ਅੰਮ੍ਰਿਤਸਰ, 15 ਦਸੰਬਰ (ਬਲਜੀਤ ਸਿੰਘ)- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਰਲਡ ਕਬੱਡੀ ਕੱਪ ੍ਯੁਰੂ ਕਰਵਾ ਕੇ ਪੰਜਾਬ ਦੀ ਮਾਂ ਖੇਡ ਕਬੱਡੀ ਨੁੂੰ ਦੁਨੀਆ ਭਰ ਵਿਚ ਵੱਖਰੀ ਪਛਾਣ ਦਿਵਾਈ ਹੈ।ਇਹ ਵਿਚਾਰ ਅਕਾਲੀ ਆਗੂ ਵਾਰਡ ਨੰਬਰ 35 ਦੇ ਕੌਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਵਾਰਡ ਨੰ 34 ਦੇ ਕੌਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਵਾਰਡ ਨੰ 43 ਦੇ ਕੌਸਲਰ ਅਮਰਜੀਤ ਸਿੰਘ ਭਾਟੀਆ, ਵਾਰਡ ਨੰ 59 ਦੇ ਕੌਸਲਰ ਦਿਲਬਾਗ ਸਿੰਘ, ਅਕਾਲੀ ਆਗੂ ਹਰਪ੍ਰੀਤ ਸਿੰਘ ਭਾਟੀਆ, ਯੂਥ ਸਿੱਖ ਕੌਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕਾ (ਸਾਰੇ ਅਕਾਲੀ ਧਿਰ ਦੇ ਨੇਤਾ) ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ੍ਯਲਾਘਾਯੋਗ ਹੈ, ਇਸ ਨਾਲ ਪੇਂਡੂ ਬੱਚਿਆਂ ਤੇ ੍ਯਹਿਰ ਦੇ ਬੱਚਿਆਂ ਨੂੰ ਹੁਣ ਸੱਥਾਂ ਵਿਚ ਕਬੱਡੀ ਖੇਡਣ ਦੀ ਬਜਾਏ ਵਰਲਡ ਕੱਪ ਵਿਚ ਖੇਡਣ ਦਾ ਮੌਕਾ ਮਿਲਿਆ ਹੈ ਅਤੇ ਉਹ ਆਪ
ਣੇ ਸੂਬੇ ਦਾ ਨਾਂ ਕਬੱਡੀ ਰਾਹੀਂ ਦੁਨੀਆਂ ਭਰ ਵਿਚ ਰ੍ਯੋਨ ਕਰ ਰਹੇ ਹਨ। ਅਕਾਲੀ ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡ ਕੋਟੇ ਵਿਚ ਨੌਕਰੀਆਂ ਉਪਲੱਬਧ ਕਰਵਾਉਣ ਦਾ ਜੋ ਸੁਖਬੀਰ ਸਿੰਘ ਬਾਦਲ ਨੇ ਨ੍ਯਿਾਨਾ ਮਿੱਥਿਆ ਹੈ, ਉਸ ਨਾਲ ਵੀ ਨੌਜਵਾਨਾਂ ਅੰਦਰ ਖੇਡ ਭਾਵਨਾ ਵਧੀ ਹੈ। ਉਨ੍ਹਾਂ ਨੇ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਖੇਡ ਨੀਤੀ ਨਾਲ ਜੁੜਨ ਤੇ ਪੰਜਾਬ ਨੂੰ ਨ੍ਯਾ ਮੁਕਤ ਕਰਨ ਲਈ ਅੱਗੇ ਆਉਣ। ਅਕਾਲੀ ਆਗੂਆ ਨੇ ਕਿਹਾ ਕਿ 17 ਦਸੰਬਰ ਨੂੰ 5ਵਾਂ ਵ੍ਯਿਵ ਕੱਬਡੀ ਕੱਪ ਹੋਣ ਜਾਣ ਵਾਲਾ ਨੌਜਵਾਨਾਂ ਵਿਚ ਕਾਫੀ ਉਤ੍ਯਾਹ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨ੍ਯੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਤੇ ਆਪਣੇ ੍ਯਹਿਰ ਤੇ ਮਾਪਿਆ ਦਾ ਨਾਮ ਰ੍ਯੋਨ ਕਰਨ।



