ਸਮਾਣਾ, 15 ਦੰਸਬਰ (ਬਲਜੀਤ ਸਿੰਘ ਦੋਦੜਾ)- ਮਾਰਕੀਟ ਕਮੇਟੀ ਡਕਾਲਾ ਦੇ ਨਵੇਂ ਚੁਣੇ ਗਏ ਚੇਅਰਮੈਨ ਮਲਕੀਤ ਸਿੰਘ ਡਕਾਲਾ ਦਾ ਸਮਾਣਾ ਚੀਕਾ ਰੋਡ ਵਿਖੇ ਪੈਲਸ ਸ਼ਗੁਨ ਫਾਰਮ ਦੇ ਮਹੁਰਤ ਮੋਕੇ ਪੰਹੁਚਣ ਤੇ ਪਨਸੀਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਅਤੇ ੳਹਨਾ ਨਾਲ ੳਚੇਚੇ ਤੋਰ ਤੇ ਪੰਹੁਚੇ ਜ਼ਿਲ੍ਹਾ ਪ੍ਰੀਸਦ ਪਟਿਆਲਾ ਦੇ ਚੇਰਮੈਨ ਜਸਪਾਲ ਸਿੰਘ ਕਲਿਆਣ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਬਲਾਕ ਸਮੰਤੀ ਸਨੋਰ ਦੇ ਚੇਅਰਮੈਨ ਭੁਪਿੰਦਰ ਸਿੰਘ ਰੋਡਾ ਅਤੇ ਪੈਲਸ ਦੇ ਮਾਲਕ ਬਲਵਿੰਦਰ ਸਿੰਘ, ਰਾਜਵਿੰਦਰ ਸਿੰਘ ਸ਼ਿਗਾਰੀ ਵੱਲੋਂ ਸਮਮਾਨਿਤ ਕੀਤਾ ਗਿਆ। ਇਸ ਮੌਕੇ ਅਬਲੋਵਾਲ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਜਾਬੀਆ ਦੀ ਸਰਬਪ੍ਰਵਾਨਿਤ ਪਾਰਟੀ ਹੈ। ਜਿਸ ਨੇ ਸੱਤਾ ਚ ਹੁੰਦਿਆ ਪੰਜਾਬ ਤੇ ਪੰਜਬੀਅਤ ਦੀ ਭਲਾਈ ਲਈ ਯੋਜਨਾਵਾ ਬਣਾਈਆ ਅਤੇ ਲਾਗੂ ਕੀਤੀਆ। ਜਿਸ ਸਦਕਾ ਪੰਜਾਬੀਆ ਦਾ ਇਕ ਵੱਡਾ ਸਮੂਹ ਅਕਾਲੀਦਲ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਅਕਾਲੀਦਲ ਨੇ ਪੰਜਾਬ ਚ ਲਗਾਤਾਰ ਦੂਸਰੀ ਵਾਰ ਗੱਠਜੋੜ ਦੀ ਸਰਕਾਰ ਬਣਾਈ, ਪ੍ਰੰਤੂ ਅੱਜ ਪਾਰਟੀ ਵਲੋ ਵਰਕਰਾ ਨੂੰ ਦਿਤੇ ਜਾ ਰਹੇ ਮਾਨ ਸਤਕਾਰ ਨਾਲ ਅਕਾਲੀਦਲ ਪੁਰੀ ਤਰ੍ਹਾ ਆਪਣੇ ਪੈਰਾਂ ਤੇ ਖੜਾ ਹੈ । ਸ੍ਰ. ਅਬਲੋਵਾਲ
ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਹਰ ਵਰਕਰ ਵਲੋ ਪਾਰਟੀ ਦੀ ਮਜਬੁਤੀ ਲਈ ਕੀਤੀ ਜੀ ਤੋੜ ਮੇਹਨਤ ਦੀ ਕਦਰ ਕਰਦਿਆ ਮਾਨ ਸਤਕਾਰ ਦਿਤਾ ਹੈ ।ਉਹਨਾ ਕਿਹਾ ਕਿ ਮਲਕੀਤ ਸਿੰਘ ਡਕਾਲਾ ਨੂੰ ਦਿੱਤੀ ਇਸ ਸੇਵਾ ਨਾਲ ਟਕਸਾਲੀ ਅਕਾਲੀ ਵਰਕਰਾ ‘ਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਮਲਕੀਤ ਸਿੰਘ ਡਕਾਲਾ ਪਾਰਟੀ ਪ੍ਰਤੀ ਵਫਾਦਾਰੀ, ਮਿਹਨਤੀ ਅਤੇ ਇਮਾਨਦਾਰੀ ਦਾ ਜਜਬਾ ਰਖਣ ਵਾਲਾ ਜੁਝਾਰੂ ਵਰਕਰ ਹੈ। ਜਿਸ ਕਰਕੇ ਉਹ ਪਾਰਟੀ ਅਤੇ ਇਲਾਕੇ ਦੇ ਲੋਕਾ ਦੀ ਤਣੋਮਣੋ ਸੇਵਾ ਕਰੇਗਾ। ਇਸ ਮੋਕੇ ਹੋਰਨਾ ਤੋ ਇਲਾਵਾ ਸ: ਬਲਕਾਰ ਸਿੰਘ ਸਮਾਣਾ, ਰਮਣਦੀਪ ਸਿੰਘ ਸਿਧੂ ਕੁਤਬਨਪੁਰ, ਫਤਿਹ ਸਿੰਘ ਚੋਹਠ, ਲਵਪ੍ਰੀਤ ਸਿੰਘ ਪਾਂਧੀ, ਮਨਪ੍ਰੀਤ ਸਿੰਘ ਸ਼ਿਗਾਰੀ, ਗੁਰਲੀਨ ਸਿੰਘ ਪਾਂਧੀ,ਜੰਗਦੀਪ ਸਿੰਘ ਘਿਉਰਾ, ਕਰਮਜੀਤ ਸਿੰਘ ਘਿਉਰਾ, ਗੁਰਚਰਨ ਸਿੰਘ ਸਮਾਣਾ, ਸੁਖਦੇਵ ਸਿੰਘ ਆਦਿ ਹਾਜਰ ਸਨ ।



