ਫ਼ਿਰੋਜ਼ਪੁਰ, 15 ਦਸੰਬਰ (ਵਿਨੇ ਹਾਂਡਾ, ਵਿਜੇ ਕੱਕੜ)- ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤੀ ਨਾਲ ਪੇਸ਼ ਆ ਕਾਨੂੰਨ ਦੀ ਪਾਲਣਾ ਕਰਨ ਵਜੋਂ ਜਾਣੇ ਜਾਂਦੇ ਸੀਨੀਅਰ ਕਪਤਾਨ ਪੁਲਿਸ ਹਰਦਿਆਲ ਸਿੰਘ ਮਾਨ ਦਾ ਫ਼ਿਰੋਜ਼ਪੁਰ ਤਾਇਨਾਤ ਹੋਣ ’ਤੇ ਸਵਾਗਤ ਕਰਦਿਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਗੂਆਂ ਨੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਐਸ. ਐਸ. ਪੀ. ਨੂੰ ਬੁੱਕਾ ਭੇਟ ਕਰਕੇ ਜੀ ਆਇਆ ਕਿਹਾ। ਐਸ. ਐਸ. ਪੀ. ਮਾਨ ਨਾਲ ਮਿਲਣੀ ਸਮੇਂ ਸੁਸਾਇਟੀ ਦੇ ਸੀਨੀਅਰ ਆਗੂ ਸਾਰਜ ਸਿੰਘ ਬੰਬ, ਸੁਖਵਿੰਦਰ ਸਿੰਘ ਬੁ¦ਦੇਵਾਲੀ, ਵਰਿੰਦਰ ਸਿੰਘ ਵੈਰੜ, ਚੇਅਰਮੈਨ ਜਸਬੀਰ ਸਿੰਘ ਵੱਟੂ ਭੱਟੀ, ਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਅਮਰੀਕ ਸਿੰਘ ਪੱਲ੍ਹਾ, ਰੁਪਿੰਦਰ ਸਿੰਘ ਬਾਵਾ, ਸਟੇਟ ਐਵਾਰਡੀ ਜਗਦੀਪ ਸਿੰਘ ਆਸਲ, ਮੁਖਤਿਆਰ ਸਿੰਘ ਧੰਜੂ, ਗੁਰਮੀਤ ਸਿੰਘ ਤੂਤ ਆਦਿ ਆਗੂਆਂ ਨੇ ਜ਼ਿਲ੍ਹੇ ਦੇ ਮੌਜੂਦਾ ਹਲਾਤਾਂ ’ਤੇ ਚਾਨਣਾ
ਪਾਉਂਦੇ ਹੋਏ ਸਮਾਜ ’ਚ ਫੈਲੇ ਨਸ਼ੇ ਦੇ ਤੰਤਰ ’ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਰੋਜ਼ਾਨਾ ਵਾਪਰਦੀਆਂ ਚੈਨੀ ਆਦਿ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਨਸ਼ਾ ਰਹਿਤ ਸਮਾਜ ਸਿਰਜਣ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ। ਸੁਸਾਇਟੀ ਆਗੂਆਂ ਦੇ ਵਿਚਾਰ ਸੁਨਣ ਉਪਰੰਤ ਸੀਨੀਅਰ ਕਪਤਾਨ ਪੁਲਿਸ ਮਾਨ ਨੇ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਪੁਲਿਸ ਆਪਣੇ ਫਰਜ਼ਾਂ ’ਤੇ ਪਹਿਰਾ ਦਿੰਦੀ ਹੋਈ ਸਮਾਜ ਵਿਰੋਧੀ ਅਨਸਰਾਂ ਨੂੰ ਕੁਸਕਣ ਨਹੀਂ ਦੇਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪੁਲਿਸ ਨੂੰ ਸੱਚੀ ਅਤੇ ਸਮੇਂ ਸਿਰ ਸੂਚਨਾ ਦਿੱਤੀ ਜਾਵੇ ਤਾਂ ਜੋ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਸ਼ਾਂਤਮਈ ਤੇ ਸੁਰੱਖਿਅਤ ਮਾਹੌਲ ਕਾਇਮ ਰੱਖਿਆ ਜਾ ਸਕੇ। ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਵੱਲੋਂ ਸੁਸਾਇਟੀ ਦੇ ਆਗੂ ਸੁਖਜਿੰਦਰ ਸਿੰਘ ਸੰਧੂ ਦੇ ਵੱਡੇ ਭਰਾ ਰਾਜਿੰਦਰ ਸਿੰਘ ਸੰਧੂ ਉੱਪਰ ਬੀਤੇ ਦਿਨੀਂ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਦਾ ਵੀ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਬਲਕਰਨਜੀਤ ਸਿੰਘ ਹਾਜੀ ਵਾਲਾ, ਕੁਲਵਿੰਦਰ ਸਿੰਘ ਵਿੱਕੀ ਸੰਧੂ, ਸਰਬਜੀਤ ਸਿੰਘ ਸਰਪੰਚ ਬੂਹ, ਸਰਬਜੀਤ ਸਿੰਘ ਬੋਬੀ ਬਾਠ, ਰਣਜੀਤ ਸਿੰਘ ਅਵਾਣ, ਸੁਖਜਿੰਦਰ ਸਿੰਘ ਸੰਧੂ, ਗੁਰਬਖਸ਼ ਸਿੰਘ ਕਾਕੂ ਵਾਲਾ, ਸਨਬੀਰ ਸਿੰਘ ਖਲਚੀਆਂ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ।



