ਬੰਗਲੌਰ, 7 ਦਸੰਬਰ (ਪੀ. ਟੀ.)- ਭਾਰਤੀ ਸੰਚਾਰ ਉਪਗ੍ਰਹਿ ਜੀ ਸੈਟ -16 ਸਹੀ ਹਾਲਤ ‘ਚ ਸਫਲਤਾ ਨਾਲ ਲਾਂਚ ਹੋ ਚੁ¤ਕਾ ਹੈ। ਇਸ ਨੂੰ ਅ¤ਜ ਤੜਕੇ ਫ੍ਰੈਂਚ ਗੁਆਨਾ ਦੇ ਕੌਰੋ ਤੋਂ ਏਰੀਆਨਾ ਸਪੇਸ ਲਾਂਚਰ ਰਾਹੀਂ ਛ¤ਡਿਆ ਗਿਆ। ਲਗਾਤਾਰ ਦੋ ਵਾਰ ਅਸਫਲਤਾਵਾਂ ਤੋਂ ਬਾਅਦ ਤੀਸਰੀ ਵਾਰ ਦੀ ਕੋਸ਼ਿਸ਼ ‘ਚ ਇਸ ਨੂੰ ਸਫਲਤਾ ਨਾਲ ਛ¤ਡਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਇਸ ਸਫਲਤਾ ਲਈ ਵਧਾਈ ਦਿ¤ਤੀ ਹੈ। ਇਸ ਨੂੰ ਅ¤ਜ ਤੜਕੇ 2 ਵਜੇ ਕੇ 10 ਮਿੰਟ ’ਤੇ ਲਾਂਚ ਕੀਤਾ ਗਿਆ। ਗੌਰਤਲਬ ਹੈ ਕਿ ਟ੍ਰਾਂਸਪੋਂਡਰਾਂ ਦੀ ਸਮਰ¤ਥਾ ’ਚ ਕਮੀ ਕਾਰਨ ਇਸਰੋ ਨੇ ਵਿਦੇਸ਼ੀ ਉਪਗ੍ਰਹਿਆਂ ਤੋਂ 95 ਟ੍ਰਾਂਸਪੋਂਡਰਾਂ ਨੂੰ ਲੀਜ ’ਤੇ ਲਿਆ ਹੋਇਆ ਹੈ। ਜੀ.ਸੈਟ-16 ਦਾ ਵਜ਼ਨ 3,181.6 ਕਿਲੋਗ੍ਰਾਮ ਹੈ ਅਤੇ ਇਸ ‘ਤੇ ਕੁਲ 48 ਸੰਚਾਰ ਟ੍ਰਾਂਸਪੋਂਡਰ ਲ¤ਗੇ ਹਨ। ਇਸ ਉਪਗ੍ਰਹਿ ਨੂੰ ਜਮਾਤ ‘ਚ ਸਥਾਪਿਤ ਕੀਤੇ ਜਾਣ ਨਾਲ ਸਰਕਾਰੀ ਤੇ ਨਿ¤ਜ਼ੀ ਟੈਲੀਵਿਜ਼ਨ ਚੈਨਲਾਂ, ਰੇਡੀਓ ਸੇਵਾਵਾਂ, ਇੰਟਰਨੈਟ ਤੇ ਟੈਲੀਫੋਨ ਆਪਰੇਸ਼ਨ ‘ਚ ਸੁਧਾਰ ਹੋਵੇਗਾ।



