Skip to content
Independent perspectives. Global stories.
BREAKING

ਪੁਲਿਸ ਦੀਆਂ ਕਾਰਵਾਈਆਂ ’ਚ ਮੌਤਾਂ ਖਿਲਾਫ ਅਮਰੀਕਾ ’ਚ ਕ¤ਢੀ ਗਈ ਰੈਲੀ

Share this story

ਨਿਊਯਾਰਕ, 14 ਦਸੰਬਰ (ਪੀ. ਟੀ.)- ਗੋਰੇ ਪੁਲਿਸ ਕਰਮਚਾਰੀਆਂ ਦੀਆਂ ਕਾਰਵਾਈਆਂ ‘ਚ ਮਾਰੇ ਗਏ ਕਾਲੇ ਲੋਕਾਂ ਦੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਅਮਰੀਕਾ ਦੇ ਕਈ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੇ ਰੈਲੀ ਕ¤ਢੀ। ਪਿਛਲੇ ਕਈ ਹਫਤਿਆਂ ਤੋਂ ਇਸ ਮੁ¤ਦੇ ‘ਤੇ ਵਿਰੋਧ ਪ੍ਰਦਰਸ਼ਨ ਚ¤ਲ ਰਹੇ ਹਨ। ਮਾਈਕਲ ਬਰਾਊਨ ਅਤੇ ਏਰਿਕ ਗਾਰਨਰ ਦੇ ਪਰਿਵਾਰਕ ਮੈਂਬਰਾਂ ਨੇ ਵਾਸ਼ਿੰਗਟਨ ‘ਚ ਹੋਏ ‘ਜਸਟਿਸ ਫਾਰ ਆਲ ਮਾਰਚ‘ ‘ਚ ਪ੍ਰਦਰਸ਼ਨਕਾਰੀਆਂ ਨਾਲ ਹਿ¤ਸਾ ਲਿਆ। ਇਹ ਪ੍ਰਦਰਸ਼ਨ ਉਸ ਵਿਰੋਧ ਅੰਦੋਲਨ ਦਾ ਹੀ ਹਿ¤ਸਾ ਹੈ, ਜੋ 18 ਸਾਲਾਂ ਬੇਕਸੂਰ ਬਰਾਊਨ ਨੂੰ ਅਗਸਤ ‘ਚ ਗੋਲੀ ਮਾਰੇ ਜਾਣ ਤੋਂ ਬਾਅਦ ਖੜ੍ਹਾ ਹੋਇਆ। ਗੌਰਤਲਬ ਹੈ ਕਿ ਗ੍ਰੈਂਡ ਜਿਓਰੀ ਨੇ ਫਰਗੂਸਨ, ਮਿਸੌਰੀ ‘ਚ ਹੋਈ ਹ¤ਤਿਆ ਦੇ ਮਾਮਲੇ ‘ਚ ਪਿਛਲੇ ਮਹੀਨੇ ਪੁਲਿਸ ਅਧਿਕਾਰੀ ਡੈਰੇਨ ਵਿਲਸਨ ‘ਤੇ ਮੁਕ¤ਦਮਾ ਨਾ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ 6 ਬ¤ਚਿਆਂ ਦੇ ਪਿਤਾ ਗਾਰਨਰ ਦੀ ਸਟੇਟਨ ਆਈਲੈਂਡ ‘ਚ ਦਮ

ਘੁ¤ਟਣ ‘ਤੇ ਮੌਤ ਦੇ ਮਾਮਲੇ ‘ਚ ਵੀ ਇਕ ਹੋਰ ਜਿਓਰੀ ਨੇ ਇਕ ਗੋਰੇ ਪੁਲਿਸ ਕਰਮਚਾਰੀ ‘ਤੇ ਦੋਸ਼ ਤੈਅ ਕਰਨ ਤੋਂ ਇਨਕਾਰ ਕਰ ਦਿ¤ਤਾ ਸੀ। ਇਨ੍ਹਾਂ ਮੌਤਾਂ ਤੋਂ ਇਲਾਵਾ ਪਿਛਲੇ ਮਹੀਨੇ 12 ਸਾਲਾ ਤਾਮਿਰ ਰਾਈਸ ਕਲੀਵਲੈਂਡ ਪੁਲਿਸ ਦੀ ਗੋਲੀ ਨਾਲ ਉਸ ਸਮੇਂ ਮਾਰਿਆ ਗਿਆ ਸੀ ਜਦੋਂ ਉਹ ਖਿਡੌਣਾ ਬੰਦੂਕ ਲਹਿਰਾ ਰਿਹਾ ਸੀ। ਪੁਲਿਸ ਦੀਆਂ ਇਨ੍ਹਾਂ ਕਾਰਵਾਈਆਂ ‘ਚ ਮੌਤਾਂ ਦੇ ਮਾਮਲੇ ਨਾਲ ਅਮਰੀਕਾ ‘ਚ ਪੁਲਿਸ ਦੇ ਰਵ¤ਈਏ ਦੇ ਪ੍ਰਤੀ ਰੋਸ ਪੈਦਾ ਹੋ ਗਿਆ ਹੈ ਤੇ ਕਈ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕਾਂ ‘ਚ ਕਾਨੂੰਨ ਵਿਵਸਥਾ ਦੇ ਪ੍ਰਤੀ ਭਰੋਸਾ ਖਤਮ ਹੋ ਗਿਆ ਹੈ।

WRITTEN BY