ਮੁੰਬਈ, 1 ਦਸੰਬਰ (ਪੀ. ਟੀ.) – ਭਾਜਪਾ ਨੇ ਸਰਕਾਰ ’ਚ ਸ਼ਿਵਸੈਨਾ ਨੂੰ ਸ਼ਾਮਿਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਹੁਣ ਭਾਜਪਾ ਸ਼ਿਵਸੈਨਾ ਦੇ ਕੋਟੇ ਤੋਂ ਅੱਠ ਲੋਕਾਂ ਨੂੰ ਮੰਤਰੀ ਮੰਡਲ ‘ਚ ਸ਼ਾਮਿਲ ਕਰਣ ਲਈ ਤਿਆਰ ਹੁੰਦੀ ਦਿੱਖ ਰਹੀ ਹੈ। 8 ਲੋਕਾਂ ‘ਚੋਂ ਚਾਰ ਕੈਬਨਿਟ ਤੇ ਚਾਰ ਰਾਜਮੰਤਰੀ ਹੋਣਗੇ। ਹਾਲਾਂਕਿ ਭਾਜਪਾ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਸ਼ਿਵਸੈਨਾ ਦੀ ਕੋਈ ਵੀ ਸ਼ਰਤ ਨਹੀਂ ਮੰਨੀ ਜਾਵੇਗੀ। ਭਾਜਪਾ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦਾ ਅਹੁਦਾ ਦਿੱਤੇ ਜਾਣ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਹੈ।



