Skip to content
Independent perspectives. Global stories.
BREAKING

ਕਾਂਗਰਸ, ਨੈਕਾ ਅਤੇ ਪੀ ਡੀ ਪੀ ਨੂੰ ਸਜ਼ਾ ਦਿਓ : ਮੋਦੀ

Share this story

Page-3_03 ਕਠੂਆ, 13 ਦਸੰਬਰ (ਪੀ. ਟੀ.)- ਜੰਮੂ-ਕਸ਼ਮੀਰ ‘ਚ ਭਾਜਪਾ ਨੂੰ ਨਵੇਂ ਰੂਪ ‘ਚ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਕਾਂਗਰਸ ਜੰਮੂ-ਕਸ਼ਮੀਰ ‘ਚ ਬਣਨ ਵਾਲੀ ਹਰ ਸਰਕਾਰ ‘ਚ ਵੜ ਜਾਂਦੀ ਹੈ ਅਤੇ ਚੋਣ ਤੋਂ ਕੁਝ ਪਹਿਲਾਂ ਬਾਹਰ ਆ ਕੇ ਇਨ੍ਹਾਂ ਸਰਕਾਰਾਂ ‘ਤੇ ਹਮਲਾ ਕਰਦੀ ਹੈ। ਰਾਜ ਦੀਆਂ ਸਮ¤ਸਿਆਵਾਂ ਲਈ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੇ ਉਥੇ ਦੀ ਜਨਤਾ ਨੂੰ ਵਿਧਾਨ ਸਭਾ ਚੋਣਾਂ ‘ਚ ਇਨ੍ਹਾਂ ਤਿੰਨਾਂ ਨੂੰ ਸਜ਼ਾ ਦੇਣ ਦਾ ਸ¤ਦਾ ਦਿ¤ਤਾ। ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਕਹਿੰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਕ¤ਸਿਆ ਕਿ ਪਾਰਟੀ ਰਾਜ ‘ਚ ਬਣਨ ਵਾਲੀ ਹਰ ਸਰਕਾਰ ਭਾਵੇਂ ਉਹ ਪੀ ਡੀ ਪੀ ਦੀ ਅਗਵਾਈ ਵਾਲੀ ਹੋਵੇ ਜਾਂ ਨੈਸ਼ਨਲ ਕਾਨਫਰੰਸ ਦੀ, ‘ਚ ਟ¤ਪ ਕੇ ਪਹੁੰਚ ਜਾਂਦੀ ਹੈ ਅਤੇ ਚੋਣਾਂ ਤੋਂ ਸਿਰਫ ਕੁਝ ਪਹਿਲਾਂ ਬਾਹਰ ਆ ਕੇ ਉਨ੍ਹਾਂ ‘ਤੇ ਹਮਲੇ ਕਰਨ ਲਗਦੀ ਹੈ। ਉਨ੍ਹਾਂ ਨੇ ਰਾਜ ਦੀ ਜਨਤਾ ਨੂੰ ਕਿਹਾ ਕਿ ਜੇਕਰ ਉਹ ਇਕ ਵਾਰ ਉਨ੍ਹਾਂ ਨੂੰ ਸਜ਼ਾ ਦੇਣਗੇ ਤਾਂ ਉਹ ਆਪਣੀ ਗਲਤੀ

ਦਾ ਅਹਿਸਾਸ ਕਰਨਗੇ। ਕੀ ਭਾਜਪਾ ਨੇ ਕਦੇ ਜੰਮੂ ਕਸ਼ਮੀਰ ‘ਚ ਸਰਕਾਰ ਬਣਾਈ ਹੈ, ਕੀ ਅਸੀਂ ਕੋਈ ਗਲਤੀ ਕੀਤੀ ਹੈ, ਕੀ ਤੁਹਾਨੂੰ ਪਤਾ ਹੈ ਕਿ ਪਹਿਲੇ, ਦੂਜੇ ਅਤੇ ਤੀਜੇ ਅਪਰਾਧੀ ਕੌਣ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਜੰਮੂ ਕਸ਼ਮੀਰ ਦੀ ਜਨਤਾ ਨੂੰ ਪਤਾ ਹੈ ਕਿ ਤਿੰਨੇ ਅਪਰਾਧੀ ਕੌਣ ਹਨ ਤਾਂ ਵੋਟਰਾਂ ਦੇ ਹ¤ਥੋਂ ਸਜ਼ਾ ਪਾਉਣ ਤ¤ਕ ਉਹ ਆਪਣੇ ਤੌਰ ਤਰੀਕੇ ਨਹੀਂ ਬਦਲਣਗੇ। ਉਨ੍ਹਾਂ ਨੇ ਕਿਹਾ ਕਿ ਜਦ ਵੀ ਕੋਈ ਸਰਕਾਰ ਬਣਦੀ ਹੈ ਤਾਂ ਕਾਂਗਰਸ ਵੜ ਜਾਂਦੀ ਹੈ ਅਤੇ ਲਾਭ ਲੈ ਕੇ ਬਾਹਰ ਨਿਕਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਪੀ ਡੀ ਪੀ ਸ¤ਤਾ ‘ਚ ਆਵੇ ਜਾਂ ਨੈਕਾ ਉਹ (ਕਾਂਗਰਸ) ਉਨ੍ਹਾਂ ਨਾਲ ਹ¤ਥ ਮਿਲਾ ਲੈਂਦੀ ਹੈ ਅਤੇ ਜਦ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਉਹ ਸਰਕਾਰ ‘ਚੋਂ ਬਾਹਰ ਨਿਕਲ ਜਾਂਦੀ ਹੈ। ਖਾਨਦਾਰੀ ਰਾਜਨੀਤੀ ਅਤੇ ਭਾਈ ਭਤੀਜਾਵਾਦ ਲਈ ਨੈਕਾਂ ਅਤੇ ਪੀ ਡੀ ਪੀ ‘ਤੇ ਹਮਲਾ ਕਰਦੇ ਹੋਏ ਮੋਦੀ ਨੇ ਲੋਕਾਂ ਨੂੰ ਪੁ¤ਛਿਆ ਕਿ ਕੀ ਜੰਮੂ ਕਸ਼ਮੀਰ ‘ਚ ਹੋਰ ਪਿਤਾ ਪੁ¤ਤਰ ਅਤੇ ਪਿਤਾ ਪੁ¤ਤਰੀ ਨਹੀਂ ਹਨ, ਕੀ ਸਿਰਫ ਇਕ ਹੀ ਪਿਤਾ ਪੁ¤ਤਰ ਅਤੇ ਪਿਤਾ ਪੁ¤ਤਰੀ ਇਥੇ ਸਰਕਾਰ ਚਲਾਉਣਗੇ।

WRITTEN BY