Skip to content
Independent perspectives. Global stories.
BREAKING

ਮੋਦੀ ਦੇ ਦੌਰੇ ਤੋਂ ਪਹਿਲਾਂ ਕਸ਼ਮੀਰ ’ਚ ਫ਼ੌਜੀ ਕੈਂਪ ’ਤੇ ਫਿਦਾਈਨ ਹਮਲਾ – 11 ਜਵਾਨ ਸ਼ਹੀਦ

Share this story

ਮ੍ਰਿਤਕਾਂ ’ਚ ਲੈਫਟੀਨੈਟ ਕਰਨਲ, 8 ਸੈਨਿਕ, ਤਿੰਨ ਪੁਲਿਸ ਜਵਾਨ ਅਤੇ 6 ਅੱਤਵਾਦੀ ਸ਼ਾਮਿਲ

Page-1_10 ਸ੍ਰੀਨਗਰ, 5 ਦਸੰਬਰ ਪੀ. ਟੀ. ਲਾਇਵ)- ਅੱਜ ਤੜਕੇ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜਿਲ੍ਹੇ ਦੇ ਉੜੀ ਇਲਾਕੇ ਵਿਚ ਫ਼ੌਜ ਦੇ ਇਕ ਕੈਂਪ ‘ਤੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਵਿਚ ਇਕ ਲੈਫਟੀਨੈਟ ਕਰਨਲ ਸਮੇਤ 8 ਸੈਨਿਕ ਅਤੇ ਤਿੰਨ ਪੁਲਿਸ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਮੁਕਾਬਲੇ ਵਿਚ ਲਸ਼ਕਰੇ ਤਾਇਬਾ ਦਾ ਚੋਟੀ ਦਾ ਕਮਾਂਡਰ ਮਾਰਿਆ ਗਿਆ। ਬਾਰਾਮੁਲਾ ਜਿਲ੍ਹੇ ਦੇ ਉੜੀ ਅਤੇ 6 ਹੋਰ ਹਲਕਿਆਂ ਵਿਚ ਤੀਸਰੇ ਪੜਾਅ ਦੀਆਂ ਚੋਣਾਂ ਤੋਂ ਸਿਰਫ ਚਾਰ ਦਿਨ ਪਹਿਲਾਂ ਹੋਏ ਇਸ ਹਮਲੇ ਵਿਚ 6 ਅੱਤਵਾਦੀ ਵੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਉੜੀ ਤਹਿਸੀਲ ‘ਚ ਮੋਹਰਾ ਵਿਖੇ ਫ਼ੌਜੀ ਕੈਂਪ ‘ਤੇ ਤੜਕੇ 3.10 ਵਜੇ ਹਮਲਾ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ। ਉੜੀ ਜਿਹੜਾ ਸ੍ਰੀਨਗਰ ਤੋਂ 100 ਕਿਲੋਮੀਟਰ ਦੂਰ ਕੰਟਰੋਲ ਰੇਖਾ ਨੇੜੇ ਪੈਂਦਾ ਹੈ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕਰਨਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਲੈਫਟੀਨੈਟ ਕਰਨਲ

