Skip to content
Independent perspectives. Global stories.
BREAKING

3 ਸਾਲ ਤੱਕ ਕੀਤਾ ਧੀ ਨਾਲ ਜਬਰ ਜਨਾਹ, ਸ਼ਿਕਾਇਤ ਕੀਤੀ ਤਾਂ ਦਾਦਾ ਵੀ ਬਣਿਆ ਹੈਵਾਨ

Share this story

ਪੁਣੇ, 30 ਜੁਲਾਈ (ਪੀ.ਟੀ.)-ਪੁਣੇ ਦੇ ਇੱਕ ਵਪਾਰੀ ਦੇ ਖਿਲਾਫ ਆਪਣੀ ਹੀ ਧੀ ਦੇ ਨਾਲ ਪਿਛਲੇ 3 ਸਾਲ ਤੋਂ ਜਬਰ ਜਨਾਹ ਕਰਨ ਦੇ ਇਲਜ਼ਾਮ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹੀ ਨਹੀਂ ਲੜਕੀ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਆਪਣੇ ਦਾਦਾ ਜੀ ਨੂੰ ਪੂਰੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਵੀ ਉਸ ਦੇ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਲੜਕੀ ਦੇ ਬਿਆਨ ਦੇ ਆਧਾਰ ‘ਤੇ ਵਪਾਰੀ ਦੇ ਬਜ਼ੁਰਗ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਣੇ ਕ੍ਰਾਇਮ ਬ੍ਰਾਂਚ ਦੇ ਸੀਨੀਅਰ ਜਾਂਚ ਅਧਿਕਾਰੀ ਰਾਜੇਂਦਰ ਮਲਿਕ ਨੇ ਦੱਸਿਆ ਕਿ ਦੋਸ਼ੀ ਪੁਣੇ ਸਥਿਤ ਇੱਕ ਕੰਪਨੀ ‘ਚ ਸੀ.ਈ.ਓ. ਹੈ। ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ 3 ਸਾਲ ਤੋਂ ਉਸ ਦੇ ਨਾਲ ਜਬਰ ਜਨਾਹ ਕਰ ਰਹੇ ਹਨ। ਇਹੀ ਨਹੀਂ ਜਦੋਂ ਉਸ ਦੇ ਪਿਤਾ ਉਸ ਨੂੰ ਬਿਜਨੈਸ ਟੂਰ ‘ਤੇ ਲੈ ਕੇ ਜਾਂਦੇ ਹਨ ਤਾਂ ਉਸ ਨੂੰ ਉਨ੍ਹਾਂ ਦੇ ਸਾਥੀਆਂ ਤੇ ਅਨਜਾਣ ਲੋਕਾਂ ਦੇ ਨਾਲ ਵੀ ਸੌਣ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਐਫ. ਆਈ. ਆਰ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪਿਛਲੇ ਵੀਰਵਾਰ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਉਸਨੇ ਆਪਣੇ ਦਾਦਾਜੀ ਨੂੰ ਪੂਰੀ ਕਹਾਣੀ ਸੁਣਾਈ, ਜਿਸ ਦੇ ਬਾਅਦ ਉਸ ਨੇ ਪੀੜਤ ਲੜਕੀ ਦੀ ਮਾਰ ਕੁਟਾਈ ਕੀਤੀ ਤੇ ਉਸ ਦੇ ਜਬਰ ਜਨਾਹ ਵੀ ਕੀਤਾ।

WRITTEN BY