ਅੰਮ੍ਰਿਤਸਰ, 11 ਦਸੰਬਰ (ਬਲਜੀਤ ਸਿੰਘ)- ‘‘ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ’ਚ ਪਿਛਲੇ ਦੋ ਦਿਨ ਤੋਂ ਇੱਥੇ ਹਨ, ਵਿਰਸਾ ਵਿਹਾਰ ’ਚ ਦੋ ਘੰਟੇ ਬੈਠ ਕੇ ਨਾਟਕ ਦੇਖਣ ਦਾ ਸਮਾਂ ਉਨ੍ਹਾਂ ਦੇ ਕੋਲ ਹੈ, ਪਰ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਅੱਖਾਂ ਗੁਆ ਚੁੱਕੇ ਗਰੀਬ ਪਰਿਵਾਰਾਂ ਨੂੰ ਦੇਖਣ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਦੇ ਲਈ ਹਸਪਤਾਲ ਤੱਕ ਪਹੁੰਚਣ ’ਚ ਬਾਦਲ ਸਾਹਿਬ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਜਾਂ ਫਿਰ ਸਮਾਂ ਨਹੀਂ ਹੈ।’’ ਇਹ ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਐਸ ਸੀ, ਐਸ ਟੀ, ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਦੇ ਹਸਪਤਾਲ ’ਚ ਅੱਖਾਂ ਦੇ ਇਲਾਜ ਦੇ ਲਈ ਭਰਤੀ 37 ਮਰੀਜ਼ਾਂ ਦਾ ਹਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਦੇ ਰੂ-ਬ-ਰੂ ਹੋ ਕੇ ਕਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਵੇਰਕਾ ਨੇ ਕਿਹਾ ਕਿ ਅੱਖਾਂ ਗੁਆ ਚੁੱਕੇ ਹਸਪਤਾਲ ਵਿਚ ਦਾਖਲ ਗਰੀਬ ਪਰਿਵਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇ ਕੇ ਮਦਦ
ਕਰਨੀ ਚਾਹੀਦੀ ਹੈ ਅਤੇ ਹਰ ਮਹੀਨੇ 1000/-ਰੁਪਏ ਗੁਜ਼ਾਰਾ ਭੱਤਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ. ਬਾਦਲ ਕੱਬਡੀ ਦੇ ਮੈਚ ਦੀ ਪ੍ਰੋਮਸ਼ਨ ਦੇ ਲਈ ਬੁਲੀਵੁੱਡ ਦੇ ਕਲਾਕਾਰਾਂ ਦਾ ਇਕ ਠੁਮਕਾ ਵੇਖਣ ਦੇ ਲਈ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ ਪਰ ਇਨ੍ਹਾਂ ਗਰੀਬਾਂ ਦੇ ਲਈ ਨਾ ਹੀ ਉਨ੍ਹਾਂ ਦੇ ਕੋਲ ਕੋਈ ਸਮਾਂ ਹੈ ਅਤੇ ਨਾ ਹੀ ਪੈਸਾ। ਹੈਰਾਨਗੀ ਵਾਲੀ ਗੱਲ ਹੈ ਕਿ ਹਸਪਤਾਲ ਦੀ ਇਕ ਨਰਸ ਨੇ ਡਰਦੇ ਹੋਏ ਡਾ. ਵੇਰਕਾ ਨੂੰ ਕਿਹਾ ਕਿ ਹਸਪਤਾਲ ਵਿਚ ਇਨ੍ਹਾਂ ਮਰੀਜ਼ਾਂ ਦੇ ਲਈ ਲੰਗਰ ਗੁਰਦੁਆਰਾ ਸਾਹਿਬ ਤੋਂ ਆਉਂਦਾ ਜਾਂ ਕੋਈ ਮੌਕੇ ’ਤੇ ਪ੍ਰਬੰਧ ਕੀਤਾ ਜਾਂਦਾ ਹੈ। ਪਰ ਉਨ੍ਹਾਂ ਦੇ ਲਈ ਚਾਹ ਪਾਣੀ ਦਾ ਵੀ ਕੋਈ ਵੀ ਪ੍ਰਬੰਧ ਨਹੀਂ ਹੈ। ਡਾਕਟਰ ਵੇਰਕਾ ਨੇ ਅਫਸੋਸ ਜਤਾਇਆ ਕਿ ਪੰਜਾਬ ਸਰਕਾਰ ਗਰੀਬ ਪੀੜਤ ਲੋਕਾਂ ਦੀ ਮਦਦ ਕਰਨ ਲਈ ਅਸਫਲ ਰਹੀ ਹੈ। ਉਨ੍ਹਾਂ ਨੂੰ ਦੁੱਖ ਹੈ ਕਿ ਜਿਨ੍ਹਾਂ ਲੋਕਾਂ ਨੁੂੰ ਰਾਜ ਸਰਕਾਰ ਦੇ ਤਨ ਮਨ ਅਤੇ ਧਨ ਨਾਲ ਮਦਦ ਕਰਨੀ ਚਾਹੀਦੀ ਹੈ ਉਹ ਚਾਹ ਪੀਣ ਤੋਂ ਵੀ ਤਰਸ ਰਹੇ ਹਨ। ਡਾਕਟਰ ਵੇਰਕਾ ਨੇ ਮਰੀਜ਼ਾਂ ਦੇ ਇਲਾਜ ਅਤੇ ਰੋਜ਼ਮਰਹਾ ਦੀਆਂ ਚੀਜ਼ਾਂ ਦੇ ਲਈ ਡਿਪਟੀ ਕਮਿਸ਼ਨਰ ਦੇ ਰੈ¤ਡ ਕਰਾਸ ਫੰਡ ’ਚੋਂ 5 ਲੱਖ ਰੁਪਏ ਰੁਪਏ ਦੇਣ ਦਾ ਐਲਾਨ ਕੀਤਾ।



