Skip to content
Independent perspectives. Global stories.
BREAKING

ਆਟਾ ਦਾਲ ਕਾਰਡਾਂ ਦੇ ਮੁੱਦੇ ’ਤੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਅਤੇ ਫੂਡ ਸਪਲਾਈ ਮੰਤਰੀ ਦਾ ਘੇਰਾਓ ਕੀਤਾ ਜਾਵੇਗਾ : ਪੂਨਮ ਕਾਂਗੜਾ

Share this story

ਸੰਗਰੂਰ 11 ਦਸੰਬਰ (ਹਰਜੀਤ ਸਿੰਘ ਹਸਨਪੁਰੀ)  ਪੰਜਾਬ ਭਰ ਵਿੱਚ ਸਸਤਾ ਰਾਸ਼ਨ ਲਈ ਬਣੇ ਨੀਲੇ ਰਾਸ਼ਨ ਕਾਰਡਾਂ ਦੀ ਮੁੜ ਜਾਂਚ ਦੇ ਰੋਸ ਵਜੋਂ ਪੰਜਾਬ ਯੁੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਂਠ ਯੂਥ ਕਾਂਗਰਸੀਆਂ ਨੇ ਬਾਦਲ ਸਰਕਾਰ ਨੂੰ ਰੱਜ ਕੇ ਕੋਸਦਿਆਂ ਆਪਣੀ ਭੜ੍ਹਾਸ ਕੱਢੀ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਾਂਗੜਾ ਨੇ ਕਿਹਾ ਕਿ ਅਕਾਲੀ ਭਾਜਪਾ ਨੀਲੇ ਕਾਰਡਾਂ ਦੀ ਮੁੜ ਜਾਂਚ ਦੀ ਆੜ੍ਹ ਵਿਚ ਆਪਣੇ ਚਹੇਤੇ,ਰੱਜੇ ਪੁੱਜੇ ਲੋਕਾਂ ਦੇ ਨਵੇਂ ਨੀਲੇ ਕਾਰਡ ਬਣਾਉਣ ਜਾ ਰਹੀ ਹੈ। ਲੋਕਾਂ ਦੇ ਹੀ ਨਵੇਂ ਕਾਰਡ ਬਣਾਉਣ ਬਾਰੇ ਪ੍ਰਸ਼ਾਸ਼ਨਿਕ  ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਜਦਕਿ ਇਸ ਵਿੱਚ ਵੀ ਯੋਗ ਤੇ ਗਰੀਬ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ  ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਨੀਲੇ ਕਾਰਡਾਂ ਦੀ ਜਾਂਚ ਕਰ ਰਹੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਿਰਫ ਜੱਥੇਦਾਰਾਂ ਦੀ ਸ਼ਿਫਾਰਿਸ਼ ’ਤੇ ਅਕਾਲੀ ਭਾਜਪਾਈਆਂ ਨਾਲ ਸੰਬੰਧਤ  ਲੋਕਾਂ ਦੇ ਹੀ ਨਾਮ ਦਰਜ ਕੀਤੇ ਜਾ ਰਹੇ ਹਨ ਜਦਕਿ ਆਮ ਲੋਕਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਬੀਬੀ ਕਾਂਗੜਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਟਾ ਦਾਲ ਸਕੀਮ ’ਤੇ ਰੋਕ ਲਗਾ ਕੇ ਗਰੀਬਾਂ ਦੇ ਢਿੱਡ ਵਿੱਚ ਲੱਤ ਮਾਰੀ ਹੈ। ਉਨ੍ਹਾਂ 

ਆਟਾ ਦਾਲ ਸਕੀਮ ’ਤੇ ਰੋਕ ਲਗਾਉਣ ਦੇ ਰੋਸ ਵਜੋਂ ਜ਼ਿਲ੍ਹੇ ਵਿੱਚ ਮੁੱਖ ਮੰਤਰੀ। ਡਿਪਟੀ ਮੁੱਖ ਮੰਤਰੀ ਅਤੇ ਫੂਡ ਸਪਲਾਈ  ਮੰਤਰੀ ਦੇ ਆਉਣ ’ਤੇ ਘਿਰਾੳ ਕੀਤਾ ਜਾਵੇਗਾ। ਇਸ ਮੌਕੇ ਸਪੋਰਟਸ ਐਂਡ ਕਲਚਰਲ ਸੈ¤ਲ ਦੇ ਸੂਬਾ ਸੀਨੀਅਰ ਵਾਈਸ ਚੇਅਰਮੈਨ ਦਰਸ਼ਨ ਸਿੰਘ ਕਾਂਗੜਾ ,ਸੂਬਾ ਸਕੱਤਰ ਲਖਮੀਰ ਸਿੰਘ ਸ਼ੇਖੋਂ, ਸ਼ਕਤੀਜੀਤ ਸਿੰਘ ,ਰਮੇਸ਼ ਕੁਮਾਰ ਨੀਸ਼ੂ, ਰਾਜਵੀਰ ਸਿੰਘ ਲਿੱਦੜਾਂ, ਮਨੀ ਧੂਰੀ ,ਸੁਖਬੀਰ ਸਿੰਘ ਕਸਬਾ, ਸੰਜੀਵ ਗੋਇਲ (ਹੈਪੀ) ਆਦਿ ਹਾਜ਼ਰ ਸਨ।

WRITTEN BY