ਸੰਗਰੂਰ, 1 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਮਾਰਕੀਟ ਕਮੇਟੀ ਸ਼ੇਰਪੁਰ ਦੇ ਨਵਨਿਯੁਕਤ ਚੇਅਰਮੈਨ ਬੁੱਘਾ ਸਿੰਘ ਬਾਦਸ਼ਾਹਪੁਰ ਉਪ ਚੇਅਰਮੈਨ ਗੁਰਜੀਤ ਸਿੰਘ ਚਾਂਗਲੀ ਦੇ ਅਹੁਦਾ ਸੰਭਾਲਣ ਦੀ ਰਸਮ ਮੌਕੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ। ਉਨ੍ਹਾਂ ਕਮੇਟੀ ਦਫਤਰ ’ਚ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਦਾ ਫੈਸਲਾ ਨਿਰੋਲ ਮੈਰਿਟ ਦੇ ਆਧਾਰ ’ਤੇ ਲਿਆ ਗਿਆ ਹੈ ਅਤੇ ਮੈਰਿਟ ਬਣਾਉਣ ਮੌਕੇ ਟਕਸਾਲੀਆਂ ਤੇ ਨੌਜਵਾਨਾਂ ਨੂੰ ਪੰਜਾਹ-ਪੰਜਾਹ ਪ੍ਰਤੀਸ਼ਤ ਨੁਮਾਇੰਦਗੀ ਦਿੱਤੀ ਗਈ ਹੈ। ਸ. ਢੀਂਡਸਾ ਨੇ ਚੇਅਰਮੈਨੀ ਦੇ ਹੋਰ ਦਾਅਵੇਦਾਰਾਂ ਨੂੰ ਢਾਰਸ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮਾਂ ਆਉਣ ’ਤੇ ਆਪਣੇ ਹਰ ਵਰਕਰ ਤੇ ਆਗੂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਵਚਨਬੱਧ ਹੈ। ਉਨ੍ਹਾਂ ਪਿਛਲੇ ਵਰ੍ਹੇ ਸੰਗਤ ਦਰਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਨੂੰ 20 ਲੱਖ ਰੁਪਏ ਦੀ ਰਾਸ਼ੀ ਦੇ ਕੀਤੇ ਗਏੇ ਐਲਾਨ ’ਤੇ ਕਿਹਾ ਕਿ ਇਹ ਰਾਸ਼ੀ ਸਰਬ
ਸਿੱ੍ਯਖਿਆ ਅਭਿਆਨ ਦੀ ਕਿਸ਼ਤ ਆਉਣ ’ਤੇ ਪਹਿਲ ਦੇ ਅਧਾਰ ’ਤੇ ਸਕੂਲ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੇ ਠੱਪ ਪਏ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਲਈ ਨੇੜ ਭਵਿੱਖ ’ਚ 9 ਕਰੋੜ ਦੀ ਰਾਸ਼ੀ ਵੰਡਣ ਦਾ ਐਲਾਨ ਵੀ ਕੀਤਾ। ਇਸ ਸਮੇਂ ਵਿੱਤ ਮੰਤਰੀ ਸ. ਢੀਂਡਸਾ ਤੋ ਇਲਾਵਾ ਸਮਾਗਮ ’ਚ ਪੁੱਜੇ ਸਾਬਕਾ ਕੈਬਨਿਟ ਮੰਤਰੀ ਭਾਈ ਗੋਬਿੰਦ ਸਿੰਘ ਲੌਗੋਵਾਲ ,ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਘਾਨ ਜਥੇਦਾਰ ਰਜਿੰਦਰ ਸਿੰਘ ਕਾਂਝਲਾ ,ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਮਾਸਟਰ ਨਛੱਤਰ ਸਿੰਘ ਜਹਾਂਗੀਰ ਆਦਿ ਨੇ ਮਾਰਕਿਟ ਕਮੇਟੀ ਦੇ ਸਮੂਹ ਮੈਂਬਰ ਡਾਇਰੈਕਟਰਾਂ ਦਾ ਸਨਮਾਨ ਕੀਤਾ। ਸਮਾਗਮ ਦੇ ਮੁੱਖ ਪ੍ਰਬੰਧਕ ਤੇ ਅਕਾਲੀ ਆਗੂ ਗੁਰਮੀਤ ਸਿੰਘ ਮਾਹਮਦਪੁਰ, ਬਾਬਾ ਹਾਕਮ ਸਿੰਘ ਗੰਡਵਾਲ, ਸਾਬਕਾ ਚੇਅਰਮੇੈਨ ਜ਼ਸਵੰਤ ਭੱਠਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ,ਐਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਤੇ ਹੋਰ ਆਗੂ ਹਾਜ਼ਰ ਸਨ।
ਸਮਾਗਮ ਚੋ ਕਾਝਲਾ ਤੇ ਉਸ ਦੇ ਸਮਰਥਕ ਗੈਰਹਾਜ਼ਰ
ਮਾਰਕੀਟ ਕਮੇਟੀ ਸ਼ੇਰਪੁਰ ਦੇ ਨਵ ਨਿਯੁਕਤ ਆਹੁਦੇਦਾਰਾਂ ਦੇ ਤਾਜਪੋਸ਼ੀ ਸਮਾਗਮ ’ਚ ਜਿੱਥੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਤੇ ਉਸ ਦੇ ਸਮਰਥਕਾਂ ਦੀ ਗੈਰਹਾਜ਼ਰੀ ਰੜਕੀ ਉ¤ਥੇ ਸਮਾਗਮ ਸਬੰਧੀ ਫਲੈਕਸੀ ਬੋਰਡਾਂ ’ਚੋ ਕਾਂਝਲਾ ਤੇ ਬੀਜੇਪੀ ਦੇ ਕਿਸੇ ਆਗੂ ਦੀ ਫੋਟੋ ਦਿਖਾਈ ਨਹੀ ਦਿੱਤੀ। ਇਸ ਸਬੰਧੀ ਪੁੱਛੇ ਜਾਣ ਤੇ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀ ਨੇ ਕਿਹਾ ਕਿ ਉਹ ਪ੍ਰਬੰਧਕਾਂ ਦੇ ਸੱਦੇ ’ਤੇ ਆਏ ਹਨ ਅਤ ਕਾਂਝਲਾ ਨੂੰ ਬੁਲਾਉਣ ਸੰਬਧੀ ਤਾਂ ਪ੍ਰਬੰਧਕ ਹੀ ਦਸ ਸਕਦੇ ਹਨ।



