ਧਨੌਲਾ, 15 ਦਸੰਬਰ (ਸਰਾਜ ਘਨੌਰ/ਸੰਕਰ ਬਾਂਸਲ)- ਸਬ-ਇੰਸਪੈਕਟਰ ਸ. ਬਲਜੀਤ ਸਿੰਘ ਨੇ ਥਾਣਾ ਧਨੌਲਾ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ ਥਾਣਾ ਠੁਲ੍ਹੀਵਾਲ ਤੋਂ ਤਬਦੀਲ ਹੋ ਕੇ ਆਏ ਹਨ। ਪਹਿਲਾਂ ਇਥੇ ਇਸ ਅਹੁਦੇ ’ਤੇ ਸਬ-ਇੰਸਪੈਕਟਰ ਸ. ਗੁਰਭਜਨ ਸਿੰਘ ਸਨ, ਜੋ ਇਥੋਂ ਤਬਦੀਲ ਹੋ ਕੇ ਥਾਣਾ ਦਿੜਬਾ ਵਿਖੇ ਚਲੇ ਗਏ ਹਨ। ਉਨ੍ਹਾਂ ਇਲਾਕਾ ਭਰ ਵਿੱਚ ਅਮਨ ਕਨੂੰਨ ਦੀ ਸਥਿਤੀ ਬਰਕਾਰ ਰੱਖਣ ਲਈ ਲੋਕਾਂ ਤੋਂ ਭਰਵੇਂ ਸਹਿਯੋਗ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਨਾਲ ਹੀ ਹਮੇਸ਼ਾ ਪੁਲਿਸ ਨੂੰ ਬਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੋਹਤਵਰ ਵਿਅਕਤੀਆਂ ਨੂੰ ਪੁਲਿਸ ਪ੍ਰਸ਼ਾਸਨ ਹਮੇਸ਼ਾ ਸਤਿਕਾਰ ਦੇਵੇਗਾ ਅਤੇ ਗਲਤ ਅਨਸਰਾਂ ਨਾਲ ਸਖਤੀ ਵਰਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਰਾਤ ਸਮੇਂ ਖੁਦ ਗਸ਼ਤ ਕਰਾਂਗਾ।
ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਥਾਣਾ ਧਨੌਲਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ



