ਇੰਡੋਨੇਸ਼ੀਆ, 14 ਦਸੰਬਰ (ਪੀ. ਟੀ.)- ਇੰਡੋਨੇਸ਼ੀਆ ਦੇ ਮ¤ਧ ਜਾਵਾ ਇਲਾਕੇ ’ਚ ਭਾਰੀ ਮੀਂਹ ਪੈਣ ਕਾਰਨ ਡਿ¤ਗੀਆਂ ਢਿ¤ਗਾਂ ਕਾਰਨ 20 ਲੋਕਾਂ ਦੀ ਮੌਤ ਗਈ ਅਤੇ 80 ਤੋਂ ਵ¤ਧ ਲੋਕ ਹੁਣ ਵੀ ਲਾਪਤਾ ਹਨ। ਭਾਰੀ ਮੀਂਹ ਕਾਰਨ ਰਾਹਤ ਕਾਰਜਾਂ ‘ਚ ਰੁਕਾਵਟ ਆ ਰਹੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਵ¤ਡੇ ਪ¤ਧਰ ‘ਤੇ ਮਸ਼ੀਨਾਂ ਦੀ ਸਹਾਇਤਾ ਨਾਲ ਸਾਮਾਨ ਚੁ¤ਕਿਆ ਜਾ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਜਲਦ ਹੀ ਘਟਨਾ ਸਥਾਨ ‘ਤੇ ਹਾਲਾਤ ਦਾ ਜਾਇਜ਼ਾ ਲੈਣ ਜਾਣਗੇ। ਐਤਵਾਰ ਨੂੰ ਟਰੈਕਟਰ ਤੇ ਬੁਲਡੋਜ਼ਰਾਂ ਦੇ ਪਹੁੰਚਣ ਤ¤ਕ ਬਚਾਅ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਹ¤ਥਾਂ ਨਾਲ ਹੀ ਚਿ¤ਕੜ ਤੇ ਮਲਬਾ ਹਟਾਉਣਾ ਪਿਆ। ਪੁਲਿਸ ਤੇ ਸੈਨਿਕਾਂ ਸਮੇਤ ਲਗਭਗ 1000 ਲੋਕਾਂ ਨੂੰ ਰਾਹਤ ਕਾਰਜਾਂ ‘ਚ ਲਗਾਇਆ ਗਿਆ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਬਚਾਅ ਦਲ ਨੇ ਕੁਝ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਿਸ ‘ਚ 10 ਲੋਕਾਂ ਦੀ ਹਾਲਤ ਗੰਭੀਰ ਦ¤ਸੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਰਾਹਤ ਕਾਰਜ ਨੂੰ ਰੋਕਣਾ ਪਿਆ ਸੀ।


