ਨਵੀ ਦਿੱਲੀ, 13 ਦਸੰਬਰ (ਪੀ. ਟੀ.)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਦੇ ਧਾਰਾ 25 ਨੂੰ ਪੂਰੀ ਤਰ•ਾ ਖਤਮ ਕਰਨ ਦੀ ਮੰਗ ਕਰਦਿਆ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਵੱਲੋ ਇਸ ਧਾਰਾ ਨੂੰ ਖਤਮ ਕਰਾਉਣ ਦਾ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ।ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਧਾਰਾ 25 ਨੂੰ ਲੈ ਕੇ ਅਕਾਲੀ ਦਲ ਲੰਮੇ ਸਮੇਂ ਤੋ ਮੋਰਚੇ ਵੀ ਲਗਾਉਦਾ ਆ ਰਿਹਾ ਹੈ ਅਤੇ ਮਾਸਟਰ ਤਾਰਾ ਸਿੰਘ, ਸੰਤ ਚੰਨਣ ਸਿੰਘ , ਸੰਤ ਫਤਹਿ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਪਰਧਾਨਗੀ ਕਾਲ ਸਮੇਂ ਤੋ ਹੀ ਸਿੱਖ ਮੋਰਚੇ ਲਗਾ ਕੇ ਇਸ ਧਾਰਾ ਨੂੰ ਖਤਮ ਕਰਨ ਦੀ ਮੰਗ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਧਾਰਾ ਨੂੰ ਖਤਮ ਕਰਾਉਣ ਲਈ ਦੁਨੀਆ ਭਰ ਦੇ ਸਿੱਖ ਇੱਕਮੁੱਠ ਹਨ ਤੇ ਵਿਸ਼ਵ ਪੱਧਰ ਤੇ ਸਿੱਖ ਕਾਨਫਰੰਸਾਂ ਕਰਕੇ ਇਸ ਧਾਰਾ ਨੂੰ ਖਤਮ
ਕਰਨ ਦੀ ਲੰਮੇ ਸਮੇਂ ਤੋ ਮੰਗ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਜੋ ਕਿ ਇਸ ਵੇਲੇ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਇਸ ਧਾਰਾ ਨੂੰ ਸੰਵਿਧਾਨ ਵਿੱਚ ਤਰਮੀਮ ਕਰਵਾ ਕੇ ਖਤਮ ਕਰਾਉਣ। ਉਹਨਾਂ ਕਿਹਾ ਕਿ ਇਹ ਤਾਂ ਕੰਧ ਤੇ ਲਿਖੇ ਸੱਚ ਵਾਂਗ ਹੈ ਕਿ ਸਿੱਖ ਇੱਕ ਵੱਖਰੀ ਕੌਂਮ ਤੇ ਵੱਖਰਾ ਧਰਮ ਹੈ ਜਿਸ ਨੂੰ ਕਿਸੇ ਵੀ ਹੋਰ ਧਰਮ ਨਾਲ ਜੋੜਿਆ ਨਹੀ ਜਾ ਸਕਦਾ ਅਤੇ ਦੋ ਪਾਤਸ਼ਾਹੀਆ ਸ੍ਰੀ ਗੁਰੂ ਅਰਜਨਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆ ਸ਼ਹਾਦਤਾਂ ਵੀ ਸਿੱਖੀ ਰਵਾਇਤਾ ਤੇ ਪਰੰਪਰਾ ਨੂੰ ਹੀ ਮੁੱਖ ਕਰਕੇ ਹੋਈਆ ਹਨ।



