Skip to content
Independent perspectives. Global stories.
BREAKING

ਬਠਿੰਡਾ ’ਚ ਆਧੁਨਿਕ ਸਹੂਲਤਾਂ ਨਾਲ ਲੈਸ ‘ਦਾਦੀ ਪੋਤੀ ਪਾਰਕ’ ਬਣੇਗਾ ਖਿੱਚ ਦਾ ਕੇਂਦਰ

Share this story

ਬਠਿੰਡਾ, 11 ਦਸੰਬਰ (ਬਸੰਤ ਸਿੰਘ ਅਗਰੋਈਆ)- ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ਬਠਿੰਡਾ ਦੇ ਅਰਬਨ ਅਸਟੇਟ ਫੇਜ਼-3 ਵਿਖੇ ਲਗਭਗ 2.5 ਏਕੜ ਏਰੀਏ ਵਿਚ ਬਣੇ ਦਾਦੀ ਪੋਤੀ ਪਾਰਕ ਨੂੰ ਨਵੀਂ ਆਧੁਨਿਕ ਦਿੱਖ ਮਿਲ ਗਈ ਹੈ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਬਾਦਲ ਵਲੋਂ ਇਸ ਪਾਰਕ ਦਾ ਉਦਘਾਟਨ 12 ਦਸੰਬਰ ਨੂੰ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਬੱਚਿਆਂ ਲਈ ਵੱਖ-ਵੱਖ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਪਾਰਕ ’ਤੇ ਲੱਖਾਂ ਰੁਪਏ ਖਰਚ ਆਏ ਹਨ ਅਤੇ ਇਸਨੂੰ ਬਠਿੰਡਾ ਡਿਵੈਲਪਮੈਂਟ ਅਥਾਰਟੀ ਵਲੋਂ ਨੇਪਰੇ ਚਾੜ੍ਹਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ 12 ਦਸੰਬਰ ਨੂੰ ਦਾਦੀ ਪੋਤੀ ਪਾਰਕ ਦੇ ਉਦਘਾਟਨ ਉਪਰੰਤ ਕੇਂਦਰੀ ਮੰਤਰੀ ਵਲੋਂ ਨੰਨ੍ਹੀ ਛਾਂ ਮੁਹਿੰਮ ਤਹਿਤ ਸਿਖਿਆਰਥਣਾਂ ਨੂੰ ਵੱਡੀ ਪੱਧਰ ’ਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।  ਡਾ. ਗਰਗ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀ ਮੰਗ ’ਤੇ ਉਕਤ ਪਾਰਕ ਵਿਚ ਇਕ ਨਵੀਂ ਲਾਇਬਰੇਰੀ ਬਣਾਈ ਗਈ ਹੈ, ਜਿਸ ਵਿਚ ਬਜ਼ੁਰਗਾਂ ਲਈ ਪੜ੍ਹਨ ਸਮੱਗਰੀ ਤੋਂ ਇਲਾਵਾ ਬੱਚਿਆਂ ਲਈ ਰੀਡਿੰਗ ਕੌਰਨਰ ਵੀ ਬਣਾਇਆ ਗਿਆ ਹੈ ਅਤੇ ਕੌਰਨਰ ਵਿਚ ਬੱਚਿਆਂ ਲਈ ਖਿਡੌਣੇ ਵੀ ਹੋਣਗੇ। ਉਨ੍ਹਾਂ ਦੱਸਿਆ ਕਿ

ਪਾਰਕ ਵਿਚ ਨਵੇਂ ਝੂਲੇ ਵੀ ਲਗਾਏ ਗਏ ਹਨ, ਜੋ ਬੱਚਿਆਂ ਦਾ ਮੁਫ਼ਤ ਵਿਚ ਮਨੋਰੰਜਨ ਕਰਨਗੇ ਅਤੇ ਦਾਦੀ ਪੋਤੀ ਪਾਰਕ ਵਿਚ ਮਿਊਜ਼ਿਕ ਸਿਸਟਮ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਆਧੁਨਿਕ ਸਹੂਲਤਾਂ ਨਾਲ ਲੈਸ ਅਪਗਰੇਡ ਕੀਤੇ ਗਏ ਇਸ ਪਾਰਕ ਵਿਚ ਆਉਣ ਵਾਲੇ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਦੁੱਧ, ਪਨੀਰ ਅਤੇ ਆਈਸ ਕਰੀਮ ਮੁਹੱਈਆ ਕਰਵਾਉਣ ਲਈ ਇਕ ਬੂਥ ਸਰਕਾਰੀ ਸੰਸਥਾ ਵੇਰਕਾ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਰਕ ਦੇ ਫੁੱਟਪਾਥਾਂ ਨੂੰ 6 ਫੁੱਟ ਤੋਂ ਵਧਾ ਕੇ 10 ਫੁੱਟ ਚੌੜਾ ਕੀਤਾ ਗਿਆ ਹੈ, ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।’

WRITTEN BY