ਰੇਡੀਓ ਭਾਸ਼ਨ ਦੌਰਾਨ ਪੰਜਾਬ ’ਚ ਫੈਲੇ ਨਸ਼ਿਆਂ ’ਤੇ ਚਿੰਤਾ ਦਾ ਪ੍ਰਗਟਾਵਾ’
ਨਵੀਂ ਦਿੱਲੀ , 14 ਦਸੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਆਕਾਸ਼ਵਾਣੀ ਉਤੇ ‘‘ਮਨ ਕੀ ਬਾਤ’’ ਤਹਿਤ ਦਿੱਤੇ ਗਏ ਭਾਸ਼ਣ ਵਿੱਚ ਭਾਰਤ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿੱਚ ਕਲਾਕਾਰਾਂ, ਸੰਤਾਂ ਅਤੇ ਖਿਡਾਰੀਆਂ ਨੂੰ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਹੈ। ਇਸ ਰੇਡੀਓ ਭਾਸ਼ਣ ਦੌਰਨ ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਨਸ਼ਿਆਂ ਦੀ ਲਾਹਨਤ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਦਾ ਪੈਸਾ ਅੱਤਵਾਦੀਆਂ ਕੋਲ ਜਾ ਰਿਹਾ ਹੈ। ਉਨ੍ਹਾਂ ਨੇ ਛੇਤੀ ਹੀ ਨਸ਼ਿਆਂ ਖਿਲਾਫ ਕੌਮੀ ਪੱਧਰ ’ਤੇ ਇੱਕ ਹੈਲਪਲਾਈਨ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਭਾਸ਼ਣ ਦੌਰਾਨ ਨਸ਼ਿਆਂ ਤੋਂ ਇਲਾਵਾ ਕੁਝ ਹੋਰ ਮਾਮਲਿਆਂ ’ਤੇ ਵੀ ਉਨ੍ਹਾਂ ਵੱਲੋਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਕਿਸੇ ਵੀ ਅਫਸਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਨਾ ਹੀ ਕਿਸੇ ਮੁੱਖ ਮੰਤਰੀ ਕੋਲ ਕੋਈ ਕਾਗ
ਜ਼ ਕਲਮ ਸੀ। ਮੁੱਖ ਮੰਤਰੀ ਪ੍ਰਧਾਨ ਮੰਤਰੀ ਨਾਲ ਬਰਾਬਰ ਦੇ ਮਿੱਤਰ ਰੂਪ ਵਿੱਚ ਬੈਠੇ ਸਨ। ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਰੇਡੀਓ ਭਾਸ਼ਣ ਦੇ ਕੁਝ ਅੰਸ਼ ਇਸ ਤਰ੍ਹਾਂ ਹੈ : ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਫਿਰ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਤੁਹਾਨੂੰ ਲਗਦਾ ਹੋਵੇਗਾ ਕਿ ਪ੍ਰਧਾਨ ਮੰਤਰੀ ਅਜਿਹੀਆਂ ਗੱਲਾਂ ਕਿਉਂ ਕਰਦਾ ਹੈ। ਇੱਕ ਤਾਂ ਮੈਂ ਇਸ ਲਈ ਕਰਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਘੱਟ, ਪ੍ਰਧਾਨ ਮੰਤਰੀ ਸੇਵਕ ਜ਼ਿਆਦਾ ਹਾਂ। ਬਚਪਨ ਤੋਂ ਮੈਂ ਇੱਕ ਗੱਲ ਸੁਣਦਾ ਆਇਆ ਹਾਂ ਅਤੇ ਸ਼ਾਇਦ ਉਹ ‘‘ ਮਨ ਕੀ ਬਾਤ’’ ਦੀ ਪ੍ਰੇਰਣਾ ਹੈ। ਅਸੀਂ ਬਚਪਨ ਤੋਂ ਸੁਣਦੇ ਆਏਹਾਂ ਕਿ ਦੁੱਖ ਵੰਡਣ ਨਾਲ ਘੱਟ ਹੁੰਦਾ ਹੈ ਅਤੇ ਸੁਖ ਵੰਡਣ ਨਾਲ ਵਧਦਾ ਹੈ। ‘‘ ਮਨ ਕੀ ਬਾਤ ’’ ਵਿੱਚ , ਮੈਂ ਕਦੇ ਦੁੱਖ ਵੀ ਵੰਡਦਾ ਹਾਂ , ਕਦੇ ਸੁਖ ਵੀ ਵੰਡਦਾ ਹਾਂ। ਮੈਂ ਜਿਹੜੀਆਂ ਗੱਲਾਂ ਕਰਦਾ ਹਾਂ ਉਹ ਮੇਰੇ ਮਨ ਵਿੱਚ, ਕੁਝ ਦਰਦ ਹੁੰਦਾ ਹੈ ਉਸੇ ਨੂੰ ਤੁਹਾਡੇ ਵਿੱਚ ਪ੍ਰਗਟ ਕਰਕੇ ਆਪਣੇ ਮਨ ਨੂੰ ਹਲਕਾ ਕਰਦਾ ਹਾਂ ਅਤੇ ਕਦੇ ਕਦੇ ਸੁਖ ਦੀਆਂ ਕੁਝ ਗੱਲਾਂ ਹਨ ਜੋ ਤੁਹਾਡੇ ਵਿਚਾਲੇ ਵੰਡ ਕੇ ਮੈਂ ਉਸ ਖੁਸ਼ੀ ਨੂੰ ਚਾਰਗੁਣਾ ਕਰਨ ਦਾ ਯਤਨਕਰਦਾ ਹਾਂ।
ਮੈਂ ਪਿਛਲੀ ਵਾਰ ਕਿਹਾ ਸੀ ਕਿ ¦ਬੇ ਅਰਸੇ ਤੋਂ ਮੈਨੂੰ ਆਪਣੀ ਯੁਵਾ ਪੀੜੀ ਦੀ ਚਿੰਤਾ ਹੋ ਰਹੀ ਹੈ। ਚਿੰਤਾ ਇਸ ਲਈ ਨਹੀਂ ਹੋ ਰਹੀ ਹੈ ਕਿ ਤੁਸੀਂ ਮੈਂਨੂੰ ਪ੍ਰਧਾਨ ਮੰਤਰੀ ਬਣਾਇਆ ਹੈ, ਚਿੰਤਾ ਇਸ ਲਈ ਹੋ ਰਹੀ ਹੈ ਕਿ ਕਿਸੇ ਮਾਂ ਦਾ ਲਾਲ, ਕਿਸੇ ਪਰਿਵਾਰ ਦਾ ਬੇਟਾ ਜਾਂ ਬੇਟੀ ਅਜਿਹੇ ਦਲਦਲ ਵਿੱਚ ਫਸ ਜਾਂਦੇ ਹਨ ਤਾਂ ਉਸ ਵਿਅਕਤੀ ਦਾ ਨਹੀਂ , ਉਹ ਪੁੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਸਮਾਜ,ਦੇਸ਼ ਸਭ ਕੁਝ ਬਰਬਾਦ ਹੋ ਜਾਂਦਾ ਹੈ। ਡਰੱਗਜ਼ , ਨਸ਼ਾ ਅਜਿਹੀਆਂ ਖਤਰਨਾਕ ਬੀਮਾਰੀਆਂ ਹਨ , ਅਜਿਹੀਆਂ ਖਤਰਨਾਕ ਬੁਰਾਈਆਂ ਹਨ ਜੋ ਚੰਗਿਆਂ ਚੰਗਿਆਂ ਨੂੰ ਹਿਲਾ ਦਿੰਦੀਆਂ ਹਨ।
ਮੈਂ ਜਦੋਂ ਗੁਜਰਤ ਵਿੱਚ ਮੁੱਖ ਮੰਤਰੀ ਦੇ ਤੌਰ ਉਤੇ ਕੰਮ ਕਰਦਾ ਸੀ ਤਾਂ ਕਈ ਵਾਰ ਮੇਂੈਨੂੰ ਸਾਡੇ ਚੰਗੇ ਚੰਗੇ ਅਫਸਰ ਮਿਲਣ ਆਉਂਦੇ ਸਨ, ਛੁੱਟੀ ਮੰਗਦੇ ਸਨ , ਤਾਂ ਮੈਂ ਪੁੱਛਦਾ ਸੀ ਕਿਉ? ਪਹਿਲਾਂ ਤਾਂ ਨਹੀਂ ਬੋਲਦੇ ਸਨ , ਪਰ ਜਦੋਂ ਪਿਆਰ ਨਾਲ ਗੱਲ ਕਰਦਾ ਸੀ ਤਾਂ ਉਹ ਦਸਦੇ ਸਨ ਕਿ ਬੇਟਾ ਬੁਰੇ ਕੰਮ ਵਿੱਚ ਫਸਿਆ ਹੈ। ਉਸ ਨੂੰ ਬਾਹਰ ਕੱਢਣ ਲਈ ਇਹ ਸਾਰਾ ਕੁਝ ਛੱਡ ਕੇ , ਮੈਨੂੰ ਉਸ ਦੇ ਨਾਲ ਰਹਿਣਾ ਪਵੇਗਾ ਅਤੇ ਮੈਂ ਦੇਖਿਆ ਸੀ ਕਿ ਜਿਨਾਂ• ਨੂੰ ਮੈਂ ਬਹਾਦੁਰ ਚੰਗੇ ਅਫਸਰ ਮੰਨਦਾ ਸੀ, ਉਹ ਵੀ ਸਿਰਫ ਰੋਣਾ ਹੀ ਬਾਕੀ ਰਹਿ ਜਾਂਦਾ ਸੀ। ਮੈਂ ਕਈ ਅਜਿਹੀਆਂ ਮਾਵਾਂ ਦੇਖੀਆਂ ਹਨ, ਮੈਂ ਇੱਕ ਬਾਰ ਪੰਜਾਬ ਵਿੱਚ ਗਿਆ ਸੀ ਉਥੇ ਮਾਵਾਂ ਮੈਨੂੰ ਮਿਲੀਆਂ ਸਨ ਬਹੁਤ ਗੱਸਾ ਵੀ ਕਰ ਰਹੀਆਂ ਸਨ, ਬਹੁਤ ਦਰਦ ਵਿਅਕਤ ਕਰ ਰਹੀਆਂ ਸਨ।
ਸਾਨੂੰ ਇਸ ਦੀ ਚਿੰਤਾ ਸਮਾਜ ਦੇ ਰੂਪ ਵਿੱਚ ਕਰਨੀ ਪਵੇਗੀ। ਮੈਂ ਜਾਣਦਾ ਹਾਂ ਕਿ ਬਾਲਕ ਜੋ ਇਸ ਬੁਰਾਈ ਵਿੱਚ ਫਸਦਾ ਹੈ ਤਾਂ ਕਦੇ ਕਦੇ ਅਸੀਂ ਬਾਲਕ ਨੂੰ ਦੋਸ਼ੀ ਮੰਨਦੇ ਹਾਂ। ਬਾਲਕ ਨੂੰ ਬੁਰਾ ਮੰਨਦੇ ਹਾਂ। ਹਕੀਕਤ ਇਹ ਹੈ ਕਿ ਨਸ਼ਾ ਬੁਰਾ ਹੈ । ਬਾਲਕ ਬੁਰਾ ਨਹੀਂ ਹੈ, ਨਸ਼ੇ ਦੀ ਲੱਤ ਬੁਰੀ ਹੈ , ਬਾਲਕ ਬੁਰਾ ਨਹੀਂ ਹੈ, ਅਸੀਂ ਆਪਣੇ ਬਾਲਕ ਨੂੰ ਬੁਰਾ ਨਾਂ ਮੰਨੀਏ, ਆਦਤ ਨੂੰ ਬੁਰਾ ਮੰਨੀਏ, ਨਸ਼ੇ ਨੂੰ ਬੁਰਾ ਮੰਨੀਏ ਅਤੇ ਉਸ ਤੋਂ ਦੂਰ ਰਹਿਣ ਦੇ ਰਾਹ ਲੱਭੀਏ। ਬਾਲਕ ਨੂੰ ਹੀ ਝਿੜਕਾਂਗੇ ਤਾਂ ਉਹ ਹੋਰ ਨਸ਼ਾ ਕਰਨ ਲੱਗ ਜਾਵੇਗਾ। ਇਹ ਆਪਣੇ ਆਪ ਵਿੱਚ ਇੱਕ ਫਸੇਚਹੋ-ਸ਼ੋਚੋਿ-ੰੲਦਚਿੳਲ ਪਰੋਬਲੲਮ ਹੈ। ਅਤੇ ਉਸ ਨੂੰ ਸਾਨੂੰ ਫਸੇਚਹੋ-ਸ਼ੋਚੋਿ-ੰੲਦਚਿੳਲ ਪਰੋਬਲੲਮ ਦੇ ਤੌਰ ਉਤੇ ਹੀ ਟਰੲੳਟ ਕਰਨਾ ਪਵੇਗਾ। ਮੈਂ ਮੰਨਦਾ ਹਾਂ ਕੁਝ ਸਮੱਸਿਆਵਾਂ ਦਾ ਹੱਲ ਮੈਡੀਕਲ ਤੋਂ ਦੂਰ ਹੈ। ਵਿਅਕਤੀ ਸਵੈ, ਪਰਿਵਾਰ, ਯਾਰ ਦੋਸਤ, ਸਮਾਜ, ਸਰਕਾਰ, ਕਾਨੂੰਨ, ਸਾਰਿਆਂ ਨੂੰ ਮਿਲ ਕੇ ਇੱਕ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ। ਇਹ ਟੁਕੜੀਆਂ ਵਿੱਚ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਹੈ।
ਮੈਂ ਹੁਣੇ ਆਸਾਮ ਵਿੱਚ ਡੀ.ਜੀ.ਪੀ. ਦੀ ਕਾਨਫਰੰਸ ਰੱਖੀ ਸੀ । ਮੈ ਉਸ ਦੇ ਸਾਹਮਣੇ ਆਪਣੇ ਇਸ ਦਰਦ ਨੂੰ ਆਕ੍ਰੋਸ਼ ਨਾਲ ਵਿਅਕਤ ਕੀਤਾ ਸੀ। ਮੈਂ ਪੁਲਿਸ ਡਿਪਾਰਟਮੈਂਟ ਵਿੱਚ ਇਸ ਦੀ ਗੰਭੀਰ ਬਹਿਸ ਕਰਨ ਲਈ, ਉਪਾਅ ਖੋਜਣ ਲਈ ਕਿਹਾ ਹੈ । ਮੈਂ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਕਿਉਂ ਨਹੀਂ ਅਸੀਂ ਇੱਕ ਟੋਲ ਫਰੀ ਹੈਲਪਲਾਈਨ ਸ਼ੁਰੂ ਕਰੀਏ ਤਾਂ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ,ਜਿਸ ਮਾਂ-ਬਾਪ ਨੂੰ ਇਹ ਮੁਸੀਬਤ ਹੈ ਕਿ ਉਸ ਦੇ ਬੇਟੇ ਵਿੱਚ ਉਨਾਂ• ਨੂੰ ਇਹ ਲੱਗ ਰਿਹਾ ਹੈ ਕਿ ਡਰੱਗ ਦੀ ਦੁਨੀਆਂ ਵਿੱਚ ਫਸਿਆ ਹੈ। ਇੱਕ ਤਾਂ
ਉਸ ਨੂੰ ਦੁਨੀਆਂ ਨੂੰ ਕਹਿਣ ਵਿੱਚ ਸ਼ਰਮ ਵੀ ਆਉਂਦੀ ਹੈ, ਸੰਕੋਚ ਵੀ ਹੁੰਦੀ ਹੈ, ਕਿੱਥੇ ਕਹੀਏ? ਇੱਕ ਹੈਲਪ ਲਾਈਨ ਬਣਾਉਣ ਲਈ ਮੈਂ ਸ਼ਾਸਨ ਨੂੰ ਕਿਹਾ ਹੈ। ਉਹ ਬਹੁਤ ਹੀ ਛੇਤੀ ਉਸ ਦਿਸ਼ਾ ਵਿੱਚ ਜ਼ਰੂਰ ਸੋਚਣਗੇ ਅਤੇ ਕੁਝ ਕਰਨਗੇ। ਜਾਂਦਾ ਹੈ। ਵਿਨਾਸ਼ ਦੇ ਮੋੜ ਉਤੇ ਆ ਕੇ ਖੜਾ ਕਰ ਦਿੰਦਾ ਹੈ ਅਤੇ ਬਰਬਾਦੀ ਦਾ ਮੰਜ਼ਰ ਇਸ ਦੇ ਇਲਾਵਾ ਨਸ਼ੇ ਵਿੱਚ ਕੁਝ ਨਹੀਂ ਹੁੰਦਾ ਹੈ । ਇਸ ਲਈ ਇਸ ਬਹੁਤ ਹੀ ਚਿੰਤਾ ਦੇ ਵਿਸ਼ੇ ਉਤੇ ਮੈਂ ਚਰਚਾ ਕੀਤੀ ਹੈ।
ਮੈਂ ਕਦੇ ਕਦੇ, ਨਸ਼ੇ ਵਿੱਚ ਡੁੱਬੇ ਹੋਏ ਉਨਾਂ• ਨੌਜਵਾਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਕਦੇ ਤੁਸੀਂ ਸੋਚਿਆ ਹੈ ਤੁਹਾਨੂੰ ਦੋ ਘੰਟੇ, ਚਾਰ ਘੰਟੇ ਨਸ਼ੇ ਦੀ ਲੱਤ ਵਿੱਚ ਸ਼ਾਇਦ ਇੱਕ ਵੱਖ ਜਿੰਦਗੀ ਜੀਨੇ ਦਾ ਅਹਿਸਾਸ ਹੁੰਦਾ ਹੋਵੇਗਾ। ਪ੍ਰੇਸ਼ਾਨੀਆਂ ਤੋਂ ਮੁਕਤੀ ਦਾ ਅਹਿਸਾਸ ਹੁੰਦਾ ਹੋਵੇਗਾ,ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਜਿਨਾਂ• ਪੈਸਿਆਂ ਤੋਂ ਤੁਸੀਂ ਡਰੱਗ ਖਰੀਦੇ ਹੋ ਉਹ ਪੈਸੇ ਕਿੱਥੇ ਜਾਂਦੇ ਹਨ? ਤੁਸੀਂ ਕਦੇ ਸੋਚਿਆ ਹੈ? ਕਲਪਨਾ ਕਰੋ ਇਹੀ ਡਰੱਗਜ਼ ਦੇ ਪੈਸੇ ਜੇਕਰ ਅੱਤਵਾਦੀਆਂ ਦੇ ਕੋਲ ਜਾਂਦੇ ਹੋਣਗੇ। ਇੰਨੀ ਪੈਸਿਆਂ ਤੋਂ ਅੱਤਵਾਦੀ ਹਥਿਆਰ ਖ੍ਰੀਦਦੇ ਹੋਣਗੇ। ਅਤੇ ਇਨਾਂ• ਹਥਿਆਰਾਂ ਨਾਲ ਕੋਈ ਅੱਤਵਾਦੀ ਮੇਰੇ ਦੇਸ਼ ਦੇ ਜਵਾਨ ਦੇ ਸੀਨੇ ਵਿੱਚ ਗੋਲੀਆਂ ਦਾਗ ਦਿੰਦਾ ਹੋਵੇਗਾ। ਮੇਰੇ ਦੇਸ਼ ਦਾ ਜਵਾਨ ਸ਼ਹੀਦ ਹੋ ਜਾਂਦਾ ਹੋਵੇਗਾ। ਤਾਂ ਕੀ ਕਦੇ ਸੋਚਿਆ ਹੈ ਤਸੀਂ? ਕਿਸੇ ਮਾਂ ਦੇ ਲਾਲ ਨੂੰ ਮਰਨ ਵਾਲਾ , ਭਾਰਤ ਮਾਂ ਦੇ ਪ੍ਰਾਣ ਪ੍ਰਿਯ, ਦੇਸ਼ ਲਈ ਜੀਣ ਮਰਨ ਵਾਲੇ ਸੈਨਿਕ ਦੇ ਸੀਨੇ ਵਿੱਚ ਗੋਲੀ ਲੱਗੀ ਹੈ, ਕਿੱਤੇ ਅਜਿਹਾ ਤਾਂ ਨਹੀਂ ਹੈ ਨਾ? ਉਸ ਗੋਲੀਆ ਵਿੱਚ ਕਿੱਤੇ ਨਾ ਕਿੱਤੇ ਤੁਹਾਡੀ ਨਸ਼ੇ ਦੀ ਆਦਤ ਦਾ ਪੈਸਾ ਵੀ ਹੈ, ਇੱਕ ਵਾਰ ਸੋਚੋ ਅਤੇ ਜਦ ਤੁਸੀਂ ਇਸ ਗੱਲ ਨੂੰ ਸੋਚਾਂਗੇ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ਤੁਸੀਂ ਵੀ ਤਾਂ ਭਾਰਤ ਮਾਤਾ ਨੂੰ ਪ੍ਰੇਮ ਕਰਦੇ ਹੋ, ਤੁਸੀਂ ਵੀ ਤਾਂ ਦੇਸ਼ ਦੇ ਸੈਨਿਕਾਂ ਦਾ ਸਨਮਾਨ ਕਰਦੇ ਹੋ, ਤਾਂ ਫਿਰ ਤੁਸੀਂ ਅੱਤਵਾਦੀਆਂ ਨੂੰ ਮਦਦ ਕਰਨ ਵਾਲੇ ਡਰੱਗ ਮਾਫੀਆਂ ਨੂੰ ਮਦਦ ਕਰਨ ਵਾਲੇ, ਇਸ ਕਾਰੋਬਾਰ ਨੂੰ ਮਦਦ ਕਿਵੇਂ ਕਰ ਸਕਦੇ ਹਨ।
ਕੁਝ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਜਦ ਜੀਵਨ ਵਿੱਚ ਨਿਰਾਸ਼ਾ ਆ ਜਾਂਦੀ ਹੈ, ਵਿਫਲਤਾ ਆ ਜਾਂਦੀ ਹੈ , ਜੀਵਨ ਵਿੱਚ ਜਦ ਕੋਈ ਰਾਹ ਨਹੀਂ ਲੱਭਦਾ, ਤਾਂ ਆਦਮੀ ਨਸ਼ੇ ਦੀ ਲੱਤ ਵਿੱਚ ਪੈ ਜਾਂਦੇ ਹਾਂ। ਮੈਨੂੰ ਤਾਂ ਅਜਿਹਾ ਲਗਦਾ ਹੈ ਕਿ ਜਿਸ ਦੇ ਜੀਵਨ ਵਿੱਚ ਕੋਈ ਆਸ ਨਹੀ ਹੈ, ਟੀਚਾ ਨਹੀਂ ਹੈ, ਉਚੇ ਇਰਾਦੇ ਲਈਂ ਹਨ, ਇੱਕ ਵੈਕਯੂਮ ਹੈ, ਉਥੇ ਡਰੱਗ ਦਾ ਪ੍ਰਵੇਸ ਕਰਨਾ ਸੋਖਾ ਹੋ ਜਾਂਦਾ ਹੈ। ਡਰੱਗ ਤੋਂ ਜੇਕਰ ਬਚਣਾ ਹੈ , ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਉਨਾਂ• ਨੂੰ ਆਸਵਾਦੀ ਬਣਾਓ, ਕੁਝ ਕਰਨ ਦੇ ਇਰਾਦੇ ਵਾਲੇ ਬਣਾਓ, ਸਪਨੇ ਦੇਖਣ ਵਾਲੇ ਬਣਾਓ, ਤੁਸੀਂ ਦੇਖੋਂ, ਫਿਰ ਉਨਾਂ• ਦਾ ਬਾਕੀ ਚੀਜ਼ਾਂ ਵੱਲ ਮਨ ਨਹੀਂ ਲੱਗੇਗਾ । ਉਸ ਨੂੰ ਲੱਗੇਗਾ ਨਹੀਂ , ਮੈਂੰ ਕਰਨਾ ਹੈ। ਤੁਸੀਂ ਦੇਖਿਆ ਹੋਵੇਗਾ, ਜੋ ਖਿਡਾਰੀ ਹੁੰਦਾ ਹੈ, ਠੰਡ ਵਿੱਚ ਰਜਾਈ ਲੈ ਕੇ ਸੋਣ ਦਾ ਮਨ ਸਾਰਿਆਂ ਦਾ ਕਰਦਾ ਹੈ ਪਰ ਉਹ ਨਹੀਂ ਸੌਂਦਾ ਹੈ ਉਹ ਚਲਾ ਜਾਂਦਾ ਹੈ ਖੁੱਲੇ ਮੈਦਾਨ ਵਿੱਚ, ਸਵੇਰੇ ਚਾਰ ਵਜੇ, ਪੰਜ ਵਜੇ ਚਲਾ ਜਾਂਦਾ ਹੈ, ਕਿਉਂ? ਅਸ਼ਾਰਾ ਤੈਅ ਹੋ ਚੁੱਕੀ ਹੈ। ਅਜਿਹਾ ਹੀ ਤੁਸੀਂ ਕਿਸੇ ਬੱਚੇ ਵਿੱਚ ਆਸ ਨਹੀਂ ਹੋਵੇਗੀ ਤਾਂ ਫਿਰ ਉਹ ਅਜਿਹੀਆਂ ਬੁਰਾਈਆਂ ਦੇ ਪ੍ਰਵੇਸ਼ ਦਾ ਰਾਹ ਬਣ ਜਾਂਦਾ ਹੈ।
