ਚੰਡੀਗੜ੍ਹ 14 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸਿੱਖਿਆ ਦੇ ਪੱਧਰ ਨੂੰ ਚੁੱਕਣ ਲਈ ਮੌਜੂਦਾ ਵਿਦਿਅਕ ਢਾਂਚੇ ਵਿਚ ਅਮੂਲ-ਚੂਲ ਪਰਿਵਰਤਨ ਦੀ ਲੋੜ ਹੈ। ਇਸਦੇ ਲਈ ਰਾਜ ਸਰਕਾਰ ਉਚਿਤ ਕਦਮ ਉਠਾ ਰਹੀ ਹੈ। ਮੁੱਖ ਮੰਤਰੀ ਅੱਜ ਦਿੱਲੀ ਵਿਚ ਇੰਡਿਆ ਇਸਲਾਮਿਕ ਕਲਚਰ ਸੈਂਟਰ ਵਿਚ ਆਯੋਜਿਤ ਮੁੱਲ ਪਰਕ-ਸ਼ਾਂਤੀ ਸਿੱਖਿਆ ਵਿਸ਼ਾ ’ਤੇ ਕੌਮੀ ਸੈਮੀਨਰ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਸਿੱਖਿਆ ਦੀ ਗੁਣਵਤਾ ਨੂੰ ਵਧਾਵਾ ਦੇਣ ਦੀ ਦਿਸ਼ਾ ਵਿਚ ਠੋਸ ਉਪਾਅ ਕਰਨ ਜਾ ਰਹੀ ਹੈ। ਪੇਂਡੂ ਖੇਤਰਾਂ ਵਿਚ ਪ੍ਰਤੀਭਾਗੀ ਨੂੰ ਕੋਈ ਘਾਟ ਨਹੀਂ ਹੈ, ਲੇਕਿਨ ਉਨ੍ਹਾਂ ਦਾ ਸਹੀ ਮਾਰਗਦਰਸ਼ਨ ਹੀ ਅੱਜ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੈਤਿਕ ਮੁੱਲ ਮਾਨਵਤਾ ਸੰਸਕ੍ਰਿਤ ਦੀ ਜ਼ਰੂਰਤ ਹੈ। ਇਸਦੇ ਤਹਿਤ ਸ਼ਰੀਰਕ ਅਤੇ ਬੌਧਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਜ਼ਰੂਰੀ ਹੈ। ਮਾਨਸਿਕ ਵਿਕਾਸ ਵਿਚ ਸਮਾਜ ਦੇ ਸੰਤਾਂ, ਵਿਦਵਾਨਾਂ ਤੇ ਬੁੱਧੀ ਲੋਕ ਹੀ ਸਭ ਤੋਂ ਅਹਿਮ ਜ਼ਿੰਮੇਵਾਰੀ ਨਿਭਾ ਸਕਦੇ ਹਨ। ਸੰਤ ਸਮਾਜ ਵੀ ਇਸ ਦਿਸ਼ਾ ਵਿਚ ਆਪਣਾ ਸਕਾਰਾਤਮਕ ਸਹਿਯੋਗ ਕਰੇ ਕਿਉਂਕਿ ਸੰਤਾਂ ਵੱਲੋਂ ਕਹੀ ਗਈ ਗੱਲ ਦਾ ਸਮਾਜ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਭ੍ਰਿਸ਼ਟਾਚਾਰ ਸਮਾਜ ਵਿਚ ਕੈਂਸਰ ਦੀ ਤਰ੍ਹਾਂ ਹੈ। ਅੱਜ ਦੇ ਸਮੇਂ ਵਿਚ ਕੁਝ ਆਗੂ, ਅਧਿਕਾਰੀ, ਕਰਮਚਾਰੀ ਅਤੇ ਜਨਤਾ ਦੇ ਲੋਕ ਪ੍ਰਾਪਰਟੀ ਬਣਾਉਣ ਵਿਚ ਲਗੇ ਹੋਏ ਹਨ ਜੋ ਇਕ ਵੱਡੀ ਚੁਣੌਤੀ ਹੈ। ਇਸ ਦਿਸ਼ਾ ਵਿਚ ਇਕੱਲੀ ਸਰਕਾਰ ਹੀ ਕਾਰਗਰ ਸਾਬਤ ਨਹੀਂ ਹੋ ਸਕਦੀ ਸਗੋਂ ਜਨ ਸਹਿਯੋਗ ਦੀ ਵੀ ਜ਼ਰੂਰਤ ਹੈ।
ਇਸ ਮੌਕੇ ਅਹਿੰਸਾ ਵਿਸ਼ਵ ਭਾਰਤੀ ਦੇ ਪ੍ਰਮੁੱਖ ਡਾ. ਲੋਕੇਸ਼ ਮੁਨੀ ਨੇ ਕਿਹਾ ਕਿ ਅੱਜ ਮਨੁੱਖ ਵਿਚ ਭਾਵਨਾਤਮਕ ਵਿਕਾਸ ਕਰਨ ਦੀ ਜ਼ਰੂਰਤ ਸਭ ਤੋਂ ਵੱਡੀ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹੀਆਂ ਯੂਨੀਵਰਸਿਟੀਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਜਿੱਥੇ ਜਨਰਲ ਸਿੱਖਿਆ ਦੇ ਨਾਲ ਨਾਲ ਸ਼ਾਂਤੀ ਅਤੇ ਨੈਤਿਕਤਾ ਦਾ ਪਾਠ ਪੜਾਇਆ ਜਾ ਸਕੇ ਤਾਂ ਕਿ ਚੰਗੇ ਇਨਸਾਨ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਅਹਿੰਸਾ ਵਿਸ਼ਵ ਭਾਰਤੀ ਤੇ ਸੰਸਕਾਰਮ ਵਲੋਂ ਇਸ ਤਰ੍ਹਾਂ ਦੀ ਯੂਨੀਵਰਸਿਟੀ ਦੀ ਪਰਿਕਲਪਨਾ ਕੀਤੀ ਜਾ ਰਹੀ ਹੈ। ਰਾਜ ਸਰਕਾਰ ਦਾ ਸਹਿਯੋਗ ਮਿਲਿਆ ਤਾਂ ਇਹ ਯੂਨੀਵਰਸਿਟੀ ਹਰਿਆਣਾ ਵਿਚ ਵੀ ਸਥਾਪਤ ਕੀਤੀ ਜਾਵੇਗੀ। ਕਰਨਾਟਕ ਦੇ ਸਾਬਕਾ ਰਾਜਪਾਲ ਟੀ ਐਨ ਚਤੁਰਵੇਦੀ ਨੇ ਕਿਹਾ ਕਿ ਸਿੱਖਿਆ ਨਾਲ ਮਨੁੱਖ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਸਮਰਥ ਬਣਦਾ ਹੈ।’