ਸਮੇਤ ਸੈਨਾ ਦੇ 8 ਜਵਾਨ, ਤਿੰਨ ਪੁਲਿਸ ਮੁਲਾਜ਼ਮ ਅਤੇ 6 ਅੱਤਵਾਦੀ ਸ਼ਾਮਿਲ ਹਨ ਪਰ ਫ਼ੌਜ ਨੇ ਲੈਫਟੀਨੈਟ ਕਰਨਲ ਸਮੇਤ ਚਾਰ ਸੈਨਿਕਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਚਾਰ ਜਵਾਨਾਂ ਦੀਆਂ ਲਾਸ਼ਾਂ ਸੜ ਗਈਆਂ ਅਤੇ ਤਿੰਨ ਹੋਰਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਦਿੱਲੀ ਵਿਚ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਇਹ ਸੰਭਵ ਹੈ ਕਿ ਇਹ ਹਮਲਾ ਚੋਣਾਂ ਕਾਰਨ ਕੀਤਾ ਗਿਆ ਹੈ। ਅਸੀਂ ਘਿਰੇ ਹੋਏ ਬਾਕੀ ਅੱਤਵਾਦੀਆਂ ਦਾ ਖਾਤਮਾ ਕਰ ਦੇਵਾਂਗੇ। ਪੁਲਿਸ ਨੇ ਦੱਸਿਆ ਕਿ ਹਾਲ ਹੀ ਵਿਚ ਮਕਬੂਜ਼ਾ ਕਸ਼ਮੀਰ ਤੋਂ 6 ਅੱਤਵਾਦੀਆਂ ਨੇ ਵਾਦੀ ਵਿਚ ਘੁਸਪੈਠ ਕੀਤੀ ਸੀ। ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਹਮਲਾ ਸ਼ਾਂਤੀ ਅਤੇ ਆਮ ਵਰਗੇ ਹਾਲਾਤ ਨੂੰ ਖਰਾਬ ਕਰਨ ਦਾ ਨਿਰਾਸ਼ਾ ਭਰਿਆ ਯਤਨ ਹੈ। ਉਨ੍ਹਾਂ ਟਵਿੱਟਰ ‘ਤੇ ਪਾਇਆ ਕਿ ਇਕ ਵਾਰ ਫਿਰ ਸ਼ਾਂਤੀ ਅਤੇ ਆਮ ਵਰਗੇ ਹਾਲਾਤ ਵਿਚ ਵਿਘਨ ਪਾਉਣ ਬਾਰੇ ਅੱਤਵਾਦੀਆਂ ਦੀ ਨਿਰਾਸ਼ਾ ਝਲਕਦੀ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਪੁਲਿਸ ਅਤੇ ਫ਼ੌਜ ਹਮਲੇ ਦਾ ਜਵਾਬ ਦੇ ਰਹੇ ਹਨ। ਇਕ ਹੋਰ ਹਮਲੇ ਵਿਚ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੌਪੀਆਂ ਕਸਬੇ ਵਿਚ ਪੁਲਿਸ ਦੀ ਗਸ਼ਤੀ ਪਾਰਟੀ ‘ਤੇ ਹੱਥ ਗੋਲਾ ਸੁੱਟਿਆ ਪਰ ਇਸ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। 2 ਦਸੰਬਰ ਨੂੰ ਫ਼ੌਜ ਨੇ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਇਲਾਕੇ ਵਿਚ 6 ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦਾ ਯਤਨ ਨਾਕਾਮ ਕਰ ਦਿੱਤਾ ਸੀ। ਇਸ ਕਾਰਵਾਈ ਵਿਚ ਇਕ ਸੈਨਿਕ ਵੀ ਸ਼ਹੀਦ ਹੋ ਗਿਆ ਸੀ। ਘੁਸਪੈਠ ਉਸ ਸਮੇਂ ਨਾਕਾਮ ਕੀਤੀ ਗਈ ਜਦੋਂ ਕੁਪਵਾੜਾ ਜਿਲ੍ਹੇ ਦੇ ਲੋਕ ਆਪਣੇ ਪ੍ਰਤੀਨਿਧਾਂ ਨੂੰ ਚੁਨਣ ਲਈ ਵੋਟਾਂ ਪਾ ਰਹੇ ਸਨ।
ਲਸ਼ਕਰ ਕਮਾਂਡਰ ਮਾਰਿਆ ਗਿਆਂ
ਸ੍ਰੀਨਗਰ-ਅੱਜ ਸ਼ਹਿਰ ਦੇ ਬਾਹਰਵਾਰ ਲਸ਼ਕਰੇ ਤਾਇਬਾ ਦਾ ਚੋਟੀ ਦਾ ਕਮਾਂਡਰ ਕਾਰੀ ਇਸਰਾਰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ। ਪੁਲਿਸ ਨੇ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਸੌਰਾ ਇਲਾਕੇ ਵਿਚ ਅਹਿਮਦਨਗਰ ਨਾਕੇ ‘ਤੇ ਕਾਰ ਵਿਚ ਆ ਰਹੇ ਘੱਟੋ ਘੱਟ ਦੋ ਅੱਤਵਾਦੀਆਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਾਰ ਦਾ ਪਿੱਛਾ ਕਰਕੇ ਅੱਤਵਾਦੀਆਂ ਨੂੰ ਗੋਲੀਬਾਰੀ ਵਿਚ ਉਲਝਾ ਲਿਆ। ਇਸ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ ਜਿਸ ਦੀ ਪਛਾਣ ਕਾਰੀ ਇਸਰਾਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ਚੋਂ ਇਕ ਏ. ਕੇ. 47 ਰਾਈਫਲ ਬਰਾਮਦ ਕੀਤੀ ਗਈ ਹੈ। ਇਲਾਕੇ ਨੂੰ ਘੇਰਾ ਪਾ ਕੇ ਪੁਲਿਸ ਨੇ ਦੂਸਰੇ ਅੱਤਵਾਦੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਉਸੇ ਇਲਾਕੇ ਵਿਚ ਕਿਸੇ ਘਰ ਵਿਚ ਪਨਾਹ ਲਈ ਹੋਈ ਹੈ।

WRITTEN BY