ਮੈਂਨੂੰ ਅੱਜ ਸਵਾਮੀ ਵਿਵੇਕਾਨੰਦ ਦੇ ਉਹ ਸ਼ਬਦ ਯਾਦ ਆਉਂਦੇ ਹਨ ਹਰ ਨੌਜਵਾਨ ਲਈ ਉਹ ਬਹੁਤ ਸਟੀਕ ਵਾਕ ਹਨ ਉਨਾਂ• ਦੇ ਪ੍ਰਤੀ ਮੈਨੂੰ ਵਿਸ਼ਵਾਸ਼ ਹੈ ਕਿ ਵਾਕ, ਬਾਰ ਬਾਰ ਗੁਣਗੁਣਾਏ ਸਵਾਮੀ ਵਿਵੇਕਾਨੰਦ ਨੇ ਕਿਹਾ ਹੈ – ‘ ਇੱਕ ਵਿਚਾਰ ਨੂੰ ਲੈ ਲਓ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਓ। ਉਸ ਦੇ ਬਾਰੇ ਵਿੱਚ ਸੋਚੋ, ਉਸ ਦੇ ਸਪਨੇ ਦੇਖੋ। ਉਸ ਵਿਚਾਰ ਨੂੰ ਜੀਵਨ ਵਿੱਚ ਉਤਾਰ ਲਵੋ, ਆਪਣੇ ਦਿਮਾਗ, ਮਾਸਪੇਸ਼ੀਆਂ, ਨਸਾਂ, ਸ਼ਰੀਰ ਦੇ ਹਰੇਕ ਹਿੱਸੇ ਨੂੰ ਉਸ ਵਿਚਾਰ ਨਾਲਭਰ ਦਿਓ ਅਤੇ ਹੋਰ ਸਾਰੇ ਵਿਚਾਰ ਛੱਡ ਦਿਓ’।
ਵਿਵੇਕਾਨੰਦ ਜੀ ਦਾ ਇਹ ਵਾਕ ਹਰ ਨੌਜਵਾਨ ਮਨ ਦੇ ਲਈ ਹੈ, ਬਹੁਤ ਕੰਮ ਆ ਸਕਦਾ ਹੈ ਅਤੇ ਇਸ ਲਈ ਮੈਂ ਨੋਜਵਾਨਾਂ ਨੂੰ ਕਹਾਂਗਾਂ ਆਸਵਾਦੀ ਬਣਨ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ।
ਕਦੇ ਕਦੇ ਯਾਰ ਦੋਸਤਾਂ ਦੇ ਵਿਚਾਲੇ ਰਹਿੰਦੇ ਹਨ ਤਾਂ ਲੱਗਦਾ ਹੈ ਕਿ ਇਹ ਬੜਾ 3ੋਲ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਟਾਇਲ ਸਟੇਟਮੈਂਟ ਹੈ ਅਤੇ ਇਸੇ ਨੂੰ ਮਨ ਦੀ ਸਥਿਤੀ ਵਿੱਚ ਕਦੇ-ਕਦੇ ਪਤਾ ਨਾ ਰਹਿੰਦੇ ਹੋਏ ਵੀ, ਅਜਿਹੀ ਗੰਭੀਰ ਬੀਮਾਰੀ ਵਿੱਚ ਫਸ ਜਾਂਦੇ ਹਨ। ਮੈਂ ਮਾਤਾ-ਪਿਤਾ ਨੂੰ ਵੀ ਕਹਿਣਾ ਚਾਹੁੰਦਾ ਹਾਂ। ਸਾਡੇ ਕੋਲ ਅੱਜ ਕਲ ਸਮਾਂ ਨਹੀਂ ਹੈ ਦੌੜ ਰਹੇ ਹਨ। ਜਿੰਦਗੀ ਦਾ ਗੁਜਾਰਾ ਕਰਨ ਲਈ ਦੌੜਨਾ ਪੈ ਰਿਹਾ ਹੈ। ਆਪਣੇ ਜੀਵਨ ਨੂ ਹੋਰ ਚੰਗਾ ਬਣਾਉਣ ਲਈ ਦੌੜਨਾ ਪੈ ਰਿਹਾ ਹੈ। ਪਰ ਇਸ ਦੌੜ ਵਿਚਾਲੇ ਵੀ, ਆਪਣੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੈ ਕੀ? ਕੀ ਕਦੇ ਅਸੀਂ ਦੇਖਿਆ ਹੈ ਕਿ ਅਸੀਂ ਜ਼ਿਆਦਾ ਆਪਣੇ ਬੱਚਿਆਂ ਦੇ ਨਾਲ ਉਨਾਂ• ਦੀ ਲੌਕਿਕ ਪ੍ਰਗਤੀ ਦੀ ਹੀ ਚਰਚਾ ਕਰਦੇ ਹਾਂ ? ਜੇਕਰ ਬੱਚੇ ਤੁਹਾਡੇ ਨਾਲ ਖੁੱਲਣਗੇ ਤਾਂ ਉਹ ਕੀ ਚਲ ਰਿਹਾ ਹੈ ਪਤਾ ਚੱਲੇਗਾ। ਬੱਚਿਆਂ ਵਿੱਚ ਬੁਰੀ ਆਦਤ ਅਚਾਨਕ ਨਹੀਂ ਆਉਂਦੀ , ਹੌਲੀ ਹੌਲੀ, ਸ਼ੁਰੂ ਹੁੰਦੀ ਹੈ। ਇੱਕ ਗੱਲ ਮੈਂ ਦੇਖ ਰਿਹਾ ਹਾਂ ਦਵਾਈ ਵੇਚਣ ਵਾਲਿਆਂ ਦੀ । ਕਦੇ ਕਦੇ ਤਾਂ ਦਵਾਈਆਂ ਦੇ ਨਾਲ ਵੀ ਇਸ ਤਰਾਂ• ਦੀ ਚੀਜ ਆ ਜਾਂਦੀ ਹੈ ਜਦ ਤੱਕ ਡਾਕਟਰ ਦੇ ਹਦਾਇਤਾਂ ਦੇ ਬਿਨਾਂ• ਅਜਿਹੀਆਂ ਦਵਾਈਆਂ ਨਾ ਦਿੱਤੀਆਂ ਜਾਣ। ਕਦੇ ਕਦੇ ਤਾਂ ਕਫ ਸਿਰਪ ਵੀ ਡਰੱਗ ਦੀ ਆਦਤ ਲੈਣ ਦੀ ਸ਼ੁਰੂਆਤ ਬਣ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾ ਹਨ ਮੈਂ ਇਸ ਦੀ ਚਰਚਾ ਨਹੀਂ ਕਰਨਾ ਚਾਹੁੰਦਾ ਹਾਂ। ਪਰ ਇਸ ਡੀਸਿਪਲਿਨ ਨੂੰ ਵੀ ਸਾਨੂੰ ਸਵੀਕਾਰ ਕਰਨਾ ਹੋਵੇਗਾ।
ਮੈਂ ਇਹ ਵੀ ਚਾਹੁੰਦਾ ਹਾਂ ਕਿ ਜੋ ਚਿੱਠੀਆਂ ਆਈਆਂ ਹਨ ਉਨਾਂ• ਵਿੱਚ ਬਹੁਤ ਰੋਚਕ, ਬਹੁਤ ਦਰਦਨਾਕ, ਚਿੱਠੀਆਂ ਵੀ ਹਨ ਅਤੇ ਬਹੁਤ ਪ੍ਰਰੇਕ ਚਿੱਠੀਆਂ ਵੀ ਹਨ। ਮੈਂ ਅੱਜ ਸਾਰੀਆਂ ਦਾ ਵਰਣਨ ਤਾਂ ਨਹੀਂ ਕਰਦਾ। ਪਰ ਇੱਕ ਮਿਸਟਰ ਦੱਤ ਕਰਕੇ ਸਨ, ਜੋ ਨਸ਼ੇ ਵਿੱਚ ਡੁੱਬ ਗਏ ਸਨ। ਜੇਲ ਵਿੱਚ ਉਨਾਂ• ਉਤੇ ਬਹੁਤ ਪਾਬੰਦੀਆਂ ਸਨ,। ਫਿਰ ਬਾਅਦ ਵਿੱਚ ਜੀਵਨ ਵਿੱਚ ਬਦਲਾਅ ਆਇਆ। ਜੇਲ ਵਿੱਚ ਵੀ ਪੜ•ਾਈ ਕੀਤੀ ਅਤੇ ਹੌਲੀ ਹੌਲੀ ਉਨਾਂ• ਦਾ ਜੀਵਨ ਬਦਲ ਗਿਆ। ਉਨਾਂ• ਦੀ ਇਹ ਕਥਾ ਬਹੁਤ ਪ੍ਰਚਲਿਤ ਹੈ। ਯੇਰਵੜਾ ਜੇਲ ਵਿੱਚ ਸਨ, ਅਜਿਹੀਆਂ ਤਾਂ ਕਈ ਕਹਾਣੀਆਂ ਹੋਣਗੀਆਂ। ਕਈ ਲੋਕ ਹਨ ਜੋ ਇਸ ਵਿੱਚੋਂ ਬਾਹਰ ਆਏ ਹਨ। ਅਸੀਂ ਬਾਹਰ ਆ ਸਕਦੇ ਹਾਂ ਤੇ ਆਉਣਾ ਵੀ ਚਾਹੀਦਾ ਹੈ। ਉਸ ;ਲਈ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਉਸੇ ਤਰਾਂ• ਨਾਲ। ਆਉਣ ਵਾਲੇ ਦਿਨਾਂ ਵਿੱਚ ਮੈਂ 3ੲਲੲਬਰਟਿਇਸ ਨੂੰ ਵੀ ਬੇਨਤੀ ਕਰਾਂਗਾ । ਚਾਹੇ ਸਿਨੇਮਾ ਕਲਾਕਾਰ ਹੋਣ, ਖੇਡ ਜਗਤ ਨਾਲ ਜੁੜੇ ਹੋਏ ਲੋਕ ਹੋਣ, ਜਨਤਕ ਜੀਵਨ ਨਾਲ ਜੁੜੇ ਹੋਏ ਲੋਕ ਹੋਣ। ਸਭਿਆਚਾਰਕ ਸੰਤ ਜਗਤ ਹੋਣ, ਹਰ ਥਾਂ ਤੋਂ ਇਸ ਵਿਸ਼ੇ ਉਤੇ ਵਾਰ ਵਾਰ ਲੋਕਾਂ ਨੂੰ ਜਿੱਥੇ ਵੀ ਮੌਕਾ ਮਿਲੇ, ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ। ਸਾਨੂੰ ਸੁਨੇਹਾ ਦਿੰਦੇ ਰਹਿਣਾ ਚਾਹੀਦਾ ਹੈ। ਜੋ ਸ਼ੋਸਲ ਮੀਡੀਆ ਵਿੱਚ ਐਕਟਿਵ ਹਨ ਉਨਾਂ• ਨੂੰ ਮੈਂ ਬੇਨਤੀ ਕਰਦਾ ਹਾਂ। ਕਿ ਅਸੀਂ ਸਾਰਿਆਂ ਨਾਲ ਮਿਲ ਕੇ ਨਸ਼ਾ ਮੁਕਤ ਭਾਰਤ ਦੇ ਟੈਗ ਨਾਲ ਇੱਕ ਲਗਾਤਾਰ ਲਹਿਰ ਚਲਾ ਸਕਦੇ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਗੱਲ ਨੂੰ ਹੋਰ ਅੱਗੇ ਤੋਰੀਏ । ਇਹ ਮੈਂ ਕੋਈ ਉਪਦੇਸ਼ ਨਹੀਂ ਦੇ ਰਿਹਾ ਹਾਂ ਅਤੇ ਨਾ ਹੀ ਮੈਨੂੰ ਉਪਦੇਸ਼ ਦੇਣ ਦਾ ਹੱਕ ਹੈ। ਸਿਰਫ ਆਪਣਾ ਦੁੱਖ ਵੰਡ ਰਿਹਾ ਹਾਂ , ਜਾਂ ਤਾਂ ਜਿਨਾਂ• ਪਰਿਵਾਰਾਂ ਵਿੱਚ ਇਹ ਦੁੱਖ ਹੈ ਉਸ ਦੁੱਖ ਵਿੱਚ ਮੈਂ ਸ਼ਾਮਿਲ ਹੋਣਾ ਚਾਹੁੰਦਾ ਹਾਂ। ਮੈਂ ਇੱਕ ਜ਼ਿੰਮੇਂਵਾਰੀ ਦਾ ਮਾਹੌਲ ਕਾਇਹ ਕਰਨਾ ਚਾਹੁੰਦਾ ਹਾਂ। ਹੋ ਸਕਦਾ ਹੈ ਇਸ ਵਿਸੇ ਵਿੱਚ ਮਤਭੇਦ ਹੋ ਸਕਦੇ ਸਕਦੇ ਹਨ । ਪਰ ਕਿੱਤੇ ਤਾਂ ਸ਼ੁਰੂ ਕਰਨਾ ਪਵੇਗਾ। ਅਗਲੀ ਮਨ ਦੀ ਬਾਤ ਹੋਵੇਗੀ ਤਦ ਤਾਂ 2015 ਆ ਜਾਵੇਗਾ। 2014 ਦਾ ਇਹ ਮੇਰਾ ਸ਼ਾਇਦ ਇਹ ਆਖਿਰੀ ਪ੍ਰੋਗਰਾਮ ਹੈ। ਮੇੈ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ। 2015 ਦੇ ਨਵੇਂ ਵਰੇ• ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇੰਨੀ ਵੱਡੀ ਗਿਣਤੀ ਵਿੱਚ ਚਿੱਠੀਆਂ ਆਈਆਂ ਹਨ ਇਨਾਂ• ਚਿੱਠੀਆਂ ਨੂੰ ਦੇਖ ਕੇ ਸਾਡੇ ਆਕਾਸ਼ਵਾਣੀ ਨੇ ਇਸ ਦਾ ਇੱਕ ਛੋਟਾ ਜ਼ਿਹਾ ਤਰੀਕਾ ਲੱਭਿਆ ਹੈ। ਲੋਕਾਂ ਨੂੰ ਸਹੂਲਤ ਹੋਵੇ ਇਸ ਲਈ ਉਨਾਂ• ਨੇ ਪੋਸਟ ਬਾਕਸ ਨੰਬਰ ਲੈ ਲਿਆ ਹੈ। ਤਾਂ ਮਨ ਦੀ ਬਾਤ ਉਤੇ ਜੇਕਰ ਤੁਸੀਂ ਕੁਝ ਗੱਲ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਪੋਸਟ ਬਾਕਸ ਉਤੇ ਲਿਖ ਸਕਦੇ ਹੋ ਹੁਣ।
ਮਨ ਕੀ ਬਾਤ
ਪੋਸਟ ਬਾਕਸ 111, ਆਕਾਸ਼ਵਾਣੀ
ਨਵੀਂ ਦਿੱਲੀ
ਮੈਨੂੰ ਉਡੀਕ ਰਹੇਗੀ ਤੁਹਾਡੀਆਂ ਚਿੱਠੀਆਂ ਦੀ
ਬਹੁਤ ਬਹੁਤ ਧੰਨਵਾਦ।



