Skip to content
Independent perspectives. Global stories.
BREAKING

ਪੁਲਿਸ ਪਬਲਿਕ ਮੀਟਿੰਗ ਦਾ ਅਯੋਜਿਨ

Share this story

Page-1_13 ਅਮਲੋਹ , 15 ਦਸੰਬਰ (ਰਣਜੀਤ ਸਿੰਘ ਘੁੰਮਣ)- ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ ਬੁੱਗਾ ਕਲਾਂ, ਰਾਏਪੁਰ ਚੋਬਦਾਰ ਅਤੇ ਪਿੰਡ ਕਪੂਰਗੜ੍ਹ ਵਿਖੇ ਨੋਜਵਾਨ ਪੀੜ੍ਹੀ ’ਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਠੱਲ ਪਾਉਣ ਲੲਂੀ ਪੁਲਿਸ ਪਬਲਿਕ ਮੀਟਿੰਗ ਦਾ ਅਯੋਜਿਨ ਕੀਤਾ ਗਿਆ । ਇਸ ਮੌਕੇ ਪਹੂੰਚੇ ਥਾਣਾ ਅਮਲੋਹ ਦੇ ਸਬ ਇੰਸਪੈਕਟਰ ਸੋਹਣ ਸਿੰਘ ਨੇ ਕਿਹਾ ਸਮਾਜ ਵਿੱਚ ਉ¤ਤਪਨ ਬੁਰਾਈਆਂ ਨੂੰ   ਖਤਮ ਕਰਨ ਲਈ  ਪੁਲਿਸ ਤੇ ਪਬਲਿਕ ਦਾ ਤਾਲਮੇਲ ਜ਼ਰੂਰੀ ਹੈ ਜਨਤਾ ਦੇ ਸਹਿਯੋਗ ਤੋ ਬਗੈਰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਅਤੇ ਨਸ਼ਿਆ ਤੋ ਨਿਕਲਣ ਵਾਲੇ ਭਿਆਨਕ  ਸਿੱਟਿਆਂ ਤੋਂ ਉਨ੍ਹਾਂ ਨੂੰ  ਜਾਣੂ ਕਰਵਾਉਣ। ਮੀਟਿੰਗ ਦੋਰਾਨ ਚੋਕੀ ਇੰਚਾਰਜ ਹਰਵਿੰਦਰ ਸਿੰਘ ਚੋਬਦਾਰਾ  ਨੇ ਕਿਹਾ ਕਿ ਨਸ਼ੇ ਕਰਨ ਵਾਲੇ ਵਿਆਕਤੀ ਨੂੰ ਸਹੀ ਰਾਹ ਤੋ ਨਿਆਉਣ ਲਈ ਆਪਣੇ ਵੱਲੋ ਕੋਈ

ਕਸਰ ਨਹੀ ਬਾਕੀ  ਛੱਡਾਗੇ ਅਤੇ ਜੇ ਕਰ ਤੁਹਾਨੂੰ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾ ਉਸ ਦੀ ਸੂਚਨਾ ਤੁਰੰਤ ਸਾਨੂੰ ਦਿੱਤੀ ਜਾਵੇ ਤਾ ਕਿ ਉਸ ਨੂੰ ਘਟਨਾ ਨੂੰ ਅਨਜਾਮ ਦੇਣ ਤੋ ਪਹਿਲਾ ਕਾਬੂ ਕੀਤਾ ਜਾ ਸਕੇ ।  ਇਸ ਮੋਕੇ ਸਰਪੰਚ ਕੁਲਦੀਪ ਸਿੰਘ ਚੋਬਦਾਰਾ , ਸਰਪੰਚ ਰਣਦੀਪ ਸਿੰਘ ਬੁੱਗਾ, ਪਰਮਜੀਤ ਸਿੰਘ ਭਰਭੂਰਗੜ੍ਹ, ਗੁਰਮੇਲ ਸਿੰਘ ਪੰਚ, ਜੁਗਰਾਜ ਸਿੰਘ, ਨੰ; ਸੁਰਜਨ ਸਿੰਘ,  ਜਸਪਾਲ ਸਿੰਘ ਹੋਲਦਾਰ , ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਮਨੇਸਰ ਕੁਮਾਰ, ਰਣਧੀਰ ਸਿੰਘ, ਤਰਲੋਚਨ ਸਿੰਘ ਤੋ ਇਲਾਵਾ ਪਿੰਡ ਵਾਸੀ ਹਾਜ਼ਰ।

WRITTEN BY