੰਲਡਰ, ਐਲ.ਪੀ.ਜੀ ਅਤੇ ਇੱਕ ਸੋਨੇ ਦੀ ਮੁਦੰਰੀ ਬਰਾਮਦ ਕੀਤੇ ਗਏ ਹਨ। ਇਹ ਪਹਿਲਾ ਵੀ ਚੋਰੀਆ ਦੀ ਵਾਰਦਾਤਾਂ ਕਰਦੇ ਆ ਰਹੇ ਸੀ ਇਹਨਾਂ ਖਿਲਾਫ ਪਹਿਲਾ ਵੀ ਥਾਨਾ ਸਿਟੀ ਫਿਰੋਜ਼ਪੁਰ ਵਿਖੇ ਮੋਟਰਸਾਇਕਲ ਚੋਰੀ ਦਾ ਮੁਕਦੱਮਾ ਦਰਜ ਹੈ।

WRITTEN BY