ਪਟਿਆਲਾ 15 ਦਸੰਬਰ (ਪੀ. ਟੀ.)- ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਘਟ ਗਿਣਤੀਆਂ ਦੀ ਵਿਦਿਅਕ ਸਸ਼ਕਤਤਾ ਤੇ ਸੈਮੀਨਾਰ 17 ਦਸੰਬਰ ਨੂੰ ਸਵੇਰੇ 9.30 ਵਜੇ ਪੰਜਾਬੀ ਯੂਨੀਵਰਸਿਟੀ ਦੇ ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਦੇ ਮੁਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਸ਼ਿਰਕਤ ਕਰਨਗੇ । ਇਸ ਸਮਾਰੌਹ ਦੀ ਪ੍ਰਧਾਨਗੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਮਾਣਯੋਗ ਸਰ ਐਸ.ਪੀ. ਸਿੰਘ ਓਬਰਾਏ ਵਲੋਂ ਕੀਤੀ ਜਾਵੇਗੀ। ਇਸ ਮੌਕੇ ’ਤੇ ਸਪੈਸ਼ਲ ਓ¦ਪਿਕਸ ਵਿਚੋਂ ਮੈਡਲ ਜਿੱਤ ਕੇ ਆਏ ਵਿਸ਼ੇਸ਼ ਬੱਚਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ ।



