Skip to content
Independent perspectives. Global stories.
BREAKING

ਬੀਐਸਐਫ ਨੇ ਪਾਕਿਸਤਾਨ ਨੂੰ ਦਿੱਤਾ ਮੂੰਹਤੋੜ ਜਵਾਬ : ਰਾਜਨਾਥ ਸਿੰਘ

Share this story

ਨਵੀਂ ਦਿੱਲੀ, 1 ਦਸੰਬਰ (ਪੀ. ਟੀ.)- ਛਾਵਲਾ ‘ਚ ਬੀਐਸਐਫ ਕੈਂਪ ’ਚ ਸੁਰੱਖਿਆ ਬਲ ਦੇ 49ਵੇਂ ਸਥਾਪਨਾ ਦਿਵਸ ਸਮਾਰੋਹ ‘ਚ ਰਾਜਨਾਥ ਨੇ ਕਿਹਾ ਕਿ ਸਾਡੇ ਬੀਅਐਸਐਫ ਦੇ ਜਵਾਨ ਰਾਸ਼ਟਰੀ ਗੌਰਵ ਨੂੰ ਲੈ ਕੇ ਸਭਤੋਂ ਜ਼ਿਆਦਾ ਚਿੰਤਤ ਹਨ। ਕੋਈ ਵੀ ਸ਼ਕਤੀ ਸਾਡੇ ਦੇਸ਼ ‘ਤੇ ਬੁਰੀ ਨਜ਼ਰ ਨਹੀਂ ਪਾ ਸਕਦੀ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੰਗਬੰਦੀ ਉਲੰਘਣਾ ਕਰਨ ‘ਤੇ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕ ਸ਼ਾਂਤੀ ਪਸੰਦ ਸੁਭਾਅ ਦੇ ਹਨ, ਲੇਕਿਨ ਜੇਕਰ ਕੋਈ ਸਾਡੇ ਗੌਰਵ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬੀਐਸਐਫ ਮੂੰਹ-ਤੋੜ ਜਵਾਬ ਦੇਵੇਗਾ। ਲੜਾਈ ਦੇ ਸਮੇਂ ਬੀਐਸਐਫ ਦੀ ਭੂਮਿਕਾ ‘ਤੇ ਰੌਸ਼ਨੀ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਰੱਖਿਆ ਕਤਾਰ ‘ਚ ਇਹ ਹਮੇਸ਼ਾ ਅੱਗੇ ਖੜ੍ਹਾ ਰਿਹਾ ਹੈ।

WRITTEN BY