ਸ੍ਰੀਨਗਰ, 11 ਦਸੰਬਰ (ਪੀ. ਟੀ.)- ਇਥੋਂ ਦੇ ਨੌਸ਼ਹਿਰਾ ਖੇਤਰ ‘ਚ ਇਕ ਕਾਲਜ ਦੇ ਬਾਹਰ ਇਕ ਕਾਨੂੰਨ ਦੀ ਵਿਦਿਆਰਥਣ ’ਤੇ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਤੇਜ਼ਾਬ ਸੁ¤ਟ ਦਿ¤ਤਾ, ਜਿਸ ਕਾਰਨ ਵਿਦਿਆਰਥਣ ਗੰਭੀਰ ਜ਼ਖਮੀ ਹੋ ਗਈ। ਪੁਲਿਸ ਅਧਿਕਾਰੀ ਨੇ ਦ¤ਸਿਆ ਕਿ ਨਿ¤ਜੀ ਲਾਅ ਕਾਲਜ ਦੀ 21 ਸਾਲਾ ਵਿਦਿਆਰਥਣ ’ਤੇ ਚ¤ਲਦੀ ਕਾਰ ’ਚੋਂ ਉਸ ਵਿਚ ਸਵਾਰ ਕੁਝ ਨੌਜਵਾਨਾਂ ਨੇ ਤੇਜ਼ਾਬ ਨਾਲ ਹਮਲਾ ਕਰ ਦਿ¤ਤਾ। ਲੜਕੀ ਨੂੰ ਨੇੜੇ ਦੇ ਐਸ. ਕੇ. ਆਈ. ਐਮ. ਐਸ. ਹਸਪਤਾਲ ਵਿਖੇ ਲਿਜਾਇਆ ਗਿਆ।ਪੁਲਿਸ ਅਧਿਕਾਰੀ ਨੇ ਦ¤ਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕਰ ਦਿ¤ਤੀ। ਸ੍ਰੀਨਗਰ ’ਚ ਦੋ ਸਾਲਾਂ ’ਚ ਇਹ ਦੂਜਾ ਤੇਜ਼ਾਬੀ ਹਮਲਾ ਹੈ।ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰ ਲਗਾਤਾਰ ਉਸ ਵੱਲ ਨਿਗਰਾਨੀ ਰੱਖ ਰਹੇ ਹਨ। ਨੌਸ਼ਹਿਰਾ ਖੇਤਰ ’ਚ ਇਸ ਘਟਨਾ ਦੇ ਵਾਪਰਣ ਨਾਲ ਔਰਤਾਂ ਵਿੱਚ ਅਸੁਰੱਖਿਆ ਦੇ ਮਾਹੌਲ ਵਿੱਚ ਵਾਧਾ ਹੋਇਆ ਹੈ।



