Skip to content
Independent perspectives. Global stories.
BREAKING

ਬਰਦਵਾਨ ਬੰਬ ਧਮਾਕਾ: 3 ਹੋਰ ਸ਼ੱਕੀ ਬੰਗਲਾਦੇਸ਼ੀ ਗ੍ਰਿਫ਼ਤਾਰ

Share this story

ਢਾਕਾ, 1 ਦਸੰਬਰ (ਪੀ. ਟੀ.)-ਪੱਛਮੀ ਬੰਗਾਲ ਦੇ ਬਰਦਵਾਨ ‘ਚ ਹੋਏ ਬੰਬ ਧਮਾਕੇ ਸਬੰਧੀ 3 ਹੋਰ ਸ਼ੱਕੀ ਬੰਗਲਾਦੇਸ਼ੀ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਢਾਕਾ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਜਮਾਤਉਲ ਮੁਜਾਹਦੀਨ ਬੰਗਲਾਦੇਸ਼ (ਜੇ. ਐਮ. ਬੀ.) ਦੇ ਤਿੰਨ ਸ਼ੱਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ‘ਤੇ ਸ਼ੱਕ ਹੈ ਕਿ ਉਹ ਬੰਬ ਬਣਾਉਣ ਦਾ ਸਾਰਾ ਸਮਾਨ ਤਿਆਰ ਕਰਦੇ ਸਨ ਜੋਕਿ ਬਰਦਵਾਨ ‘ਚ ਧਮਾਕੇ ਤੋਂ ਬਾਅਦ ਬਰਾਮਦ ਵੀ ਹੋਇਆ ਸੀ। ਡਿਪਟੀ ਕਮਿਸ਼ਨਰ ਮਾਸੁਦੁਰ ਰਹਿਮਾਨ ਨੇ ਕਿਹਾ ਕਿ ਢਾਕਾ ਤੋਂ ਇਨ੍ਹਾਂ ਤਿੰਨਾਂ ਜੀ. ਐਮ. ਬੀ. ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਕੁਝ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਹੋਈ ਹੈ।

WRITTEN BY