Skip to content
Independent perspectives. Global stories.
BREAKING

ਲੋਕਾਂ ਵੱਲੋਂ ਨਕਾਰੀਆਂ ਪਾਰਟੀਆਂ ਦਰਦਨਾਕ ਘਟਨਾਵਾਂ ’ਤੇ ਸਿਆਸਤ ਨਾ ਕਰਨ-ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਤਾੜਨਾ

Share this story

ਚੰਡੀਗੜ 13 ਦਸੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਕਾਂਗਰਸ ਤੇ ਹੋਰਨਾਂ ਪਾਰਟੀਆਂ ’ਤੇ ਤਿੱਖਾ ਹਮਲਾ ਕਰਦਿਆਂ ਤਾੜਨਾ ਕੀਤੀ ਕਿ ਲੋਕਾਂ ਵੱਲੋਂ ਨਕਾਰੀਆਂ ਗਈਆਂ ਇਹ ਪਾਰਟੀਆਂ ਬੀਤੇ ਦਿਨ ਇਕ ਔਰਤ ਵੱਲੋਂ ਖੁਦ ਨੂੰ ਜਲਾਉਣ ਦੀ ਕੀਤੀ ਗਈ ਮੰਦਭਾਗੀ ਘਟਨਾ ’ਤੇ ਸਿਆਸਤ ਕਰਨ ਤੋਂ ਬਾਜ ਆਉਣ।ਇਥੇ ਜਾਰੀ ਇੱਕ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਕਿਸੇ ਦਰਦਨਾਕ ਘਟਨਾ ’ਤੇ ਸਿਆਸਤ ਕਰਨ ਦੀ ਜਗਢਾ ਇਹ ਦੱਸਣ ਦਾ ਕਸ਼ਟ ਕਰਨ ਕਿ ਸਾਲ 2002-2007 ਦੇ ਕਾਂਗਰਸੀ ਰਾਜਕਾਲ ਦੌਰਾਨ ਸੂਬੇ ਅੰਦਰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਜਾਂ ਸਰਕਾਰੀ ਨੌਕਰੀਆਂ ਮੁਹੱਈਆ ਕਰਨ ਦੇ ਮਾਮਲੇ ’ਚ ਉਨਾਂ ਦੀ ਕੀ ਪ੍ਰਾਪਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ, ਜਿਸ ਤਰਾਂ ਕਾਂਗਰਸ ਅਤੇ ਪੀਪੀਪੀ ਤੇ ਆਪ ਵਰਗੀਆਂ ਪਾਰਟੀਆਂ ਮਾਮਲੇ ਦੀ ਡੂੰਘਾਈ ਚ ਜਾਏ ਬਿਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਤਕਲੀਫ ’ਤੇ ਸਿਆਸਤ ਖੇਡਦਿਆਂ ਚੰਡੀਗੜ ਅੰਦਰ ਇਕੱਠ ਕਰਨ ਅਤੇ ਬਿਆਨਬਾਜੀ ਕਰਨ ’ਚ ਰੁੱਝੀਆਂ ਹੋਈਆਂ ਹਨ ਉਸ ਤੋਂ ਇੰਨਾਂ ਦੀ ਸੋਚ ਦਾ ਦਿਵਾਲੀਆਪਨ ਜਾਹਿਰ

ਹੁੰਦਾ ਹੈ ਅਤੇ ਸਾਫ ਪ੍ਰਤੀਤ ਹੁੰਦਾ ਹੈ ਕਿ ਇੰਨਾਂ ਪਾਰਟੀਆਂ ਕੋਲ ਲੋਕਾਂ ਸਾਹਮਣੇ ਪੇਸ਼ ਕਰਨ ਲਈ ਖੁਦ ਦਾ ਕੋਈ ਏਜੰਡਾ ਨਹੀਂ ਹੈ। ਸ. ਗਰੇਵਾਲ ਅਤੇ ਡਾ. ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਹੋ-ਹੱਲਾ ਕਰਨ ਦੀ ਜਗਾ ਕੈਪਟਨ ਅਮਰਿੰਦਰ ਸਿੰਘ ਇਹ ਸਪਸ਼ਟ ਕਰਨ ਕਿ ਉਨਢਾਂ ਆਪਣੇ ਪੰਜ ਸਾਲਾਂ ਦੇ ਰਾਜਕਾਲ ਦੌਰਾਨ ਕਿੰਨਿਆਂ ਨੂੰ ਰੋਜ਼ਗਾਰ ਦਿੱਤਾ। ਅਕਾਲੀ ਆਗੂਆਂ ਨੇ ਸਵਾਲ ਕੀਤਾ ਕਿ ਇਹ ਸਚਾਈ ਨਹੀਂ ਕਿ ਕਾਂਗਰਸ ਦੇ ਰਾਜਕਾਲ ਦੌਰਾਨ ਪੰਜਾਬ ’ਚ ਸਿਰਫ ਕੁਝ ਹਜਾਰ ਲੋਕਾਂ ਨੂੰ ਭਰਤੀ ਕੀਤਾ ਗਿਆ ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਨੇ 2 ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ। ਇੰਨਾ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਮੁੱਖ ਮੰਤਰੀ ਹੁੰਦਿਆਂ ਆਪਣੇ ਮੰਤਰੀਆਂ ਦੀ ਵੀ ਪਹੁੰਚ *ਚ ਨਹੀਂ ਸਨ ਜਦੋਂਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਰ ਸਮੇਂ ਆਮ ਲੋਕਾਂ ਲਈ ਹਾਜਿਰ ਹਨ।

WRITTEN BY