ਚੰਡੀਗੜ੍ਹ, ਦਸੰਬਰ 14 (ਪੀ. ਟੀ.)- ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਉਲੀਕਿਆ ਹੈ ਜਿਸ ਤਹਿਤ ਹਰੀਕੇ ਵਣ ਜੀਵ ਪਨਾਹਗਾਹ ਨੂੰ ਈਕੋ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਪ੍ਰੋਜੈਕਟ ਉਲੀਕਣ ਪਿਛੇ ਸੂਬਾ ਸਰਕਾਰ ਦੀ ਯੋਜਨਾ ਹੈ ਕਿ ਪਨਾਹਗਾਹਦੇ ਖੇਤਰ ਵਿੱਚ ਆਉਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਵਿੱਚ ਇਸ ਪ੍ਰਤੀ ਖਿਚ ਪੈਦਾ ਕਰਨਾ ਅਤੇ ਪਨਾਹਗਾਹ ਦੇ ਕੁਦਰਤੀ ਸੋਮਿਆਂ ਬਾਰੇ ਲੋਕਾਂ ਵਿੱਚਜਾਗਰੂਕਤਾ ਲਿਆਉਣਾ ਬਿਨਾਂ ਕੁਦਰਤੀ ਤਵਾਜ਼ਨ ਨੂੰ ਵਿਗਾੜਿਆਂ। ਇਸ ਪ੍ਰੋਜੈਕਟ ਦਾ ਇੱਕ ਹੋਰ ਮਕਸਦ ਹੈ ਕਿ ਪਨਾਹਗਾਹ ਦੇ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਰੋਜ਼ਗਾਰ ਦੇ ਭਰਪੂਰ ਮੌਕੇ ਪੈਦਾਕਰਨਾ। ਇਹ ਪ੍ਰੋਜੈਕਟ ਪ੍ਰਕਿਰਤੀ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ। ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇਦੱਸਿਆ ਕਿ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਵਣ ਮੰਤਰਾਲੇ ਨੇ ਹਾਲ ਹੀ ਵਿੱਚ ਇਸ ਪਨਾਹਗਾਹ ਵਿਖੇ ‘ਘੜਿਆਲ’ ਪ੍ਰਜਾਤੀ ਨੂੰ ਮੁੜ ਤੋਂ ਰੱਖੇ ਜਾਣ ਨੂੰਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਬੁਲਾਰੇ ਮੁਤਾਬਿਕ ਇਸ ਪ੍ਰਸਤਾਵਿਤ ਪ੍ਰੋਜੈਕਟ ਵਿੱਚ ਈਕੋ ਟੂਰਿਜ਼ਮ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਹੋਣ ਦੀ ਪੂਰੀ ਸਮਰੱਥਾ ਹੈ ਕਿਉਂਕਿ ਇੱਥੋਂ ਦੇਸੇਮ ਵਾਲੇ ਖੇਤਰ ਨੂੰ ਕੌਮਾਂਤਰੀ ਦਰਜਾ ਹਾਸਲ ਹੈ ਅਤੇ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ਹੋਣ ਦੇ ਨਾਲ ਹੀ ਇਹ ਸਥਾਨ ਵਣ ਜੀਵਾਂ ਅਤੇ ਪ੍ਰਵਾਸੀਪੰਛੀਆਂ ਦਾ ਘਰ ਹੈ। ਇਹ ਇਕੋ ਇੱਕ ਉਹ ਸਥਾਨ ਹੈ ਜਿੱਥੇ ਇੰਡਸ ਰੀਵਰ ਡੌਲਫਿਨ ਅਤੇ ਜੌਰਡਨ ਦੇ ਸਿੰਧ ਬੈਬਲਰ ਵਰਗੀਆਂ ਪ੍ਰਜਾਤੀਆਂ ਭਾਰਤ
ਵਿੱਚਪਾਈਆਂ ਹਨ ਅਤੇ ਸਮੂਥ ਇੰਡੀਅਨ ਆਟਰਜ਼ ਵਰਗੀਆਂ ਲੁਪਤ ਹੁੰਦੀਆਂ ਜਾ ਰਹੀਆਂ ਪ੍ਰਜਾਤੀਆਂ ਵੀ ਇੱਥੇ ਮੌਜੂਦ ਹਨ। ਇਹ ਪ੍ਰੋਜੈਕਟ ਅਜੋਕੀ ਨੌਜਵਾਨਪੀੜ੍ਹੀ ਨੂੰ ਵੀ ਵਾਤਾਵਰਣ ਅਤੇ ਕੁਦਰਤੀ ਸਾਂਭ ਸੰਭਾਲ ਪ੍ਰਤੀ ਉਨ੍ਹਾਂ ਦਾ ਫਰਜ਼ ਯਾਦ ਕਰਵਾਵੇਗਾ। ਇਸ ਸਥਾਨ ਉਤੇ ਨਿਗਰਾਨੀ ਟਾਵਰ, ਬੋਟਿੰਗ ਅਤੇ ਵਣਜੀਵਾਂ ਤੇ ਪਸ਼ੂ ਪੰਛੀਆਂ ਪ੍ਰਤੀ ਜਾਣਕਾਰੀ ਦਿੰਦੇ ਹੋਏ ਕੇਂਦਰ ਆਦਿ ਕਈ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਬੁਲਾਰੇ ਨੇ ਅਗਾਂਹ ਦੱਸਿਆ ਕਿ ਹਰੀਕੇ ਵਣ ਜੀਵ ਪਨਾਹਗਾਹ ਪ੍ਰੋਜੈਕਟ ਦੀ ਕਾਮਯਾਬੀ ਨਾਲ ਸਥਾਨਕ ਨੌਜਵਾਨਾਂ ਅਤੇ ਸਥਾਨਕ ਕਾਰੋਬਾਰੀਆਂ ਨੂੰਆਰਥਿਕ ਪੱਖੋਂ ਵੱਡਾ ਹੁਲਾਰਾ ਮਿਲੇਗਾ। ਹੋਰਨਾਂ ਤੋਂ ਇਲਾਵਾ ਇਸ ਸਥਾਨ ਉਤੇ ਖੇਡ ਸੁਵਿਧਾਵਾਂ, ਬੱਚਿਆਂ ਲਈ ਝੂਲੇ ਅਤੇ ਖਾਣਪੀਣ ਦੀਆਂ ਸੁਵਿਧਾਵਾਂਵੀ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਨਾਲ ਇਹ ਸਥਾਨ ਕੁਦਰਤੀ ਸੁਹੱਪਣ ਦੇ ਨਾਲ-ਨਾਲ ਰੋਜ਼ਗਾਰ ਦੇ ਵਸੀਲੇ ਵੀ ਪੈਦਾ ਕਰਨ ’ਚ ਸਹਾਈ ਹੋਵੇਗਾ।’



