ਨਵੀਂ ਦਿੱਲੀ, 30 ਜੁਲਾਈ (ਪੀ.ਟੀ.)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੇ ਪਾਰਟੀ ਨੇਤਾਵਾਂ ਨੂੰ ਮੁੱਦਿਆਂ ‘ਤੇ ਧਿਆਨ ਦੇਣ ਨੂੰ ਕਿਹਾ ਹੈ ਤਾਂ ਕਿ ਨਰਿੰਦਰ ਮੋਦੀ ਦੀ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।ਇੰਚਾਰਜ ਜਨਰਲ ਸਕੱਤਰ ਗੁਰੂਦਾਸ ਕਾਮਤ, ਪ੍ਰਦੇਸ਼ ਕਾਂਗਰਸ ਪ੍ਰਮੁੱਖ ਅਜਰੁਨ ਮੋਡਵਾਡਿਆ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ੰਕਰ ਸਿੰਘ ਬਘੇਲਾ ਦੇ ਨਾਲ ਵਿਚਾਰ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਪਿਛਲੇ 3 ਸਾਲਾਂ ‘ਚ ਪਾਰਟੀ ਦੇ ਸੰਗਠਨਾਤਮਕ ਕੰਮਾਂ ਦਾ ਜਾਇਜਾ ਲਿਆ।

ਉਨ੍ਹਾਂ ਨੇ ਨੇਤਾਵਾਂ ਨੂੰ ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਅਗਲੇ 3 ਮਹੀਨਿਆਂ ‘ਚ ਵਿਰੋਧ ਪ੍ਰਦਰਸ਼ਨ ਅਯੋਜਿਤ ਕਰਨ ਨੂੰ ਕਿਹਾ। ਸੂਤਰਾਂ ਨੇ ਕਿਹਾ ਕਿ ਰਣਨੀਤੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਹੈ। ਇਸ ਬਾਰੇ ‘ਚ ਪੁੱਛੇ ਜਾਣ ‘ਤੇ ਮੋਡਵਾਡਿਆ ਨੇ ਕਿਹਾ ਕਿ ਇਹ ਬੈਠਕ 3 ਮਹੀਨੇ ‘ਚ ਹੁੰਦੀ ਹੈ। ਵਾਘੇਲਾ ਨੇ ਕਿਹਾ ਕਿ ਇਸ ਦਾ ਮਕਸਦ ਪਾਰਟੀ ਨੂੰ ਮਜਬੂਤ ਬਣਾਉਣਾ ਹੈ।
ਮੋਦੀ ‘ਤੇ ਦਬਾਅ ਬਣਾਉਣ ਗੁਜਰਾਤ ਕਾਂਗਰਸ ਦੇ ਨੇਤਾ : ਰਾਹੁਲ



