ਨਵਜੋਤ ਸਿੰਘ ਸਿੱਧੂ ਸਬੰਧੀ ਸ਼ਿਕਾਇ੍ਯਤ ਪਾਰਟੀ ਹਾਈ ਕਮਾਂਡ ਦੇ ਧਿਆਨ ਵਿਚ ਲਿਆ ਦਿੱਤੀ ਹੈ
ਸ੍ਰੀ ਅਨੰਦਪੁਰ ਸਾਹਿਬ, 12 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼)- ‘‘ਅਕਾਲੀ-ਭਾਜਪਾ ਨਗਰ ਕੌਂਸਲ ਚੋਣਾਂ ਮਿਲ ਕੇ ਲੜਾਂਗੇ ਤੇ ਲੋਕਾਂ ਦੇ ਭਾਰੀ ਸਮੱਰਥਨ ’ਤੇ ਪੂਰੇ ਪੰਜਾਬ ਭਰ ਵਿਚ ਕੌਂਸਲ ਚੋਣਾਂ ਜਿੱਤ ਕੇ ਇਤਿਹਾਸ ਸਿਰਜਂਾਗੇ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਮਾਡਲ ਟਾਊਨ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਚਲਾਏ ਜਾ ਰਹੇ ਭਰਤੀ ਅਭਿਆਨ ਵਿਚ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ ਅਤੇ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦੇ ਤਹਿਤ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜਨਵਰੀ ਮਹੀਨੇ ਵਿਚ ਪੰਜਾਬ ਆਉਣਗੇ। ਨਗਰ ਕੌਂਸਲ ਚੋਣਾਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ ਇਸ ਸਬੰਧ ਵਿਚ ਕਮੇਟੀਆਂ ਬਣਾ ਦਿੱਤੀਆ ਹਨ ਜੋ ਫੈਸਲੇ ਕਰਨਗੀਆ।ਪੱਤਰਕਾਰਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵਲੋਂ ਇਹ ਕਿਹਾ ਕਿ ਪੁਰਾਣੇ
ਸਮਝੋਤੇ ਤਹਿਤ ਹੀ ਲੜੀਆ ਜਾਣਗੀਆ ਤਾ ਉਨ•ਾਂ ਕਿਹਾ ਕਿ ਮੇਅਰ ਅਤੇ ਨਗਰ ਕੋਸਲ ਪ੍ਰਧਾਨਾ ਦੇ ਪੁਰਾਣੇ ਹੀ ਸਮਝੋਤੇ ਰਹਿ ਸਕਦੇ ਹਨ। ਲੇਕਿਨ ਸੀਟਾ ਦੀ ਵੰਡ ਅੱਜ ਦੇ ਸਮੇ ਅਨੁਸਾਰ ਹੋਵੇਗੀ। ਉਨਾ ਨੂੰ ਪੁੱਛੇ ਇੱਕ ਸਵਾਲ ਵਿਚ ਸ੍ਰੀ ਸ਼ਰਮਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਵਲੋ ਕੀਤੀ ਗਈ ਬਿਆਨ ਬਾਜੀ ਤੇ ਅਕਾਲੀ ਦਲ ਵਲੋਂ ਕੀਤੀ ਸਿਕਾਇਤ ਨੂੰ ਊਨਾ ਨੇ ਪਾਰਟੀ ਹਾਈ ਕਮਾਡ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਫੈਸਲਾ ਉਨਾ ਨੇ ਕਰਨਾ ਹੈ। ਉਨਾ ਦੱਸਿਆ ਕਿ ਭਰਤੀ ਅਭਿਆਨ ਸਬੰਧੀ ਪੰਜਾਬ ਨੂੰ 21 ਲੱਖ ਦਾ ਟਾਰਗੇਟ ਮਿਲਿਆ ਹੈ ਜਦ ਕਿ ਉਹ ਇਸ ਤੋ ਵੀ ਜਿਆਦਾ ਭਰਤੀ ਦੇ ਰੁਝਾਨ ਆ ਰਹੇ ਹਨ ਜਦ ਕਿ ਪੱਤਰਕਾਰਾ ਨੇ ਪੁੱਛੇ ਸਵਾਲ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ ਤਾ ਉਨ੍ਹਾਂ ਕਿਹਾ ਕਿ ਭਾਜਪਾ ਦਾ ਭਰਤੀ ਅਭਿਆਨ ਟੌਲ ਫਰੀ ਹੈ ਤੇ ਅਸੀ ਸਾਰੀਆ ਦਾ ਸਵਾਗਤ ਕਰਦੇ ਹਾਂ। ਇਸ ਮੋਕੇ ਸ੍ਰੀ ਕਮਲ ਸ਼ਰਮਾ ਨੇ ਭਾਜਪਾ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਦੇ ਦਫਤਰ ਉਦਘਾਟਨ ਵਿਚ ਸ਼ਾਮਿਲ ਹੋਣ ਲਈ ਆਏ ਸਨ। ਇਸ ਮੋਕੇ ਊਨਾਂ ਦੇ ਨਾਲ ਯਵਾ ਭਾਜਪਾ ਨੇਤਾ ਅਰਵਿੰਦ ਮਿੱਤਲ, ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਹਰਿੰਦਰਦਪਾਲ ਸਿੰਘ ਚੰਦੂਮਾਜਰਾ,ਜਿਲ•ਾ ਭਾਜਪਾ ਪ੍ਰਧਾਨ ਪਰਵੇਜ਼ ਗੋਇਲ,ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਡਾ: ਪਰਮਿੰਦਰ ਸ਼ਰਮਾ,ਨਿਪੁੰਨ ਸੋਨੀ, ਇੰਦਰਜੀਤ ਸਿੰਘ ਅਰੋੜਾ ਆਦਿ ਹਾਜ਼ਰ ਸਨ।



