Skip to content
Independent perspectives. Global stories.
BREAKING

ਹਾਈਕੋਰਟ ਵੱਲੋਂ ਆਸ਼ੂਤੋਸ਼ ਦੀ ਦੇਹ ਦਾ 15 ਦਿਨਾਂ ’ਚ ਅੰਤਿਮ ਸਸਕਾਰ ਕਰਨ ਦਾ ਹੁਕਮ

Share this story

Page-1(1)_17 ਚੰਡੀਗੜ੍ਹ, 1 ਦਸੰਬਰ (ਨਾਗਪਾਲ)- ਪੰਜਾਬ ਦੇ ਨੂਰਮਹਿਲ ਸਥਿਤ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਦੀ ਮੌਤ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤਾ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਆਸ਼ੂਤੋਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇ।ਹਾਈਕੋਰਟ ਨੇ ਆਸ਼ੂਤੋਸ਼ ਦੇ ਅੰਤਿਮ ਸੰਸਕਾਰ ਸੰਬੰਧੀ ਇਕ ਕਮੇਟੀ ਗਠਿਤ ਕਰਨ ਦਾ ਆਦੇਸ਼ ਦਿੱਤਾ ਹੈ, ਜੋ ਆਸ਼ੂਤੋਸ਼ ਦਾ ਅੰਤਿਮ ਸਸਕਾਰ ਕਰਨ ਸੰਬੰਧੀ ਪ੍ਰੋਗਰਾਮ ਤੈਅ ਕਰੇਗੀ।ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਦੋ ਵੱਖ-ਵੱਖ ਪਟੀਸ਼ਨਾਂ ’ਤੇ ਹਾਈਕੋਰਟ ’ਚ ਸੁਣਵਾਈ ਚੱਲ ਰਹੀ ਸੀ।ਪਹਿਲੀ ਪਟੀਸ਼ਨ ਖੁਦ ਨੂੰ ਆਸ਼ੂਤੋਸ਼ ਦਾ ਡਰਾਈਵਰ ਕਰਾਰ ਦੇਣ ਵਾਲੇ ਪੂਰਨ ਸਿੰਘ ਨੇ ਕੀਤੀ ਸੀ ਅਤੇ ਦੂਜੀ ਪਟੀਸ਼ਨ ਖੁਦ ਨੂੰ ਆਸ਼ੂਤੋਸ਼ ਦਾ ਪੁੱਤਰ ਦੱਸਣ ਵਾਲੇ ਦਲੀਪ ਝਾਅ ਨੇ ਕੀਤੀ ਸੀ।ਹਾਈਕੋਰਟ ਨੇ ਆਸ਼ੂਤੋਸ਼ ਦੇ ਅੰਤਿਮ ਸੰਸਕਾਰ ਦੇ ਨਾਲ-ਨਾਲ ਇਹ ਵੀ ਆਦੇਸ਼ ਦਿੱਤਾ ਹੈ ਕਿ ਆਸ਼ੂਤੋਸ਼ ਦੀ ਮ੍ਰਿਤਕ ਦੇਹ ਨੂੰ ਆਮ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੇ ਸ਼ਰਧਾਲੂ ਅਤੇ ਹੋਰ ਲੋਕ ਆਖਰੀ ਵਾਰ ਉਨ੍ਹਾਂ ਦੇ ਦਰਸ਼ਨ ਕਰ ਸਕਣ।

WRITTEN BY