ਜ¦ਧਰ, 1 ਦਸੰਬਰ (ਮਨਦੀਪ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਨੇ ਪੰਜਾਬ ’ਚ ਫਿਸ਼ ਫਾਰਮਿੰਗ ਸਬੰਧੀ ਸਾਇੰਸਦਾਨਾਂ ਤੇ ਹੋਰਨਾਂ ਮਾਹਿਰਾਂ ਦੇ ਵਿਚਾਰ ਨਜ਼ਰਅੰਦਾਜ ਕਰਨ ਵਾਲੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਉਹ ਹੈਰਾਨ ਹਨ ਕਿ ਕਿਵੇਂ ਸੂਬੇ ਦੀਆਂ ਜਮੀਨੀ ਹਕੀਕਤਾਂ ’ਤੇ ਧਿਆਨ ਦਿੱਤੇ ਬਗੈਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੀਨ ਚਲੇ ਗਏ। ਇਥੇ ਜ਼ਾਰੀ ਬਿਆਨ ’ਚ ਰਾਣਾ ਨੇ ਪਾਣੀ ਦੀ ਕੁਆਲਿਟੀ ਨੂੰ ਜਾਂਚੇ ਬਗੈਰ ਫਿਸ਼ ਫਾਰਮਿੰਗ ਵੱਲ ਵੱਧ ਰਹੀ ਸੂਬਾ ਸਰਕਾਰ ਤੇ ਲੋਕਾਂ ਨੂੰ ਚੇਤਾਵਨੀ ਦੇਣ ਵਾਲੇ ਸਾਇੰਸਦਾਨਾਂ ਤੇ ਹੋਰਨਾਂ ਮਾਹਿਰਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ, ਜੋ ਫਿਸ਼ ਫਾਰਮਿੰਗ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।ਸੀਨੀਅਰ ਕਾਂਗਰਸੀ ਨੇ ਕਿਹਾ ਕਿ ਇਹ ਪੁਖਤਾ ਸੱਚਾਈ ਹੈ ਕਿ ਪੰਜਾਬ ਦੇ ਜਿਆਦਾਤਰ
ਹਿੱਸਿਆਂ ਤੇ ਖਾਸ ਕਰਕੇ ਮਾਲਵਾ ਖੇਤਰ ਦਾ ਜਮੀਨੀ ਪਾਣੀ ਦੂਸ਼ਿਤ ਹੈ ਅਤੇ ਜਿਸਨੂੰ ਇਥੇ ਕੈਂਸਰ ਪਾਏ ਜਾਣ ਦਾ ਮੁੱਖ ਕਾਰਨ ਵੀ ਪਾਇਆ ਗਿਆ ਹੈ। ਇਸ ਲੜੀ ਹੇਠ ਜੇ ਅਜਿਹੇ ਪਾਣੀ ’ਚ ਮਛਲੀ ਵਿਕਸਿਤ ਹੋਵੇਗੀ, ਤਾਂ ਸਪੱਸ਼ਟ ਤੌਰ ’ਤੇ ਉਹ ਲੋਕਾਂ ’ਚ ਇਸ ਬਿਮਾਰੀ ਨੂੰ ਪਹੁੰਚਾਵੇਗੀ।ਕਪੂਰਥਲਾ ਤੋਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਹੀ ਉਨ•ਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣਾ ਟਾਈਮ ਤੇ ਸੂਬੇ ਦੇ ਸਾਧਨਾਂ ਨੂੰ ਖ਼ਰਾਬ ਕਰਕੇ ਚੀਨ ਜਾਣ ਦੀ ਬਜਾਏ, ਘਰ ’ਚ ਹੀ ਸਿਆਸਤਦਾਨਾਂ ਦੀ ਰਾਏ ਲੈਣ ਅਤੇ ਉੱਤਰ ਪ੍ਰਦੇਸ਼ ਤੇ ਹਰਿਆਣਾ ਵਰਗੇ ਗੁਆਂਢੀ ਰਾਜਾਂ ਦੇ ਮਛਲੀ ਉਤਪਾਦਕ ਕਿਸਾਨਾਂ ਦੇ ਤਜ਼ੁਰਬਿਆਂ ਤੋਂ ਸਿੱਖਣ। ਵਾਤਾਵਰਨ ਤੇ ਭੁਗੌਲਿਕ ਕਾਰਨਾਂ ਦੇ ਚਲਦਿਆਂ ਜੋ ਚੀਨ ’ਚ ਸਹੀ ਢੁੱਕਦਾ ਹੈ, ਜ਼ਰੂਰੀ ਨਹੀਂ ਕਿ ਪੰਜਾਬ ’ਚ ਵੀ ਹੋਵੇ। ਸਥਾਨਕ ਤਜ਼ੁਰਬੇ ਜ਼ਿਆਦਾ ਕੰਮ ਆਉਣਗੇ।
ਰਾਣਾ ਗੁਰਜੀਤ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੀ ਸਪੇਨ ਫੇਰੀ ਦੇ ਤਜ਼ੁਰਬਿਆਂ ਨੂੰ ਸੂਬੇ ਦੇ ਲੋਕਾਂ ਨਾਲ ਸਾਂਝਾ ਕਰਨ ਲਈ ਕਿਹਾ ਹੈ। ਪੰਜਾਬ ਦੇ ਲੋਕਾਂ ਨੂੰ ਜਾਣਨ ਦਾ ਅਧਿਕਾਰ ਹੈ ਕਿ ਕਰਜੇ ’ਚ ਡੁੱਬੇ ਸੂਬੇ ਦੇ ਬਹੁਤ ਸਾਰੇ ਸਾਧਨਾਂ ਨੂੰ ਖਰਚ ਕੇ ਉਨ•ਾਂ ਨੇ ਸਪੇਨ ’ਚ ਕੀ ਹਾਸਿਲ ਕੀਤਾ ਹੈ। ਜਾਂ ਫਿਰ ਤੁਸੀਂ ਉਥੋਂ ਦੇ ਸੀਵੇਜ ਤੇ ਡ੍ਰੇਨੇਜ਼ ਬਾਰੇ ਜਾਣਨ ਦੇ ਨਾਂ ’ਤੇ ਉਥੇ ਮੌਜ਼ ਮਸਤੀ ਕਰਨ ਗਏ ਸੀ। ਇਸ ਲੜੀ ਹੇਠ ਸੁਖਬੀਰ ਦੀ ਸਪੇਨ ’ਚ ਫੇਰੀ ਤੋਂ ਵੱਧ ਜਾਣਕਾਰੀ ਇੰਟਰਨੇਟ ਤੋਂ ਹਾਸਿਲ ਹੋ ਸਕਦੀ ਹੈ।



