ਵਾਸ਼ਿੰਗਟਨ, 7 ਦਸੰਬਰ (ਪੀ. ਟੀ.)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਗਲੇ ‘ਚ ਇਨਫੈਕਸ਼ਨ ਕਾਰਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਵਾਈਟ ਹਾਊਸ ਤੋਂ ਜਾਰੀ ਬਿਆਨ ਦੇ ਮੁਤਾਬਿਕ ਓਬਾਮਾ ਨੂੰ ਗਲੇ ਦਾ ਦਰਦ ਹੋਣ ‘ਤੇ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਦੇ ਡਾਕਟਰ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ‘ਚ ਜਰੂਰੀ ਜਾਂਚ ਕਰਵਾਉਣ ਦੀ ਸਲਾਹ ਦਿ¤ਤੀ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਡਾਕਟਰ ਦੇ ਹਵਾਲੇ ਤੋਂ ਦ¤ਸਿਆ ਕਿ ਜਾਂਚ ਦੀ ਸਲਾਹ ਓਬਾਮਾ ਦੀ ਸਹੂਲਤ ਅਤੇ ਆਰਾਮ ਦੇ ਉਦੇਸ਼ ਨਾਲ ਦਿ¤ਤੀ ਗਈ ਹੈ ਅਤੇ ਇਹ ਕੋਈ ਵ¤ਡਾ ਮੁ¤ਦਾ ਨਹੀਂ ਹੈ।


