Skip to content
Independent perspectives. Global stories.
BREAKING

ਹੁਣ ਏਅਰਪੋਰਟ ਲਈ ਸਵੇਰੇ ਜਲਦੀ ਨਿਕਲੇਗੀ ਮੈਟਰੋ

Share this story

ਨਵੀਂ ਦਿੱਲੀ, 30 ਜੁਲਾਈ (ਪੀ.ਟੀ.)-ਏਅਰਪੋਰਟ ਐਕਸਪ੍ਰੈਸ ਮੈਟਰੋ ਸਰਵਿਸ ਹੁਣ ਪਹਿਲਾਂ ਤੋਂ ਜ਼ਿਆਦਾ ਸਮੇਂ ਤੱਕ ਸਫਰ ਕਰੇਗੀ। ਪਹਿਲਾਂ ਦੀ ਬਜਾਏ ਇਹ ਸੇਵਾ ਹੁਣ ਸਵੇਰੇ ਜਲਦੀ ਸ਼ੁਰੂ ਹੋ ਜਾਵੇਗੀ। ਨਵੀਂ ਸਮਾਂ-ਸਾਰਣੀ ਇੱਕ ਅਗਸਤ 2013 ਤੋਂ ਲਾਗੂ ਹੋਵੇਗੀ। ਏਅਰਪੋਰਟ ਲਈ ਨਵੀਂ ਦਿੱਲੀ ਤੇ ਦੁਆਰਕਾ ਸੈਕਟਰ – 21 ਤੋਂ ਮੈਟਰੋ ਚੱਲਦੀ ਹੈ। ਨਵੀਂ ਦਿੱਲੀ ਤੋਂ ਮੈਟਰੋ ਦੀ ਪਹਿਲੀ ਸੇਵਾ ਸਵੇਰੇ 5 ਵੱਜ ਕੇ 30 ਮਿੰਟ ‘ਤੇ ਹੈ, ਜੋ 1 ਅਗਸਤ ਤੋਂ 4 ਵੱਜ ਕੇ 45 ਮਿੰਟ ‘ਤੇ ਹੋ ਜਾਵੇਗੀ। ਦੁਆਰਕਾ ਸੈਕਟਰ – 21 ਤੋਂ ਇਹ ਸੇਵਾ ਸਾਢੇ 5 ਵਜੇ ਦੀ ਬਜਾਏ 5 ਵੱਜ ਕੇ 15 ਮਿੰਟ ‘ਤੇ ਚੱਲੇਗੀ। ਰਾਤ ਨੂੰ ਏਅਰਪੋਰਟ ਲਈ ਚਲਣ ਵਾਲੀ ਆਖਰੀ ਮੈਟਰੋ ਸਰਵਿਸ ਦੇ ਸਮੇਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਦਿੱਲੀ ਤੋਂ ਏਅਰਪੋਰਟ ਲਈ ਆਖਰੀ ਮੈਟਰੋ ਸੇਵਾ ਰਾਤ ਨੂੰ 11 ਵੱਜ ਕੇ 30 ਮਿੰਟ ਤੇ ਦੁਆਰਕਾ ਸੈਕਟਰ – 21 ਤੋਂ 11 ਵੱਜ ਕੇ 15 ਮਿੰਟ ‘ਤੇ ਚੱਲਦੀ ਹੈ।

WRITTEN BY