Skip to content
Independent perspectives. Global stories.
BREAKING

ਦੇਸ਼ ਦੇ ਲੋਕ ਯੂ.ਪੀ.ਏ. ਨੂੰ ਚੱਲਦਾ ਕਰਨ ਅਤੇ ਐਨ.ਡੀ.ਏ. ਨੂੰ ਸੱਤਾ ‘ਚ ਲਿਆਉਣ ਲਈ ਉਤਾਵਲੇ ਹਨ : ਕਾਂਝਲਾ

Share this story

ਮਹਿਲ ਕਲਾਂ, 30 ਜੁਲਾਈ (ਹਰਜਿੰਦਰ ਸਿੰਘ ਪੱਪੂ)-ਦੇਸ਼ ਦਾ ਦਲਿਤ ਭਾਈਚਾਰਾ ‘ਤੇ ਗਰੀਬ ਕਿਸਾਨ ਜੋ ਕਿ ਅੰਤਾਂ ਦੀ ਮਹਿੰਗਾਈ ‘ਚ ਪਿਸ ਰਹੇ ਹਨ, ਕੋਲ ਐਨੀ ਜਿਆਦਾ ਸਕਤੀ ਹੈ, ਕਿ ਉਹੋ ਕੇਂਦਰ ‘ਚ ਯੂ.ਪੀ.ਏ. ਸਰਕਾਰ ਦਾ ਪਲਟਾ ਲਗਵਾਉਣ ਦੀ ਸਕਤੀ ਰੱਖਦੇ ਹਨ, ‘ਤੇ ਇਹ ਪਲਟਾ 2014 ਦੀਆਂ ਲੋਕ ਸਭਾ ਚੋਣਾਂ ‘ਚ ਯੂ.ਪੀ.ਏ. ਨੂੰ ਆਵੇਗਾ, ‘ਤੇ ਕੇਂਦਰ ‘ਚ ਐਨ.ਡੀ.ਏ. ਕੇਂਦਰ ਦੀ ਸੱਤਾ ‘ਤੇ ਕਾਬਜ ਹੋਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਰਾਸਟਰੀ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ. ਗੋਬਿੰਦ ਸਿੰਘ ਕਾਂਝਲਾ ਵੱਲੋਂ ਪਿੰਡ ਵਜੀਦਕੇ ਕਲਾਂ ਵਿਖੇ ਬਾਪੂ ਮੱਘਰ ਸਿੰਘ ਜੋ ਕਿ ਇੱਕ ਸਦੀ ਭੋਗ ਕੇ ਇਸ ਦੁਨੀਆਂ ਨੂੰ ਅਲਦਿਵਾ ਕਹਿ ਗਏ, ਨਮਿੱਤ ਸਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਉਪਰੰਤ ਮਹਿਲ ਕਲਾਂ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਕੀਤਾ ਗਿਆ, ਦੇਸ਼ ਵਿੱਚ ਬੇਰੁਜਗਾਰੀ, ਅਨਪੜਤਾ, ਅੰਤਾਂ ਦੀ ਮਹਿੰਗਾਈ ਨਾਲ ਦੇਸ਼ ਦੀ ਹਾਲਤ ਐਨੀ ਨਾਜੁਕ ਹੋ ਚੁੱਕੀ ਹੈ ਕਿ ਦੇਸ਼ ਦਾ ਹਰ ਵਰਗ ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਚਲਦਾ ਕਰਨ ਨੂੰ ਤਿਆਰ ਬੈਠਾ ਹੈ, ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਸ੍ਰ. ਬਾਦਲ ਇੱਕਲੇ ਪੰਜਾਬ ਦੇ ਹੀ ਆਗੂ ਨਹੀਂ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ, ‘ਤੇ ਜਦੋਂ ਐਨ.ਡੀ.ਏ. ਦੀ ਸਰਕਾਰ ਹੋਂਦ ਵਿੱਚ ਆਵੇਗੀ ਤਾਂ ਉਸ ਸ੍ਰ. ਬਾਦਲ ਦੀ ਇਸ ਵਿੱਚ ਮੁੱਖ ਭੂਮਿਕਾ ਹੋਵੇਗੀ, ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਇਹਨਾਂ ਚੋਣਾਂ ‘ਚ ਅਕਾਲੀ ਭਾਜਪਾ ਗਠਜੋੜ ਦੀ ਹੂੰਝਾ ਫੇਰ ਜਿੱਤ ਹੋਵੇਗੀ, ਕਿਉਂਕਿ ਲੰਘੀਆਂ ਸੰਮਤੀ, ਜਿਲ੍ਹਾ ਪ੍ਰੀਸਦ ਅਤੇ ਪੰਚਾਇਤੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ ਭਾਜਪਾ ਸਰਕਾਰ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਸ੍ਰ. ਬਾਦਲ ਦੀ ਸਰਕਾਰ ਤੋਂ ਸੰਤੁਸਟ ਹਨ। ਅਖ਼ੀਰ ‘ਚ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਵਿੰਗ ਹੈ, ਜਿਸ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਸੇਵਾਵਾਂ ਪਾਰਟੀ ਨੂੰ ਸਮਰਪਿਤ ਕੀਤੀਆਂ ਜਾਣੀਆਂ ਚਾਹੀਦਆਂ ਹਨ, ਜਿਸ ਨਾਲ ਸਾਡੀ ਨੌਜਵਾਨੀ ਦਾ ਅਤੇ ਪੰਜਾਬ ਦਾ ਵੀ ਭਲਾ ਹੋਵੇਗਾ। ਇਸ ਸਮੇਂ ਯੂਥ ਵਿੰਗ ਦੇ ਹਲਕਾ ਸੀਨੀਅਰ ਪ੍ਰਧਾਨ ਜਗਪਾਲ ਸਿੰਘ, ਹਲਕਾ ਜਨਰਲ ਸਕੱਤਰ ਗੁਰਜੀਤ ਸਿੰਘ, ਹਰਜਿੰਦਰ ਸਿੰਘ ਰਿੰਪੀ ਕੁਤਬਾ, ਅੰਮ੍ਰਿਤਪਾਲ ਸਿੰਘ ਕੁਤਬਾ ਅਤੇ ਹਲਕਾ ਸਕੱਤਰ ਗੁਰਦੇਵ ਸਿੰਘ ਮਹਿਲ ਖੁਰਦ ਆਦਿ ਆਗੂ ਹਾਜਰ ਸਨ।

WRITTEN BY