Skip to content
Independent perspectives. Global stories.
BREAKING

ਦਿੱਲੀ ’ਚ ਅਕਾਲੀ ਦਲ ਬਾਦਲ ਨੂੰ ਇਕ ਹੋਰ ਝਟਕਾ ਬੀਬੀ ਦਲਜੀਤ ਕੌਰ ਨੇ ਵੀ ਦਿੱਤਾ ਅਸਤੀਫਾ

Share this story

Page-3_22 ਅੰਮ੍ਰਿਤਸਰ, 13 ਦਸੰਬਰ (ਸੁਨੀਲ ਗੁਪਤਾ)- ਦਿੱਲੀ ਗੁਰਦੁਆਰਾ ਕਮੇਟੀ ’ਤੇ ਕਾਬਿਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਦੀਆਂ ਨੀਤੀਆਂ ਪ੍ਰਤੀ ਅਸੰਤੋਖ ਵਧਦਾ ਜਾ ਰਿਹਾ ਹੈ। ਇਸੇ ਕੜੀ ਵਿਚ, ਪਾਰਟੀ ਨਾਲ ਸਬੰਧਿਤ ਰਹੇ ਕਮੇਟੀ ਮੈਂਬਰਾਂ ਗੁਰਲਾਡ ਸਿੰਘ ਅਤੇ ਗੁਰਮੀਤ ਸਿੰਘ ਸ਼ੰਟੀ ਉਪਰੰਤ ਕਮੇਟੀ ਦੇ ਅੰਤ੍ਰਿੰਗ ਬੋਰਡ ਮੈਂਬਰ ਬੀਬੀ ਦਲਜੀਤ ਕੌਰ ਨੇ ਵੀ ਅਕਾਲੀ ਦਲ ਬਾਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਆਪਣੇ ਅਸਤੀਫੇ ਵਿਚ ਬੀਬੀ ਦਲਜੀਤ ਕੌਰ ਨੇ ਕਿਹਾ ਕਿ ਉਹ ਗੁਰਦੁਆਰਾ ਚੋਣਾਂ ਜਿੱਤਣ ਵਾਲੀ ਇਕ-ਮਾਤਰ ਮਹਿਲਾ ਮੈਂਬਰ ਹਨ। ਪਰ ਕਮੇਟੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਨਾ ਸਿਰਫ ਹਲਕੇ ਦੇ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਦੀ ਸੇਵਾ ਤੋਂ ਦੂਰ ਰੱਖਿਆ ਬਲਕਿ ਸਥਾਨਕ ਸਿੰਘ

ਸਭਾਵਾਂ ਨੂੰ ਪੱਤਰ ਭੇਜੇ ਕਿ ਉਹ ਆਪਣੇ ਕਾਰਜਾਂ ਦੀ ਪੂਰਤੀ ਵਾਸਤੇ, ਬੀਬੀ ਦਲਜੀਤ ਕੌਰ ਦੀ ਥਾਂ ਚੋਣਾਂ ਵਿਚ ਹਾਰੇ ਹੋਏ ਇਕ ਸ਼ੱਕੀ ਕਿਸਮ ਦੇ ਵਿਅਕਤੀ ਕੋਲ ਪਹੁੰਚ ਕਰਨ। ਇਸਤਰੀ ਮੈਂਬਰ ਹੋਣ ਨਾਤੇ ਬੀਬੀ ਦਲਜੀਤ ਕੌਰ ਨੇ ਕਮੇਟੀ ਦੀਆਂ ਇਸਤਰੀ ਮੁਲਾਜ਼ਮਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਆਰੋਪੀ ਅਧਿਕਾਰੀਆਂ ਨੂੰ ਵੱਡੇ ਅਹੁਦਿਆਂ ਤੋਂ ਹਟਾਉਣ ਲਈ, ਪੀੜਤ ਇਸਤਰੀ ਮੁਲਾਜ਼ਮਾਂ ਦੀ ਬਾਂਹ ਫੜੀ। ਪਰ ਪੀੜਤ ਔਰਤਾਂ ਦਾ ਸਾਥ ਦਿੰਦਿਆਂ ਹੀ, ਕਮੇਟੀ ਦੇ ਅਹੁਦੇਦਾਰਾਂ ਅਤੇ ਉਨ੍ਹਾਂ ਦੇ ਝੋਲੀਚੁੱਕ ਮੈਂਬਰਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ, ਬੀਬੀ ਦਲਜੀਤ ਕੌਰ ਵਿਰੁੱਧ ਹੀ ਝੰਡਾ ਚੁੱਕ ਲਿਆ। ਬੀਬੀ ਦਲਜੀਤ ਕੌਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ ਵੱਲੋਂ ਗੁਰਦੁਆਰਾ ਚੋਣਾਂ ਵਿਚ ਜਿਸ ਤਰ੍ਹਾਂ ਦਾ ਏਜੰਡਾ ਮੈਂਬਰਾਂ ਨੂੰ ਦਿੱਤਾ ਗਿਆ ਸੀ, ਉਸ ਦਾ ਇਕ ਫੀਸਦੀ ਕਾਰਜ ਵੀ ਨਾ ਤਾਂ ਪਿਛਲੇ ਦੋ ਸਾਲਾਂ ਵਿਚ ਕੀਤਾ ਗਿਆ ਹੈ ਅਤੇ ਨਾ ਹੀ ਮੈਂਬਰਾਂ ਨੂੰ ਕਰਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਕਾਰਨ ਪਾਰਟੀ ਦੇ ਉਮੀਦਵਾਰ ਵਜੋਂ ਸੰਗਤਾਂ ਨਾਲ ਜੋ ਧੋਖਾ ਹੋ ਰਿਹਾ ਹੈ, ਉਸਨੂੰ ਸਹਿਨ ਨਾ ਕਰਦਿਆਂ ਉਹ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਰਹੇ ਹਨ।

WRITTEN BY