Skip to content
Independent perspectives. Global stories.
BREAKING

ਰਿਪਬਲਿਕਨ ਯੂਥ ਪ੍ਰਧਾਨ ਨਾਲ ਸਾਊਥ ਏਸ਼ੀਅਨ ਆਗੂਆਂ ਦੀ ਅਹਿਮ ਮੀਟਿੰਗ

Share this story

Page-1_27 ਮੈਰੀਲੈਂਡ, 3 ਦਸੰਬਰ (ਡਾ. ਗਿੱਲ)- ਜਦੋਂ ਤੋਂ ਰਿਬਲਲਿਕਨ ਪਾਰਟੀ ਮੈਰੀਲੈਂਡ ਵਿੱਚ ਆਪਣੇ ਹੱਕ ਮਜ਼ਬੂਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਪਾਰਟੀ ਦੇ ਗਵਰਨਰ ਕੈਰੀ ਲੋਗਨ ਨੇ ਸਾਊਥ ਏਸ਼ੀਅਨ ਵਿੱਚ ਆਪਣਾ ਆਧਾਰ ਬਣਾਉਣ ਸਬੰਧੀ ਪਾਰਟੀ ਆਗੂਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਇਸ ਕਮਿਊਨਿਟੀ ਨਾਲ ਲਗਾਤਾਰ ਰਾਬਤਾ ਬਣਾਏ ਰੱਖਣ ਤਾਂ ਜੋ ਗਵਰਨਰ ਵੱਲੋਂ ਸਹੁੰ ਚੁੱਕ ਸਮਾਗਮ ਵਿੱਚ ਇਸ ਕਮਿਊਨਿਟੀ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧ ਵਿੱਚ ਮੈਰੀਲੈਂਡ ਦੇ ਯੂਥ ਲੀਡਰ ਨੇ ਇੱਕ ਅਹਿਮ ਮੀਟਿੰਗ ਮੈਰੀਲੈਂਡ ਦੇ ਕਮਿਊਨਿਟੀ ਲੀਡਰ ਜਸਦੀਪ ਸਿੰਘ ਜੱਸੀ ਅਤੇ ਸ੍ਰੀ ਸਾਜਿਦ ਤਮਰ ਦੇ ਨਾਲ ਸੈਂਟਰ ਫਾਰ ਸੋਸ਼ਲ ਚੇਂਜ ਵਿਖੇ ਹੋਈ ਜਿੱਥੇ ਉਨ੍ਹਾਂ ਨੇ ਮੈਰੀਲੈਂਡ ਦੀ ਤਬਦੀਲੀ ਸਬੰਧੀ ਵਿਚਾਰਾਂ ਦਿੱਤੀਆਂ ਅਤੇ ਸਾਊਥ ਏਸ਼ੀਅਨ ਦੀਆਂ ਮੁਸ਼ਕਲਾਂ ਨੂੰ ਵਿਚਾਰਿਆ। ਯੂਥ ਲੀਡਰ ਹੈਰਨ ਨੇ ਕਿਹਾ ਕਿ ਅੱਜ ਦੀ ਤਾਰੀਖ ਵਿੱਚ ਰਿਪਬਲਿਕਨ ਮੈਰੀਲੈਂਡ ਨੂੰ ਬਹਿਤਰ ਬਣਾਉਣ ਲਈ ਹਰੇਕ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਪਰ ਸਾਨੂੰ ਖੁਸ਼ੀ ਹੈ ਕਿ ਸਾਊਥ

ਏਸ਼ੀਅਨ ਕਮਿਊਨਿਟੀ ਦੀ ਪਹਿਲ ਕਦਮੀ ਅਜਿਹਾ ਰੰਗ ਲਿਆਈ ਜਿਸ ਦੀ ਮਿਸਾਲ ਰਿਪਬਲਿਕਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮੈਰੀਲੈਂਡ ਦੀ ਤਬਦੀਲੀ ਨਾਲ ਸਾਡੀ ਸਹਿਮਤੀ ਹੈ ਪਰ ਵਿਸਾਖੀ, ਦੀਵਾਲੀ ਅਤੇ ਹੋਰ ਤਿਉਹਾਰ ਗਵਰਨਰ ਹਾਊਸ ’ਚ ਮਨਾਉਣ ਲਈ ਲੈਰੀ ਹੋਗਨ ਸਾਡੇ ਨਾਲ ਮਿਲ ਬੈਠ ਕੇ ਹੱਥ ਵਧਾਉਣ।
ਯੂਥ ਲੀਡਰ ਨੇ ਕਿਹਾ ਕਿ 10 ਜਨਵਰੀ ਨੂੰ ਹੋਰਨਾਂ ਸਾਊਥ ਏਸ਼ੀਅਨਾਂ ਨਾਲ ਮਿਲ ਕੇ ਬਕਾਇਦਾ ਮੀਟਿੰਗ ਕਰਕੇ ਆਪਣੀ ਪਲੈਨਿੰਗ ਬਣਾਈ ਜਾਵੇ। ਇਸ ਸਬੰਧੀ ਸਾਜਿਦ ਤਮਰ, ਜਗਦੀਪ ਸਿੰਘ ਜੱਸੀ ਅਤੇ ਹੋਰ ਕਮਿਊਨਿਟੀ ਆਗੂਆਂ ਨਾਲ ਨੁੱਕੜ ਮੀਟਿੰਗਾਂ ਕਰਕੇ 10 ਜਨਵਰੀ ਦੇ ਸਮਾਗਮ ਸਬੰਧੀ ਇੱਕ ਰਾਏ ਬਣਾਈ ਜਾਵੇ ਤਾਂ ਜੋ ਲੋਕ ਹੈਰਨ ਦੇ ਸਮਾਗਮ ਵਿੱਚ ਸਪਸ਼ਟ ਨੀਤੀ ਨਾਲ ਸਾਊਥ ਏਸ਼ੀਅਨਾਂ ਦੇ ਸਮਰਥਕ ਬਣਨ। ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਗਿੱਲ ਅਤੇ ਜੱਸੀ ਸਿੰਘ ਨੇ ਆਪਣੇ ਵਿਚਾਰਾਂ ਤੋਂ ਯੂਥ ਲੀਡਰ ਰਿਪਬਲਿਕਨ ਮੈਰੀਲੈਂਡ ਨੂੰ ਜਾਣੂ ਕਰਵਾਇਆ।

WRITTEN BY