ਨਵੀਂ ਦਿ¤ਲੀ, 3 ਦਸੰਬਰ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅ¤ਜ ਲੋਕ ਸਭਾ ‘ਚ ਦ¤ਸਿਆ ਕਿ ਦਿ¤ਲੀ ਦੇ ਪੂਰਬ ‘ਚ ਇਕ ਚਰਚ ‘ਚ ਲ¤ਗੀ ਅ¤ਗ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿ¤ਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿ¤ਲੀ ਦੇ ਸੰਯੁਕਤ ਕਮਿਸ਼ਨਰ ‘ਸਿਟ‘ ਦੀ ਪ੍ਰਧਾਨਗੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ‘ਚ ਇਸ ਸਬੰਧੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰੀ ਨੇ ਸਦਨ ਨੂੰ ਭਰੋਸਾ ਦਿ¤ਤਾ ਕਿ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰੇਗੀ। ਉਨ੍ਹਾਂ ਸਪੀਕਰ ਸੁਮਿ¤ਤਰਾ ਮਹਾਜਨ ਨੂੰ ਦ¤ਸਿਆ ਕਿ ਜੇਕਰ ਉਹ ਸਿਟ ਦੀ ਕਾਪੀ ਸਪਨ ‘ਚ ਪੇਸ਼ ਕਰਨ ਲਈ ਕਹਿਣਗੇ ਤਾਂ ਸਰਕਾਰ ਸਿਟ ਦੀ ਕਾਪੀ ਸਦਨ ‘ਚ ਪੇਸ਼ ਕਰਨ ਤੋਂ ਝਿਜਕੇਗੀ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲ¤ਗਾ ਉਨ੍ਹਾਂ ਨੇ ਇਸ ਸਬੰਧੀ ਦਿ¤ਲੀ ਦੇ ਲੈਫਟੀਨੈਂਟ ਗਵਰਨਰ ਨਾਲ ਗ¤ਲ ਕੀਤੀ ਤੇ ਸਿਟ ਗਠਨ ਕਰਨ ਦਾ ਫੈਸਲਾ ਕੀਤਾ।
ਚਰਚ ਨੂੰ ਅ¤ਗ ਲ¤ਗਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਗਠਿਤ : ਰਾਜਨਾਥ ਸਿੰਘ



