ਫਰੀਦਕੋਟ, 3 ਦਸੰਬਰ (ਗੁਰਜੀਤ ਰੋਮਾਣਾ)- ਪੰਜਾਬ ਸਰਕਾਰ ਨੇ ਵੈਟਰਨਰੀ ਡਾਕਟਰ, ਇੰਸਪੈਕਟਰ, ਜਿਸ ਵਿਚ 125 ਵੈਟਰਨਰੀ ਡਾਕਟਰਾਂ ਦੀ ਬੈਕਲਾਗ ਪੂਰਾ ਕਰਕੇ 500 ਦੇ ਕਰੀਬ ਪਸ਼ੂ ਪਾਲਣ ਨਾਲ ਸਬੰਧਤ ਵਿਭਾਗ ਵਿਚ ਭਰਤੀ ਕੀਤਾ ਹੈ ਇਹ ਜਾਣਕਾਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮ¤ਛੀ ਪਾਲਣ, ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੇ ਮੰਤਰੀ ਨੇ ਪ¤ਤਰਕਾਰਾਂ ਵਲੋਂ ਪੁ¤ਛੇ ਗਏ ਸਵਾਲ ਦਾ ਉ¤ਤਰ ਦਿੰਦਿਆ ਦਿ¤ਤੀ। ਉਨਾਂ ਕਿਹਾ ਕਿ ਦਲਿਤ ਵਰਗ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਕਾਫ਼ੀ ਖੁਸ਼ ਹੈ ਅਤੇ ਜਿੰਨੀਆਂ ਸਹੂਲਤਾਂ ਇਸ ਸਰਕਾਰ ਵਲੋਂ ਦਿ¤ਤੀਆਂ ਜਾ ਰਹੀਆਂ ਹਨ, ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਉਨਾਂ ਨੂੰ ਬੰਦ ਕਰਕੇ ਹਮੇਸ਼ਾਂ ਪ¤ਖਪਾਤ ਕੀਤਾ ਹੈ। ਉਹ ਅ¤ਜ ਇਥੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਤ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਜਿਲਾ ਪ¤ਧਰੀ ਮੀਟਿੰਗ ਅਤੇ ਪੰਜਾਬ
ਸਰਕਾਰ ਵ¤ਲੋਂ 20 ਦਸੰਬਰ 2014 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮਾਨਾਂਵਾਲਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਰਾਜ ਪ¤ਧਰੀ ਸਮਾਗਮ ਦੇ ਤੌਰ ਤੇ ਮਨਾਏ ਜਾਣ ਦੇ ਸਬੰਧ ਵਿ¤ਚ ਲੋਕਾਂ ਨੂੰ ਸੰਬੋਧਨ ਕਰਨ ਆਏ ਸਨ । ਉਨਾਂ ਹਾਜ਼ਰ ਇਕ¤ਠ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਆਪਣੇ ਪਰਿਵਾਰਾਂ ਨਾਲ ਇਸ ਸਮਾਗਮ ਤੇ ਪਹੁੰਚਣ ਅਤੇ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਜੀਵਣ ਤੋਂ ਕੁ¤ਝ ਸਿ¤ਖਿਆ ਲੈਣ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾਂ ਦੇਸ਼, ਕੌਮ ਅਤੇ ਮਾਨਵਤਾ ਤੋਂ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਦੀ ਸੋਚ ਉ¤ਤੇ ਪਹਿਰਾ ਦਿ¤ਤਾ ਹੈ ਅਤੇ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਉਨਾਂ ਕਿਹਾ ਕਿ ਸਰਕਾਰ ਵ¤ਲੋਂ ਹੋਰ ਵਰਗਾਂ ਦੇ ਨਾਲ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਲੋਕਾਂ ਲਈ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਸ ਵਿ¤ਚ ਸਿ¤ਖਿਆ ਅਤੇ ਭਲਾਈ ਦੀਆਂ ਮੁ¤ਖ ਸਕੀਮਾਂ ਹਨ। ਉਨਾਂ ਕਿਹਾ ਕਿ ਦਲਿਤ ਭਾਈਚਾਰੇ ਦੀਆਂ ਗਰੀਬ ਕੁੜੀਆਂ ਨੂੰ ਸ਼ਗਨ ਸਕੀਮ ਤਹਿਤ ਬਹੁਤ ਫਾਇਦਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿ¤ਚ ਲਾਭੀਪਾਤਰੀਆਂ ਨੂੰ ਹੋਰ ਵੀ ਗਰਾਂਟਾਂ ਵੰਡੀਆਂ ਜਾਣਗੀਆਂ। ਉਨਾ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ ਸ਼ਗਨ ਸਕੀਮ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿ¤ਤੀ ਜਾਵੇਗੀ।ਇਸ ਮੌਕੇ ਸ. ਮਨਤਾਰ ਸਿੰਘ ਬਰਾੜ, ਮੁ¤ਖ ਪਾਰਲੀਮਾਨੀ ਸਕ¤ਤਰ, ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਲੋਕ ਸਭਾ, ਸ੍ਰੀ ਦੀਪ ਮਲਹੋਤਰਾ ਵਿਧਾਇਕ ਫਰੀਦਕੋਟ, ਸ. ਗੁਰਤੇਜ ਸਿੰਘ ਗਿ¤ਲ ਚੇਅਰਮੈਨ ਮਾਰਕਿਟ ਕਮੇਟੀ, ਸ. ਪ੍ਰਕਾਸ਼ ਸਿੰਘ ਭ¤ਟੀ ਹਲਕਾ ਇੰਚਾਰਜ ਜੈਤੋ, ਜਥੇਦਾਰ ਮਨਮੋਹਣ ਸਿੰਘ ਬਰਾੜ, ਸ. ਸ਼ੇਰ ਸਿੰਘ ਮੰਡ, ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਸ. ਸੁਖਵਿੰਦਰ ਸਿੰਘ, ਸ. ਮ¤ਖਣ ਸਿੰਘ ਨੰਗਲ, ਸ. ਗੁਰਮੀਤ ਸਿੰਘ ਸੰਧੂ, ਸ. ਜੋਗਿੰਦਰ ਸਿੰਘ ਬਰਾੜ ਐਡਵੋਕੇਟ, ਹੈਪੀ ਠੇਕੇਦਾਰ ਅਤੇ ਹੋਰ ਅਕਾਲੀ ਆਗੂ ਵੀ ਮੌਜੂਦ ਸਨ।



