Skip to content
Independent perspectives. Global stories.
BREAKING

ਅੱਖਰੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੰਸਕਾਰੀ ਸਿੱਖਿਆ ਵੀ ਜਰੂਰੀ : ਵਿਜੈ ਸਾਂਪਲਾ

Share this story

ਜ¦ਧਰ,14 ਦਸੰਬਰ (ਮਨਦੀਪ ਸਿੰਘ)- ਬੱਚਿਆਂ ਨੂੰ ਅੱਖਰੀ ਗਿਆਨ ਦੇ ਨਾਲ ਨਾਲ ਸਮਾਜਿਕ ਕਦਰਾ ਕੀਮਤਾਂ ਸਬੰਧੀ ਸੰਸਕਾਰੀ ਸਿੱਖਿਆ ਵੀ ਮੌਜੂਦਾ ਸਿੱਖਿਆ ਵਿਚ ਸ਼ਾਮਿਲ ਕੀਤਾ ਜਾਣਾ ਜਰੂਰੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਅੱਜ ਇਥੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਡੀ.ਏ.ਵੀ.ਇੰਸਟੀਚਿਊਟ ਆਫ ਇੰਜੀਨੀਅਰਿੰਗ ਕਾਲਜ ਵਿਖੇ ਜ¦ਧਰ ਨਾਲ ਸਬੰਧਿਤ ਸਕੂਲਾਂ ਦੇ ਜਰੂਰਤ ਮੰਦ ਬੱਚਿਆ ਲਈ ਆਯੋਜਿਤ ਵਜ਼ੀਫਾ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸੰਸਕ੍ਰਿਤੀ ਨਾਲ ਜੁੜੀ ਸਿੱਖਿਆ ਸਾਡੇ ਸਿਲੇਬਸ ਵਿਚ ਨਜ਼ਰ ਨਹੀਂ ਆ ਰਹੀ ਜਿਹੜੀ ਕਿ ਬਹੁਤ ਜਰੂਰੀ ਹੈ ਜਿਸ ਨਾਲ ਬੱਚਿਆਂ ਨੂੰ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਜਾਣਕਾਰੀ ਪ੍ਰਾਪਤ ਹੋਵੇ। ਇਸ ਮੌਕੇ 225 ਵੱਖ ਵੱਖ ਸਕੂਲਾਂ ਦੇ 1300 ਜਰੂਰਤ ਮੰਦ ਬੱਚਿਆਂ ਨੂੰ  3 ਲੱਖ 90 ਹਜ਼ਾਰ ਰੁਪਏ ਦਾ ਵਜ਼ੀਫਾ ਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ’ਤੇ ਸ੍ਰੀ ਵਰੂਣ ਗਾਂਧੀ ਮੈਂਬਰ ਪਾਰਲੀਮੇਂਟ ਨੇ ਕਿਹਾ ਕਿ ਦੇਸ਼ ਸੇਵਾ ਵਾਸਤੇ ਜਿੰਮੇਵਾਰ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਅਗੇ ਆਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਆਪਸੀ ਰਿਸਤੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਨ੍ਹਾਂ ਨੂੰ ਮਜਬੂਤ ਕਰਨ ਦੀ ਲੋੜ ਹੈ। ਇਸ ਮੌਕੇ ’ਤੇ ਸ੍ਰੀ ਕਮਲ ਸ਼ਰਮਾ ਪ੍ਰਧਾਨ

ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕਿਹਾ ਕਿ ਦੇਸ਼ ਦਾ ਭਵਿੱਖ ਪੜਿਆ ਲਿਖਿਆ ਸਮਾਜ ਹੀ ਸੰਵਾਰ ਸਕਦਾ ਹੈ ਇਸ ਕਰਕੇ ਸਮਾਜ ਦਾ ਪੜਿਆ ਲਿਖਿਆ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਲੋੜਵੰਦ ਬੱਚਿਆਂ ਦੀ ਮਦਦ ਕਰਕੇ ਇਸ ਕਾਰਜ ਨੂੰ ਅਗੇ ਤੋਰ ਰਹੀ ਹੈ ਤਾਂ ਜੋ ਕੋਈ ਬੱਚਾ ਆਰਥਿਕ ਕੰਮਜੋਰੀ ਕਰਕੇ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸ੍ਰੀ ਕੇ.ਡੀ.ਭੰਡਾਰੀ ਮੁ¤ਖ ਸੰਸਦੀ ਸਕੱਤਰ, ਸ੍ਰੀ ਰਵਨੀਤ ਬਿੱਟੂ ਸੰਸਦ,  ਸ੍ਰੀ ਤੀਕਸ਼ਣ ਸੂਦ ਸਲਾਹਕਾਰ ਮੁ¤ਖ ਮੰਤਰੀ ਪੰਜਾਬ, ਸ੍ਰੀ ਸੋਮ ਪ੍ਰਕਾਸ਼ ਮੁ¤ਖ ਸੰਸਦੀ ਸਕੱਤਰ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਸ੍ਰੀ ਸੁਨੀਲ ਜਾਖੜ ਵਿਰੋਧੀ ਧਿਰ ਆਗੂ, ਸ੍ਰੀ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ, ਸ੍ਰੀ ਮਨਜਿੰਦਰ ਸਿੰਘ ਬਿੱਟਾ , ਸ੍ਰੀ ਸੁਭਾਸ਼ ਸੂਦ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਸ੍ਰੀ ਬਲਦੇਵ ਰਾਜ ਚਾਵਲਾ ਅਤੇ ਹੋਰ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ ਇਸ ਮੌਕੇ ’ਤੇ ਹਾਜ਼ਰ ਸਨ।

WRITTEN BY