Skip to content
Independent perspectives. Global stories.
BREAKING

ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਦੀ ਲੋੜ : ਨਾਇਡੂ

Share this story

ਆਰ ਐਸ ਐਸ ਦਾ ਪਿਛੋਕੜ ਹੋਣ ’ਤੇ ਮਾਣ ਹੈ
Page-1_10 ਨਵੀਂ ਦਿੱਲੀ, 11 ਦਸੰਬਰ (ਪੀ. ਟੀ. ਲਾਇਵ)- ਧਰਮ ਤਬਦੀਲੀ ਦੇ ਮਾਮਲੇ ’ਤੇ ਸੰਸਦ ਵਿੱਚ ਜਾਰੀ ਬਹਿਸ ਦੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੇਂਦਰ ਦੇ ਨਾਲ-ਨਾਲ ਸਾਰੇ ਰਾਜਾਂ ਵਿੱਚ ਵੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਰਾਸ਼ਟਰੀ ਸਵੈਂਸੇਵਕ ਸੰਘ (ਆਰ ਐਸ ਐਸ) ਅਤੇ ਉਸ ਨਾਲ ਕਥਿਤ ਤੌਰ ’ਤੇ ਜੁੜੇ ਸੰਗਠਨਾਂ ਦੀ ਭਾਜਪਾ ਦੇ ਨਾਲ ਕਥਿਤ ਨਜ਼ਦੀਕੀ ਨੂੰ ਲੈ ਕੇ ਲਗਾਤਾਰ ਹੰਗਾਮਾ ਕਰ ਰਹੇ ਵਿਰੋਧੀ ਮੈਂਬਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸ੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਆਰ ਐਸ ਐਸ ਨਾਲ ਆਪਣੇ ਪਿਛੋਕੜ ਉ¤ਤੇ ਮਾਣ ਹੈ। ਉਨ੍ਹਾਂ ਦੇ ਇਸ ਬਿਆਨ ਉਪਰ ਵੀ ਸੰਸਦ ਵਿੱਚ ਖੂਬ ਹੰਗਾਮਾ ਹੋਇਆ।ਸ੍ਰੀ ਨਾਇਡੂ ਨੇ ਕਿਹਾ, ‘‘ਸਵਾਮੀ ਵਿਵੇਕਾਨੰਦ ਨੇ ਅਮਰੀਕਾ ਵਿੱਚ ਕਿਹਾ ਸੀ ਕਿ ਜੇਕਰ ਕੋਈ ਇਹ ਕਹਿੰਦਾ ਹੈ ਕਿ ਮੈਂ ਇਥੇ ਧਰਮ ਤਬਦੀਲੀ ਕਰਨ ਆਇਆ ਹਾਂ ਤਾਂ ਇਹ ਮੇਰੀ ਬੇਇਜ਼ਤੀ ਹੈ।’’ਸ੍ਰੀ ਨਾਇਡੂ ਨੇ ਕਿਹਾ ਕਿ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕਿਹਾ ਸੀ

ਕਿ ਭਾਰਤ ਵਿੱਚ ਅਮਰੀਕੀ ਇਸਾਈ ਮਿਸ਼ਨਰੀਆਂ ਦਾ ਹੋਣਾ ਬ੍ਰਿਟਿਸ਼ ਰਾਜਸ਼ਾਹੀ ਦੇ ਰਾਜ ਦੇ ਸਮਾਨ ਹੈ। ਉਹ ਉਨ੍ਹਾਂ ਦੇ ਇੱਥੇ ਧਰਮ ਤਬਦੀਲੀ ਦੇ ਸਬੰਧ ਵਿੱਚ ਬੋਲ ਰਹੇ ਸਨ। ਸਰਦਾਰ ਪਟੇਲ ਨੇ ਕਿਹਾ ਸੀ ਕਿ ਇਹ ਤਥ ਹੈ ਕਿ ਦੇਸ਼ ਵਿੱਚ ਧਰਮ ਤਬਦੀਲੀ ਕਰਵਾਈ ਜਾ ਰਹੀ ਹੈ। ਬੱਚਿਆਂ ਦਾ ਵੀ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਕੁਝ ਲੋਕਾਂ ਨੂੰ ਹਿੰਦੂ ਦੇ ਨਾਂਅ ਉ¤ਤੇ ਇਤਰਾਜ਼ ਹੈ। ਹਿੰਦੂ ਆਰ ਐਸ ਐਸ ਦਾ ਨਾਂਅ ਨਹੀਂ ਹੈ। ਹਿੰਦੂ ਸ਼ਬਦ ਭਾਜਪਾ ਦਾ ਜਾਂ ਆਰ ਐਸ ਐਸ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰ ਰਾਜ ਅਤੇ ਕੇਂਦਰ ਵਿੱਚ ਧਰਮ ਤਬਦੀਲੀ ਦੇ ਵਿਰੋਧ ਵਿੱਚ ਕਾਨੂੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵਿਕਾਸ ਦੇ ਲਈ ਕੰਮ ਕਰ ਰਹੀ ਹੈ। ਅਤੇ ਹੋਰ ਕਿਸੇ ਪ੍ਰਕਾਰ ਦਾ ਕੋਈ ਏਜੰਡਾ ਨਹੀਂ ਹੈ।ਯੂਪੀ ਵਿੱਚ ਧਰਮ ਤਬਦੀਲੀ ਦੀ ਗੱਲ ਉ¤ਤੇ ਸ੍ਰੀ ਨਾਇਡੂ ਨੇ ਕਿਹਾ ਕਿ ਇਸ ਸਬੰਧ ਵਿੱਚ ਯੂਪੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਕੁਝ ਗਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਗਲਤ ਹੈ।

WRITTEN BY