ਚੰਡੀਗੜ੍ਹ 5 ਦਸੰਬਰ (ਨਾਗਪਾਲ)- ਕੌਮੀ ਅਤੇ ਕੌਮਾਂਤਰੀ ਬਾਜਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਹੈਫੇਡ ਵੱਲੋਂ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਤਰਾਵੜੀ ਵਿਚ ਚਾਵਲ ਮਿਲ ਨੂੰ ਆਧੁਨੀਕ ਬਣਾਇਆ ਗਿਆ ਹੈ। ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਵਿਕਰਮ ਸਿੰਘ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੈਫੇਡ ਰਾਜ ਦੇ ਕਿਸਾਨਾਂ ਨੂੰ ਗੁਣਵਤਾਪੂਰਕ ਖੇਤੀਬਾੜੀ ਅਨਾਜਾਂ ਦੀ ਸਪਲਾਈ ਅਤੇ ਮਾਰਕੀਟਿੰਗ ਲਈ ਪ੍ਰਭਾਵੀ ਸਹਿਯੋਗ ਅਤੇ ਵੈਟ ਸੇਵਾਵਾਂ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ । ਇਸ ਤੋਂ ਇਲਾਵਾ, ਆਪਣੇ ਘਰੇਲੂ ਅਤੇ ਵਿਦੇਸ਼ ਖਪਤਕਾਰਾਂ ਨੂੰ ਉਚ ਗੁਣਵੱਤਾ ਦੇ ਸ਼ੁੱਧ ਖਪਤਕਾਰ ਉਤਪਾਦ ਮੁਹੱਇਆ ਕਰਵਾਉਣ ਲਈ ਵੀ ਵਚਨਬੱਧ ਹੈ । ਹੈਫੇਡ ਨਾਲ ਹੀ ਆਪਣੇ ਸਾਰੇ ਖਪਤਕਾਰਾਂ ਨੂੰ ਉਨ੍ਹਾਂ ਦੀ ਲੋੜ੍ਹਾਂ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਹੈ । ਲਗਾਤਾਰ ਸੁਧਾਰਾਂ ਅਤੇ ਕਾਰਜਕੁਸ਼ਲਤਾ ਨੂੰ ਉਤਸਾਹਿਤ ਕਰਨ ਨਾਲ ਹੈਫੇਡ ਨੇ ਖੇਤੀਬਾੜੀ ਸੰਚਾਲਨਾਂ ਵਿਚ ਉਚ ਥਾਂ
ਪ੍ਰਾਪਤ ਕੀਤਾ ਹੈ । ਹੈਫੇਡ ਵੱਲੋਂ ਕਿਸਾਨਾਂ ਤੇ ਹੋਰ ਖਪਤਕਾਰਾਂ ਲਈ ਵੀ ਅਨੇਕ ਯੋਜਨਾਵਾਂ ਚਲਾਈ ਜਾ ਰਹੀਆਂ ਹਨ। ਸ੍ਰੀ ਯਾਦਵ ਨੇ ਦਸਿਆ ਕਿ ਖਪਤਕਾਰਾਂ ਨੂੰ ਸ਼ੁੱਧ ਆਟਾ ਪ੍ਰਦਾਨ ਕਰਨ ਲਈ ਤਰਾਵੜੀ ਵਿਚ ਹੀ 2 ਕਰੋੜ ਰੁਪਏ ਦੀ ਲਾਗਤ ਨਾਲ ਇਕ ਆਟਾ ਮਿਲ ਸਥਾਪਿਤ ਕੀਤੀ ਗਈ ਹੈ । ਕਿਸਾਨਾਂ ਦੀ ਸਹੂਲਤ ਲਈ ਰਿਵਾੜੀ ਅਤੇ ਨਾਰਨੌਲ ਸਥਿਤ ਸਰੋਂ ਤੇਲ ਮਿਲਾਂ ਵਿਚ ਕਿਸਾਨਾਂ ਨੂੰ ਸਰੋਂ ਦੀ ਵਿਕਰੀ ਲਈ ਇਲੈਕਟ੍ਰੋਨਿਕਸ ਕਾਮੋਡਿਟੀ ਐਕਸਚੈਂਜ ਸਹੂਲਤ ਪ੍ਰਯੋਗ ਦੇ ਤੌਰ ’ਤੇ ਉਪਲੱਬਧ ਕਰਵਾਈ ਗਈ ਹੈ । ਇਹ ਇਕ ਖਰੀਦ-ਵੇਚ ਪਾਰਦਰਸ਼ੀ ਪ੍ਰਣਾਲੀ ਹੈ । ਇਸ ਦੇ ਤਹਿਤ ਪੂਰੇ ਦੇਸ਼ ਦੇ ਬਾਜਾਰਾਂ ਦੀ ਕੀਮਤਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਆਪਣੀ ਜਿਣਸਾਂ ਨੂੰ ਵੱਧ ਤੋਂ ਵੱਧ ਭਾਵਾਂ ’ਤੇ ਵੇਚ ਸਕਦੇ ਹਨ। ਹੈਫੇਡ ਵਿਚ ਸੂਚਨਾ ਤਕਨਾਲੋਜੀ ਦੀ ਵਰਤੋਂ ਨੂੰ ਵੱਧ ਤੋਂ ਵੱਧ ਪ੍ਰੋਤਸਾਹਨ ਦੇਣ ਲਈ ਪਹਿਲ ਕੀਤੀ ਗਈ ਹੈ । ਇਸ ਲਈ ਅਗਲੇ 5 ਸਾਲਾਂ ਦਾ ਸੂਚਨਾ ਤਕਨਾਲੋਜੀ ਵਿਜਨ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।



