ਨਵੀਂ ਦਿ¤ਲੀ, 11 ਦਸੰਬਰ (ਪੀ. ਟੀ.)- ਕੇਂਦਰ ਸਰਕਾਰ ਨੇ ਖਾਪ ਪੰਚਾਇਤਾਂ ਨੂੰ ਕਾਨੂੰਨ, ਇਨਸਾਫ ਅਤੇ ਸੰਵਿਧਾਨ ਦੇ ਖਿਲਾਫ ਦ¤ਸਿਆ ਹੈ। ਕਾਨੂੰਨ ਤੇ ਜਸਟਿਸ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਲੋਕ ਸਭਾ ‘ਚ ਕਿਹਾ ਕਿ ਓਡੀਸ਼ਾ, ਝਾਰਖੰਡ, ਛਤੀਸਗੜ੍ਹ ਤੇ ਕਈ ਹੋਰ ਰਾਜਾਂ ‘ਚ ਖਾਪ ਪੰਚਾਇਤਾਂ ਜਾਂ ਉਨ੍ਹਾਂ ਵਰਗੀਆਂ ਹੋਰ ਸੰਸਥਾਵਾਂ ਇਨਸਾਫ ਦੇ ਨਿਯਮ ਤੇ ਸੰਵਿਧਾਨ ਦੇ ਵਿਰੁ¤ਧ ਹਨ। ਬੀਜੂ ਜਨਤਾ ਦਲ ਦੇ ਰਵਿੰਦਰ ਕੁਮਾਰ ਜੇਨਾ ਨੇ ਪ¤ਛਮੀ ਬੰਗਾਲ ‘ਚ ਅਜਿਹੀ ਹੀ ਇਕ ਸੰਵਿਧਾਨਕ ਇਕਾਈ ਦੁਆਰਾ ਇਕ ਅਦਿਵਾਸੀ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਦਾ ਫੁਰਮਾਨ ਜਾਰੀ ਕੀਤੇ ਜਾਣ ਦਾ ਜਿਕਰ ਕਰਦੇ ਹੋਏ ਅਤੇ ਖਾਪ ਪੰਚਾਇਤਾਂ ਦੇ ਫੈਸਲਿਆਂ ਦੀ ਕਾਨੂੰਨੀ ਸਹਿਮਤੀ ਦੇ ਸਬੰਧ ‘ਚ ਕਾਨੂੰਨ ਮੰਤਰੀ ਨੂੰ ਸਵਾਲ ਕੀਤਾ ਸੀ। ਜੇਨਾ ਨੇ ਇਸੇ ਮਾਮਲੇ ਦੀ ਪਿ¤ਠ ਭੂਮੀ ‘ਚ ਕਿਹਾ ਕਿ ਰਾਜਾਂ ‘ਚ ਅਸੰਵਿਧਾਨਿਕ ਇਕਾਈਆਂ ਕਾਨੂੰਨ ਨੂੰ ਆਪਣੇ ਹ¤ਥਾਂ ‘ਚ ਲੈ ਰਹੀਆਂ ਹਨ, ਫਿਰ ਚਾਹੇ ਉਹ ਖਾਪ ਪੰਚਾਇਤਾਂ ਹੀ ਹੋਣ। ਇਸ ‘ਤੇ ਗੌੜਾ ਨੇ ਕਿਹਾ ਕਿ ਕੁਝ ਰੂੜ੍ਹੀਗਤ ਕਾਨੂੰਨ ਹਨ ਅਤੇ ਓਡੀਸ਼ਾ, ਝਾਰਖੰਡ, ਛਤੀਸਗੜ੍ਹ ਤੇ ਕਈ ਹੋਰ ਰਾਜਾਂ ‘ਚ ਰੂੜ੍ਹੀਗਤ ਕਾਨੂੰਨ ਜਾਰੀ ਹਨ।
ਖਾਪ ਪੰਚਾਇਤਾਂ ਕਾਨੂੰਨ ਤੇ ਸੰਵਿਧਾਨ ਦੇ ਖਿਲਾਫ : ਕੇਂਦਰ ਸਰਕਾਰ



