ਸੰਗਰੂਰ, 15 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਪੱਛਮੀ ਬੰਗਾਲ ਦੀ ਇੱਕ ਲਾਵਾਰਿਸ ਨਾਬਾਲਗ ਲੜਕੀ ਉਪ ਮੰਡਲ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵਿੱਚ ਭਵਾਨੀਗੜ੍ਹ ਦੀ ਪੁਲਿਸ ਨੇ ਪੇਸ਼ ਕੀਤੀ। ਉਸ ਲੜਕੀ ਦਾ ਨਾਮ ਸੁਜੀਤਾ ਪੁੱਤਰੀ ਬਰੇਨਾਥ ਪਿੰਡ ਕੱਠਲਪੁਲ ਪੁਲਿਸ ਸਟੇਸ਼ਨ ਬਨਾਹਟ ਜ਼ਿਲ੍ਹਾ ਜਲਪਾਏਗੁੜੀ ਪੱਛਮੀ ਬੰਗਾਲ ਨਾਲ ਸੰਬਧਤ ਹੋਣ ਦੀ ਸੂਚਨਾ ਮਿਲੀ ਹੈ। ਇਹ ਲੜਕੀ ਪਿੰਡ ਰਾਮਪੁਰਾ ਨਜ਼ਦੀਕ ਭਵਾਨੀਗੜ੍ਹ ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ ਦੇ ਨਜ਼ਦੀਕ ਡੇਰਾ ਸੱਚਾ ਸੌਦਾ ਭਵਨ ਭਵਾਨੀਗੜ੍ਹ ਦੇ ਸੇਵਕ ਹਰਮੇਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਾਮਪੁਰਾ ਨੇ ਦੇਖੀ ਜਿਸ ਦੀ ਸੂਚਨਾ ਉਸਨੇ ਭਵਾਨੀਗੜ੍ਹ ਪੁਲਿਸ ਨੂੰ ਦਿੱਤੀ। ਭਵਾਨੀਗੜ੍ਹ ਦੀ ਪੁਲਿਸ ਨੇ ਉਸ ਲੜਕੀ ਨੂੰ ਅਨੀਤਾ ਦਰਸ਼ੀ ਉ¤ਪ ਮੰਡਲ ਮੈਜਿਸਟਰੇਟ ਸੰਗਰੂਰ ਦੇ ਪੇਸ਼ ਕੀਤਾ। ਉਨ੍ਹਾਂ ਨੇ ਇਸ ਲੜਕੀ ਨੂੰ ਬਾਲ ਸੁਰੱਖਿਆ ਕੇਂਦਰ ਵਿੱਚ ਇੱਕ ਮਹੀਨੇ ਵਾਸਤੇ ਰਖੱਣ ਦੇ ਲਈ ਹੁਕਮ ਕਰ ਦਿੱਤਾ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫੈਡਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਇਸ ਨਾਬਾਲਗ ਲੜਕੀ ਦੇ ਮਾਤਾ-ਪਿਤਾ ਨੂੰ ਸੁੂਚਨਾ ਦਿੱਤੀ ਜਾਵੇ ਅਤੇ ਉਹ ਮਾਨਯੋਗ ਅਰਸ਼ਦੀਪ ਸਿੰਘ ਥਿੰਦ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਪੰਜਾਬ ਨਾਲ ਸੰਪਰਕ ਕਰਨ ਅਤੇ ਆਪਣੀ ਲੜਕੀ ਦੀ ਸ਼ਨਾਖਤ ਕਰਕੇ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਦੀ ਮਨਜ਼ੂਰੀ ਨਾਲ ਆਪਣੇ ਘਰ ਲੈ ਜਾਣ।
ਪੱਛਮੀ ਬੰਗਾਲ ਦੀ ਲਾਵਾਰਿਸ ਨਾਬਾਲਗ ਲੜਕੀ ਪੁਲਿਸ ਵੱਲੋਂ ਅਦਾਲਤ ’ਚ ਪੇਸ਼



