ਬੈਰੂਤ, 13 ਦਸੰਬਰ (ਪੀ. ਟੀ.)- ਸੀਰੀਆ ਵਿੱਚ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐਸਆਈਐਸ) ਦੇ ਅੱਤਵਾਦੀਆਂ 4 ਹੋਰ ਵਿਅਕਤੀਆਂ ਦੇ ਸਿਰ ਕਲਮ ਕਰ ਦਿੱਤੇ ਹਨ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਈਐਸ ਦੀ ਇਸਲਾਮਿਕ ਪੁਲਿਸ ਨੇ ਹੋਮਸ ਸ਼ਹਿਰ ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਇਨ੍ਹਾਂ ਵਿਅਕਤੀਆਂ ਨੂੰ ਕਤਲ ਕੀਤਾ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਅਨੁਸਾਰ ਮੰਗਲਵਾਰ ਨੂੰ ਵੀ ਆਈਐਸ ਨੇ ਇੱਕ ਵਿਅਕਤੀ ਦਾ ਸਿਰ ਕਟ ਕੇ ਉਸ ਨੂੰ ਕਤਲ ਕੀਤਾ ਸੀ। ਸਥਾਨਕ ਨਿਵਾਸੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਅਨੁਸਾਰ ਦੇਸ਼ ਦੇ ਜਿਨ੍ਹਾਂ ਹਿੱਸਿਆਂ ਉ¤ਤੇ ਆਈਐਸ ਦਾ ਕਬਜ਼ਾ ਹੈ ਉ¤ਥੇ ਈਸ਼ਨਿੰਦਾ, ਚੋਰੀ, ਜਬਰਜਨਾਹ ਅਤੇ ਸਮਲਿੰਗਤਾ ਨੂੰ ਸ਼ਰੀਅਤ ਕਾਨੂੰਨ ਦਾ ਉਲੰਘਣ ਦਸਦੇ ਹੋਏ ਕਈ ਲੋਕਾਂ ਦੇ ਸਿਰ ਕਲਮ ਕੀਤੇ ਜਾ ਚੁੱਕੇ ਹਨ ਜਾਂ ਪੱਥਰ ਮਾਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।
ਆਈਐਸ ਵੱਲੋਂ 4 ਹੋਰ ਵਿਅਕਤੀਆਂ ਦੇ ਸਿਰ ਕਲਮ


